24 ਘੰਟੇ ’ਚ ਪਈ 62 ਐੱਮ. ਐੱਮ. ਬਾਰਸ਼, ਕੱਲ ਤਕ ਜਾਰੀ ਰਹਿਣ ਦੀ ਸੰਭਾਵਨਾ

01/23/2019 6:28:43 AM

ਜਲੰਧਰ, (ਰਾਹੁਲ)- ਦੇਰ ਰਾਤ ਤੱਕ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਤਾਪਮਾਨ ਵਿਚ  ਇਕ ਤੋਂ ਡੇਢ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ  ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ  ਅਤੇ ਮੀਂਹ 62 ਐੱਮ. ਐੱਮ. ਰਿਕਾਰਡ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 16  ਤੋਂ 20 ਡਿਗਰੀ ਸੈਲਸੀਅਸ ਦਰਮਿਆਨ ਹੋਣ ਦੀ ਸੰਭਾਵਨਾ ਹੈ। ਆਉਣ ਵਾਲੀ 24 ਜਨਵਰੀ  ਤੱਕ  ਹਲਕਾ ਤੇਜ਼ ਮੀਂਹ ਪੈਣ ਅਤੇ ਤਾਪਮਾਨ ’ਚ ਇਕ ਤੋਂ ਤਿੰਨ ਡਿਗਰੀ ਸੈਲਸੀਅਸ ’ਚ  ਉਤਰਾਅ-ਚੜ੍ਹਾਅ ਹੋਣ ਦੀ ਸੰਭਾਵਨਾ ਹੈ। 25 ਤੋਂ ਦੇਰ ਰਾਤ ਤੇ ਸਵੇਰ ਦੇ ਸਮੇਂ ਧੁੰਦ  ਵਧਣ ਅਤੇ ਦਿਨ ਦੇ ਸਮੇਂ ਆਸਮਾਨ ਸਾਫ ਰਹੇਗਾ। 23 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 8  ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 17 ਡਿਗਰੀ ਸੈਲਸੀਅਸ  ਅਤੇ  ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।

ਬਾਰਸ਼ ਦਾ ਪਾਣੀ ਖੜ੍ਹਾ ਹੋਣ ’ਤੇ ਪੀ. ਏ. ਪੀ. ਚੌਕ ’ਚ ਮੱਠੀ ਹੋਈ ਟ੍ਰੈਫਿਕ ਦੀ ਰਫਤਾਰ
ਜਲੰਧਰ, (ਜ.ਬ.)-ਬਾਰਸ਼ ਦਾ ਪਾਣੀ ਖੜ੍ਹਾ ਹੋਣ ਕਾਰਨ ਪੀ. ਏ. ਪੀ. ਚੌਕ ’ਤੇ ਟ੍ਰੈਫਿਕ ਜਾਮ ਲੱਗ ਗਿਆ। ਵਾਹਨਾਂ ਦੀਅਾਂ ਕਤਾਰਾਂ ਲੱਗਣੀਅਾਂ ਸ਼ੁਰੂ ਹੋ ਗਈਅਾਂ ਤਾਂ ਏ. ਸੀ. ਪੀ. ਟ੍ਰੈਫਿਕ ਵੀ ਪੀ. ਏ. ਪੀ. ਚੌਕ ਪਹੁੰਚ ਗਏ ਤੇ ਆਪਣੀ ਟੀਮ ਨਾਲ ਮਿਲ ਕੇ ਬਾਰਸ਼ ਦੇ ਪਾਣੀ ’ਚ ਟ੍ਰੈ੍ਫਿਕ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਏ. ਸੀ. ਪੀ. ਜੰਗ ਬਹਾਦਰ ਸ਼ਰਮਾ ਨੇ ਕਿਹਾ ਕਿ ਪੀ. ਏ. ਪੀ. ਚੌਕ ਦੇ ਆਸ-ਪਾਸ ਟੁੱਟੀਅਾਂ ਸੜਕਾਂ ਕਾਰਨ ਉਥੇ ਬਾਰਸ਼ ਦਾ ਪਾਣੀ ਖੜ੍ਹਾ ਹੋ ਜਾਂਦਾ ਹੈ। ਅਕਸਰ ਬਾਰਸ਼ ’ਚ ਪਾਣੀ ਖੜ੍ਹਾ ਹੋਣ ਕਾਰਨ ਉਥੇ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਮੰਗਲਵਾਰ ਨੂੰ ਸਵੇਰ ਤੋਂ ਜਾਮ ਲੱਗਣਾ ਸ਼ੁਰੂ ਹੋ ਗਿਆ। ਉਹ ਆਪਣੀ ਟੀਮ ਨਾਲ ਪੀ. ਏ. ਪੀ. ਚੌਕ ਆਏ ਤੇ ਕਰੀਬ ਪੌਣੇ ਘੰਟੇ ਦੀ ਮੁਸ਼ੱਕਲ ਤੋਂ ਬਾਅਦ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ।

