ਰੂਪਨਗਰ ਜ਼ਿਲ੍ਹਾ ਪੁਲਸ ਵੱਲੋਂ ਅੰਤਰਰਾਜੀ ਸਰੀਆ (ਲੋਹਾ) ਚੋਰ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

01/25/2021 3:56:24 PM

ਰੂਪਨਗਰ (ਵਿਜੇ ਸ਼ਰਮਾ)-ਜ਼ਿਲ੍ਹਾ ਪੁਲਸ ਵੱਲੋਂ ਇਕ ਅੰਤਰਰਾਜੀ ਸਰੀਆ (ਲੋਹਾ) ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ 76 ਕੁਇੰਟਲ ਸਰੀਆ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ ਐੱਸ.ਐੱਸ.ਪੀ. ਨੇ ਦੱਸਿਆ ਕਿ ਅਜਿੰਦਰ ਸਿੰਘ,ਵਰਿੰਦਰਜੀਤ ਸਿੰਘ ਪੀ. ਪੀ. ਐੱਸ. ਕਪਤਾਨ ਪੁਲਸ ਰੂਪਨਗਰ ਦੀ ਅਗਵਾਈ ਹੇਠ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ. ਆਈ. ਏ. ਵੱਲੋਂ ਇਕ ਅੰਤਰਰਾਜੀ ਸਰੀਆ (ਲੋਹਾ) ਚੋਰ ਗਰੋਹ ਦੇ 5 ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤਾ 76 ਕੁਇੰਟਲ ਸਰੀਆ ਕੀਮਤ ਕਰੀਬ 5 ਲੱਖ ਰੁਪਏ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਉਨ੍ਹਾਂ ਦੱਸਿਆ ਕਿ ਕਿ ਇਸ ਗਿਰੋਹ ਨੇ ਬੀਤੀ 1-2 ਜਨਵਰੀ ਦੀ ਰਾਤ ਨੂੰ ਪਿੰਡ ਚਰਹੇੜੀ ਥਾਣਾ ਸਿੰਘ ਭਗਵੰਤਪੁਰ ਤੋਂ 2 ਟਨ ਸਰੀਆ ਚੋਰੀ ਕੀਤਾ ਸੀ, ਜਿਸ ’ਤੇ ਥਾਣਾ ਸਿੰਘ ਭਗਵੰਤਪੁਰ ’ਚ ਪਰਚਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਨੇ 10-11 ਜਨਵਰੀ 2021 ਦੀ ਰਾਤ ਨੂੰ ਪਿੰਡ ਝੱਲੀਆਂ ’ਚ ਲੋਹੇ ਦੀ ਦੁਕਾਨ ਤੋਂ 46 ਕੁਇੰਟਲ ਸਰੀਆ ਅਤੇ ਪਾਈਪਾਂ, ਦੁਕਾਨ ਦੇ ਚੌਂਕੀਦਾਰ ਨੂੰ ਸੱਟਾਂ ਮਾਰਕੇ ਰੱਸੀ ਨਾਲ ਬੰਨ ਕੇ ਚੋਰੀ ਕੀਤੀਆਂ ਸਨ ਅਤੇ ਇਸ ਸਬੰਧ ਥਾਣਾ ਸ੍ਰੀ ਚਮਕੌਰ ਸਾਹਿਬ ’ਚ ਪਰਚਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ

