ਮੈਰੀਲੈਂਡ ਸਕੂਲ ’ਚ ਮਨਾਇਆ ਨੌਵੀਂ ਪਾਤਸ਼ਾਹੀ ਦਾ 400 ਸਾਲਾ ਪ੍ਰਕਾਸ਼ ਪੁਰਬ

04/30/2021 3:36:06 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਮੈਰੀਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਆਲਮਪੁਰ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਬੰਧਕ ਕਮਲ ਘੋਤੜਾ ਤੇ ਪਿ੍ਰੰਸੀਪਲ ਕਿਰਨ ਕੇਸਰ ਦੀ ਦੇਖ-ਰੇਖ ’ਚ ਹੋਏ ਇਸ ਸਮਾਗਮ ’ਚ ਸਕੂਲ ਦੇ ਸਮੂਹ ਸਟਾਫ਼ ਨੇ ਮਿਲ ਕੇ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਦੌਰਾਨ ਸਾਰੇ ਬੱਚਿਆਂ ਨੂੰ ਵੀ ਆਨਲਾਈਨ ਜ਼ੂਮ ਐਪ ਰਾਹੀਂ ਜੋੜਿਆ ਗਿਆ। ਪੰਜਾਬੀ ਅਧਿਆਪਕਾ ਹਰਦੀਪ ਕੌਰ ਨੇ ਸਭ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ, ਉਨ੍ਹਾਂ ਦੀਆਂ ਸਿੱਖਿਆਵਾਂ ਤੇ ਗੁਰੂ ਗ੍ਰੰਥ ਸਾਹਿਬ ’ਚ ਦਰਜ ਉਨ੍ਹਾਂ ਦੀ ਬਾਣੀ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ। ਪਿ੍ਰੰਸੀਪਲ ਕਿਰਨ ਕੇਸਰ ਨੇ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਦਲਜੀਤ ਕੌਰ, ਹਰਦੀਪ ਕੌਰ, ਨਵਿਤਾ ਸਚਦੇਵਾ, ਕੁਲਵੰਤ ਕੌਰ, ਪਰਦੀਪ ਕੌਰ, ਅਜਵੀਰ ਖੱਖ, ਕੋਮਲ ਸ਼ਰਮਾ, ਮੋਨਿਕਾ ਰਤਨ, ਪ੍ਰੀਤੀ, ਮੋਨਿਕਾ, ਪ੍ਰਿਆ ਮਨਹਾਸ, ਮਮਤਾ, ਪ੍ਰਿਆ, ਵਰਿੰਦਰ ਸਿੰਘ ਤੇ ਪ੍ਰਭਜਿੰਦਰ ਸਿੰਘ ਆਦਿ ਹਾਜ਼ਰ ਸਨ।

Manoj

This news is Content Editor Manoj