ਸ਼ਹਿਰੀ ਜੀਵਨ ਰਿਹਾ ਅਸਤ-ਵਿਅਸਤ
ਦੇਰ  ਰਾਤ ਤੋਂ ਜਾਰੀ ਮੀਂਹ  ਅਤੇ ਦਿਨ ਦੇ ਸਮੇਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਜਨਜੀਵਨ  ਬੇਹੱਦ ਪ੍ਰਭਾਵਿਤ ਹੋਇਆ। ਰੋਜ਼ ਵਰਤਿਆ ਜਾਣ ਵਾਲਾ ਸਾਮਾਨ ਫਲ, ਸਬਜ਼ੀਆਂ, ਦੁੱਧ, ਅਖਬਾਰ  ਵੰਡਣ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਦਿਨ ਦੇ ਸਮੇਂ ਜ਼ਿਆਦਾਤਰ ਬਾਜ਼ਾਰਾਂ ਵਿਚ  ਮਾਹੌਲ ਸੁੰਨਸਾਨ ਰਿਹਾ।
ਮੀਂਹ ਨਾਲ ਕਿਸਾਨਾਂ ਦੇ ਖਿੜੇ ਚਿਹਰੇ
ਪਿਛਲੇ 2 ਦਿਨਾਂ  ਤੋਂ ਜਾਰੀ ਮੀਂਹ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਸਪੱਸ਼ਟ ਵੇਖੀ ਜਾ ਸਕਦੀ ਹੈ। ਮੀਂਹ  ਨੇ ਕਣਕ ਦੀ ਫਸਲ ਲਈ ਘਿਓ ਦਾ ਕੰਮ ਕੀਤਾ ਹੈ। ਇਸ ਮੀਂਹ ਨਾਲ ਆਲੂ, ਮਟਰ, ਕਣਕ, ਹਰੀਆਂ  ਸਬਜ਼ੀਆਂ ਆਦਿ ਦੀ ਫਸਲ ਨੂੰ ਵੀ ਕਾਫੀ ਲਾਭ ਮਿਲੇਗਾ। ਵੱਖ-ਵੱਖ ਫਸਲਾਂ ਦੀ ਕੁਆਲਿਟੀ ਅਤੇ  ਉਤਪਾਦਨ ’ਚ ਵੀ ਚੰਗਾ ਵਾਧਾ ਹੋਣ ਦੀ ਆਸ ਹੈ। 

