ਹਥਿਆਰਾਂ ਦੀ ਨੋਕ ''ਤੇ ਲੁੱਟਣ ਵਾਲਾ 5 ਮੈਂਬਰੀ ਗਿਰੋਹ ਬੇਪਰਦ

07/29/2020 4:45:59 PM

ਜਲੰਧਰ (ਮਹੇਸ਼)— ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਮੈਂਬਰੀ ਲੁਟੇਰਾ ਗਿਰੋਹ ਨੂੰ ਥਾਣਾ ਸਦਰ ਦੀ ਪੁਲਸ ਨੇ ਬੇਪਰਦ ਕੀਤਾ ਹੈ। ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਗਾਈਡਲਾਈਨ 'ਤੇ ਕੰਮ ਕਰਦੇ ਹੋਏ ਥਾਣਾ ਸਦਰ ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਦੀ ਅਗਵਾਈ 'ਚ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਚੌਕੀ ਮੁਖੀ ਜੰਡਿਆਲਾ ਨੇ ਉਕਤ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਦਕਿ ਉਨ੍ਹਾਂ ਦੇ 3 ਸਾਥੀ ਅਜੇ ਫਰਾਰ ਹਨ। ਉਨ੍ਹਾਂ ਨੂੰ ਫੜਣ ਲਈ ਸਦਰ ਪੁਲਸ ਦੀਆਂ ਵੱਖ-ਵੱਖ ਟੀਮਾਂ ਰੇਡ ਕਰ ਰਹੀਆਂ ਹਨ।

ਇਹ ਵੀ ਪੜ੍ਹੋ:  ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਫੜੇ ਗਏ 2 ਮੁਲਜ਼ਮ ਅਭਿਸ਼ੇਕ ਉਰਫ ਸੂਰਜ ਪੁੱਤਰ ਸੋਮਨਾਥ ਅਤੇ ਸੂਰਜ ਉਰਫ ਸੰਨੀ ਪੁੱਤਰ ਹਰਿ ਲਾਲ ਦੋਵੇਂ ਵਾਸੀ ਪਿੰਡ ਤਲਵਣ ਥਾਣਾ ਬਿਲਗਾ, ਦਿਹਾਤ ਪੁਲਸ ਜਲੰਧਰ ਨੇ ਕਬਜ਼ੇ ਤੋਂ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਲੁਟੇ ਗਏ 6 ਮੋਟਰਸਾਈਕਲ ਅਤੇ ਹਥਿਆਰ (ਦਾਤਰ ਅਤੇ ਕ੍ਰਿਪਾਨ) ਬਰਾਮਦ ਕੀਤੇ ਹਨ। ਫਰਾਰ ਮੁਲਜ਼ਮਾਂ ਦੀ ਪਛਾਣ ਜਸਕਰਨਦੀਪ ਸਿੰਘ ਉਰਫ ਜੱਸਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਚੀਮਾ ਖੁਰਦ ਥਾਣਾ ਨੂਰਮਹਿਲ, ਦਿਹਾਤ ਪੁਲਸ ਜਲੰਧਰ, ਹੀਰਾ ਪੁੱਤਰ ਬੱਗੂ ਵਾਸੀ ਸੰਗੋਵਾਲ ਥਾਣਾ ਬਿਲਗਾ, ਜਲੰਧਰ ਅਤੇ ਅਜੇ ਪੁੱਤਰ ਜੀਵਨ ਲਾਲ ਵਾਸੀ ਪੱਤੀ ਮੀਲੋਵਾਲ ਥਾਣਾ ਬਿਲਗਾ ਦੇ ਤੌਰ 'ਤੇ ਹੋਈ ਹੈ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ
ਪੁੱਛਗਿੱਛ 'ਚ ਫੜੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਨਕੋਦਰ ਅਤੇ ਨੂਰਮਹਿਲ ਏਰੀਆ 'ਚ ਬੈਂਕਾਂ ਦੀ ਕੁਲੈਕਸ਼ਨ ਕਰਨ ਵਾਲੇ ਏਜੰਟਾਂ ਕੋਲੋਂ ਪੈਸੇ ਖੋਹਣ ਦੀ ਯੋਜਨਾ ਬਣਾਈ ਹੋਈ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥੇ ਚੜ੍ਹ ਗਏ। ਲੁਟੇਰਾ ਗਿਰੋਹ ਨੇ ਲੁੱਟ ਦੀਆਂ 10 ਵਾਰਦਾਤਾਂ ਵੀ ਮੰਨੀਆਂ ਹਨ। ਫੜੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਫੀਸ ਨੂੰ ਲੈ ਕੇ ਨਿੱਜੀ ਸਕੂਲਾਂ ਨੇ ਜਾਰੀ ਕੀਤਾ ਫਰਮਾਨ, ਦਿੱਤਾ ਹਫਤੇ ਦਾ ਸਮਾਂ (ਵੀਡੀਓ)
ਇਹ ਵੀ ਪੜ੍ਹੋ: ਕੋਰੋਨਾ ਕਾਰਨ ਜਲੰਧਰ ਜ਼ਿਲ੍ਹੇ 'ਚ ਇਕ ਹੋਰ ਮੌਤ, 38 ਰਿਪੋਰਟਾਂ ਆਈਆਂ ਪਾਜ਼ੇਟਿਵ


shivani attri

Content Editor

Related News