ਕਹਿਰ ਬਣ ਕੇ ਵਰ੍ਹੀ ਆਸਮਾਨੀ ਬਿਜਲੀ, 45 ਭੇਡਾਂ ਤੇ ਬਕਰੀਆਂ ਦੀ ਲਈ ਜਾਨ

02/14/2019 3:28:47 PM

ਕਾਲਾ ਸੰਘਿਆ (ਅਮਰਜੀਤ)— ਕਪੂਰਥਲਾ ਦੇ ਕਾਲਾ ਸੰਘਿਆ ਨੇੜੇ ਪੈਂਦੇ ਇਲਾਕੇ ਅਹਿਮਦਪੁਰ 'ਚ ਆਸਮਾਨੀ ਬਿਜਲੀ ਡਿੱਗਣ ਨਾਲ 45 ਭੇਡਾਂ ਸਮੇਤ ਬਕਰੀਆਂ ਦੀ ਮੌਤ ਹੋ ਗਈ। ਉਕਤ ਘਟਨਾ ਦੁਪਹਿਰ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ। ਅਹਿਮਦਪੁਰ 'ਚ ਭੇਡਾਂ ਅਤੇ ਬਕਰੀਆਂ ਚਰਾਉਣ ਵਾਲੇ ਵਿਅਕਤੀ ਵੀ ਆਸਮਾਨੀ ਬਿਜਲੀ ਡਿੱਗਣ ਨਾਲ ਜ਼ਖਮੀ ਹੋ ਗਏ।

PunjabKesari

ਉਹ ਰਾਜਪੁਰਾ ਦੇ ਪਿੰਡ ਫਤਿਹਪੁਰ ਗੜੀ ਦੇ ਰਹਿਣ ਵਾਲੇ ਹਨ ਜੋ ਹਰ ਸਾਲ ਕਾਲਾ ਸੰਘਿਆ ਡ੍ਰੇਨ ਦੇ ਕੋਲ ਪਸ਼ੂਆਂ ਨੂੰ ਚਰਾਉਣ ਲਈ ਲਿਆਉਂਦੇ ਸਨ। ਕਿਹਾ ਜਾ ਰਿਹਾ ਹੈ ਜੋ ਪਸ਼ੂ ਜ਼ਿੰਦਾ ਬਚੇ ਹਨ, ਆਸਮਾਨ ਬਿਜਲੀ ਡਿੱਗਣ ਨਾਲ ਉਨ੍ਹਾਂ ਦੀਆਂ ਅੱਖਾਂ 'ਤੇ ਅਸਰ ਪਿਆ ਹੈ।


shivani attri

Content Editor

Related News