ਲੁੱਟ-ਖੋਹ ਦੇ ਮਾਮਲੇ ''ਚ ਦੋਸ਼ੀ ਨੂੰ 5 ਸਾਲ ਕੈਦ

08/09/2019 12:41:10 AM

ਜਲੰਧਰ (ਜਤਿੰਦਰ, ਭਾਰਦਵਾਜ)-ਐਡੀਸ਼ਨਲ ਸ਼ੈਸਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਲੋਂ ਅਵਿਨਾਸ਼ ਕੁਮਾਰ ਨਿਵਾਸੀ ਸ਼ਿਵਾਜੀ ਨਗਰ ਨੂੰ ਲੁੱਟ-ਖੋਹ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਕੈਦ, 10 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ 3 ਮਹੀਨੇ ਦੀ ਹੋਰ ਸਜ਼ਾ ਦਾ ਹੁਕਮ ਦਿੱਤਾ। ਇਸ ਮਾਮਲੇ 'ਚ ਬਲਜੀਤ ਕੌਰ ਨਾਂ ਦੀ ਔਰਤ ਵਲੋਂ ਵਡੀਜ਼ਨ ਨੰ. 8 ਵਿਚ ਰਿਪੋਰਟ ਦਰਜ ਕਰਵਾਈ ਸੀ ਕਿ ਜਦ ਉਹ ਆਪਣੀ ਕਾਰ ਤੋਂ ਬਾਹਰ ਨਿਕਲੀ ਸੀ ਕਿ ਅਚਾਨਕ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਏ ਤੇ ਪਿੱਛੇ ਤੋਂ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਬਾਅਦ ਵਿਚ ਪੁਲਸ ਨੇ ਜਾਂਚ ਦੌਰਾਨ ਪੁਲਸ ਨੇ ਅਵਿਨਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ।

Karan Kumar

This news is Content Editor Karan Kumar