11 ਕੇ. ਵੀ. ਗਊਸ਼ਾਲਾ ਫੀਡਰ ਦੀ ਲਾਈਨ ’ਚ ਫਾਲਟ, 31 ਘੰਟੇ ਹਨੇਰੇ ’ਚ ਡੁੱਬਿਆ ਰਿਹਾ ਅੱਧਾ ਇਲਾਕਾ

ਦਰਜਨਾਂ ਇਲਾਕੇ ਫਾਲਟ ਕਾਰਨ  ਹੋਏ ਬੁਰੀ ਤਰ੍ਹਾਂ ਪ੍ਰਭਾਵਿਤ
ਜਲੰਧਰ,  (ਪੁਨੀਤ)-ਲਗਾਤਾਰ ਪੈ ਰਹੇ ਮੀਂਹ ਕਾਰਨ ਦਰਜਨਾਂ ਇਲਾਕਿਆਂ ’ਚ ਬਿਜਲੀ ਦਾ ਫਾਲਟ  ਪੈਣ ਨਾਲ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਕ ਪਾਸੇ ਸਟਾਫ ਦੀ ਘਾਟ ਤੇ ਦੂਜਾ ਮੀਂਹ  ਕਾਰਨ ਸਮੇਂ  ਸਿਰ ਫਾਲਟ ਠੀਕ ਨਹੀਂ ਹੋ ਸਕਿਆ। 11 ਕੇ. ਵੀ. ਗਊਸ਼ਾਲਾ ਫੀਡਰ ਵਿਚ ਸੋਮਵਾਰ  ਦੁਪਹਿਰ 3 ਵਜੇ ਆਈ ਬਿਜਲੀ ’ਚ ਖਰਾਬੀ  ਖ਼ਬਰ ਲਿਖੇ ਜਾਣ ਤੱਕ ਰਾਤ 10 ਵਜੇ (ਕਰੀਬ 31 ਘੰਟਿਅਾਂ) ਤੱਕ ਵੀ ਠੀਕ  ਨਹੀਂ ਹੋ ਸਕੀ ਸੀ। ਇਸ ਕਾਰਨ  ਟਰਾਂਸਪੋਰਟ ਨਗਰ ਤੇ ਹਰਗੋਬਿੰਦ ਨਗਰ ਦੇ ਅੱਧੇ ਹਿੱਸੇ ਦੇ  ਲੋਕ ਬਿਜਲੀ ਦੇ ਨਾਲ^-ਨਾਲ ਪਾਣੀ ਲਈ ਵੀ ਤਰਸਣ ਨੂੰ ਮਜਬੂਰ ਹੋ ਗਏ। 
ਅੱਧੇ ਇਲਾਕੇ ਵਿਚ  ਜਿਥੇ ਲਾਈਟ ਚਾਲੂ ਸੀ  ਉਥੇ ਲੋਕਾਂ ਨੇ ਉਥੋਂ ਪਾਣੀ ਲੈ ਕੇ ਕੰਮ ਚਲਾਇਆ।
ਇਸੇ  ਤਰ੍ਹਾਂ  ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਅਾ ਐਨਕਲੇਵ ਦੇ ਇਲਾਕੇ ਵਿਚ ਵੀ ਸਾਰਾ ਦਿਨ ਬਿਜਲੀ ਦੀ  ਲੁਕਣ-ਮੀਟੀ ਜਾਰੀ ਰਹੀ। ਕਈ ਇਲਾਕਿਆਂ ਵਿਚ ਘੱਟ ਵੋਲਟੇਜ ਕਾਰਨ ਲੋਕਾਂ ਦੇ ਬਿਜਲੀ ਯੰਤਰ ਨਹੀਂ  ਚੱਲ ਸਕੇ। ਅਧਿਕਾਰੀਆਂ ਦੀ ਪੂਰੇ ਘਟਨਾਚੱਕਰ ’ਤੇ ਨਜ਼ਰ ਸੀ ਪਰ ਫਾਲਟ ਇੰਨਾ ਜ਼ਿਆਦਾ ਸੀ ਕਿ  ਮੀਂਹ ’ਚ ਉਸ ਨੂੰ ਠੀਕ ਕਰਨਾ ਸੌਖਾ ਨਹੀਂ ਸੀ। ਹਰਗੋਬਿੰਦ ਨਗਰ ਇੰਡਸਟਰੀਅਲ  ਏਰੀਆ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮੁਨੀਸ਼ ਕਵਾਤਰਾ ਨੇ ਦੱਸਿਆ ਕਿ ਫਾਲਟ ਕਾਰਨ  ਇੰਡਸਟਰੀ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਅਾ।