ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 497ਵੇਂ ਟਰੱਕ ਦੀ ਰਾਹਤ ਸਮੱਗਰੀ

02/20/2019 9:49:27 AM

ਜਲੰਧਰ, (ਜੁਗਿੰਦਰ ਸੰਧੂ)– ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਨੇ ਜੰਮੂ-ਕਸ਼ਮੀਰ ਦੇ ਪਿੰਡੇ ’ਤੇ ਅਜਿਹੇ ਵਾਰ ਕੀਤੇ ਹਨ, ਜਿਨ੍ਹਾਂ ਦੇ  ਜ਼ਖ਼ਮਾਂ ਦਾ ਦਰਦ ਅਸਹਿ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਦੀ ਧਰਤੀ ’ਤੇ ਬੈਠੇ ਅੱਤਵਾਦੀ ਸਰਗਣੇ ਜਿਸ ਤਰ੍ਹਾਂ ਸਾਜ਼ਿਸ਼ਾਂ ਰਚ ਕੇ ਭਾਰਤੀ ਲੋਕਾਂ ਦੀਆਂ ਲਾਸ਼ਾਂ ਵਿਛਾ ਰਹੇ ਹਨ, ਇਸ ਬਾਰੇ ਸਾਰਾ ਸੰਸਾਰ ਜਾਣਦਾ ਹੈ। ਪਾਕਿਸਤਾਨੀ ਸੈਨਿਕਾਂ ਵਲੋਂ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ’ਚ ਕੀਤੀ ਜਾਂਦੀ ਗੋਲੀਬਾਰੀ ਨੇ ਲੋਕਾਂ ਦਾ ਜੋ ਵੱਡਾ ਜਾਨੀ-ਮਾਲੀ ਨੁਕਸਾਨ ਕੀਤਾ ਹੈ, ਉਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ।
ਅੱਤਵਾਦ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ-ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 497ਵੇਂ ਟਰੱਕ ਦੀ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਦੇ ਪ੍ਰਭਾਵਿਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਬਿੱਟੂ ਗੁੰਬਰ ਦੇ ਵਿਸ਼ੇਸ਼ ਯਤਨਾਂ ਸਦਕਾ ਇਸਕਾਨ ਜਗਨਨਾਥ ਮੰਦਰ ਲੁਧਿਆਣਾ ਵਲੋਂ ਭਿਜਵਾਈ ਗਈ ਸੀ। ਇਸ ਪਵਿੱਤਰ ਕਾਰਜ ਵਿਚ ਸੰਜੀਵ ਸੂਦ ਬਾਂਕਾ, ਅਮਿਤ ਗਰਗ ਅਤੇ ਰਾਜੇਸ਼ ਢਾਂਡਾ ਨੇ ਵੀ ਅਹਿਮ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਇਸਕਾਨ ਜਗਨਨਾਥ ਮੰਦਰ ਲੁਧਿਆਣਾ ਵਲੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਵੱਡੀ ਮਾਤਰਾ ’ਚ ਸਮੱਗਰੀ ਭਿਜਵਾਈ ਜਾ ਚੁੱਕੀ ਹੈ। 
ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ 300 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ। ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ ’ਚ ਜਾਣ ਵਾਲੀ ਟੀਮ ਵਿਚ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਰਜਿੰਦਰ ਸ਼ਰਮਾ (ਭੋਲਾ ਜੀ), ਲੁਧਿਆਣਾ ਦੇ ਵਿਪਨ-ਰੇਨੂੰ ਜੈਨ, ਰਾਕੇਸ਼-ਰਮਾ ਜੈਨ, ਅਨਮੋਲ-ਤਨੀਸ਼ਾ ਜੈਨ, ਰਾਜਨ ਚੋਪੜਾ, ਵਰੁਣ ਜੈਨ,  ਸਰੂ ਜੈਨ, ਅਰੁਣਾ ਜੈਨ, ਪ੍ਰਦੀਪ ਜੈਨ, ਵਿਵਾਨ ਜੈਨ, ਦਿਵੇਨ ਜੈਨ, ਕੁਲਦੀਪ ਜੈਨ, ਆਸ਼ੂ ਸਿੰਗਲਾ ਤਰੁਣਜੀਤ ਸਿੰਘ ਟੋਨੀ, ਜਨਹਿਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਮੈਡਮ ਡੌਲੀ ਹਾਂਡਾ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਅਤੇ ਆਰ. ਐੱਸ. ਪੁਰਾ ਤੋਂ ਪ੍ਰਤੀਨਿਧੀ ਮੁਕੇਸ਼ ਕੁਮਾਰ ਵੀ ਸ਼ਾਮਲ ਸਨ।

KamalJeet Singh

This news is Content Editor KamalJeet Singh