ਐੱਸ. ਐੱਸ. ਪੀ. ਅਖਿਲ ਚੌਧਰੀ ਨੇ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀ ਸੁਭਾਸ਼ ਚੰਦ ਉਰਫ਼ ਸੁਭਾਸ਼ ਪੁੱਤਰ ਸ਼ਿਵ ਪੂਜਨ ਪਾਠਕ ਨਿਵਾਸੀ ਨਵੀ ਕਾਲੋਨੀ ਰਾਮ ਨਗਰ ਭਾਦਲਾ ਰੋਡ ਗੋਬਿੰਦਗਡ਼੍ਹ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ, ਰਾਜਪੱਤ ਉਰਫ਼ ਸਿੱਲੀ ਪੁੱਤਰ ਰਾਮ ਲਖਨ ਨਿਵਾਸੀ ਪਿੰਡ ਚੱਕ ਅਬਜਲਪੁਰ ਲੀਲਾ ਥਾਣਾ ਮਊਆ ਈਮਾ ਤਹਿ. ਫੂਲਪੁਰ ਜ਼ਿਲਾ ਇਲਾਹਾਬਾਦ, ਯੂ. ਪੀ. ਹਾਲ ਵਾਸੀ ਕਿਰਾਏਦਾਰ ਸ਼ੇਦੀ ਲਾਲ ਮਹੱਲਾ ਪ੍ਰੇਮ ਨਗਰ ਧਰਮ ਰੋਡ ਗੋਬਿੰਦਗੜ੍ਹ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ, ਸੁਨੀਲ ਪੁੱਤਰ ਬੋਦਲ ਨਿਵਾਸੀ ਪਿੰਡ ਸਾਗੋ ਮਾਸਾਪੁਰ ਥਾਣਾ ਸਰਾਈ ਤਹਿ. ਫੂਲਪੁਰ ਜ਼ਿਲਾ ਇਲਾਹਾਬਾਦ ਯੂ. ਪੀ. ਹਾਲ ਜਾਲ ਮਾਰਕੀਟ ਬਾਡਲਾ ਰੋਡ ਗੋਬਿੰਦਗੜ੍ਹ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ, ਰਮੇਸ਼ ਪੁੱਤਰ ਸੀਤਾ ਰਾਮ ਨਿਵਾਸੀ ਪਿੰਡ ਰੈਨੀ ਥਾਣਾ ਬਹਰੀਆ ਤਹਿ. ਫੂਲਪੁਰ ਜ਼ਿਲ੍ਹਾ ਇਲਾਹਾਬਾਦ ਯੂ. ਪੀ. ਹਾਲ ਕਿਰਾਏਦਾਰ ਭਾਗ ਸਿੰਘ ਗੁਰੂ ਨਾਨਕ ਕਾਲੋਨੀ ਗੋਬਿੰਦਗੜ੍ਹ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਭੂਸ਼ਣ ਲਾਲ ਪੁੱਤਰ ਕ੍ਰਿਸ਼ਨ ਚੰਦ ਨਿਵਾਸੀ ਸੈਕਟਰ 25 ਏ ਮੰਡੀ ਗੋਬਿੰਦਗਡ਼੍ਹ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਨਜ਼ਦੀਕ ਸੁਰਤਾਪੁਰ ਫਾਰਮ ਤੋਂ ਸਮੇਤ ਟਰੱਕ ਟਰਾਲਾ 10 ਟਾਇਰੀ ਨੰ. ਪੀਬੀ-11-ਬੀਆਰ-8165 ਦੇ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਇਸ ਚੋਰ ਗਿਰੋਹ ਦਾ ਮੁਖੀ ਸੁਭਾਸ਼ ਚੰਦ 5 ਦਸੰਬਰ 2021 ਨੂੰ ਜੇਲ ’ਚੋਂ ਰਿਹਾਅ ਹੋ ਕੇ ਆਇਆ ਸੀ, ਜਿਸ ਨੇ ਉਕਤ ਅਰੋਪੀਆਂ ਨਾਲ ਮਿਲ ਕੇ ਮੁਕੇਰੀਆਂ, ਝੱਲੀਆਂ, ਚਰਹੇੜੀ ਅਤੇ ਬੱਦੀ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਇਸ ਤੋਂ ਇਲਾਵਾ ਇਨ੍ਹਾਂ ਖ਼ਿਲਾਫ਼ ਜ਼ਿਲ੍ਹਾ ਲੁਧਿਆਣਾ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ’ਚ ਚੋਰੀ ਦੇ ਵੱਖ-ਵੱਖ ਮਾਮਲੇ ਦਰਜ ਹਨ, ਜਿਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਮੇਅਰ ਦੇ ਤਿੰਨ ਸਾਲ ਪੂਰੇ, ਚੱਲ ਰਹੇ ਪ੍ਰਾਜੈਕਟਾਂ ਨੂੰ ਵਿਧਾਨ ਸਭਾ ਚੋਣਾਂ ਤੱਕ ਪੂਰਾ ਕਰਨਾ ਸਭ ਤੋਂ ਵੱਡਾ ਚੈਲੰਜ


shivani attri

Content Editor

Related News