ਟਰੈਕਟਰ ਹੇਠਾਂ ਆਉਣ ਨਾਲ 4 ਸਾਲਾ ਮਾਸੂਮ ਬੱਚੀ ਦੀ ਮੌਤ

11/09/2019 11:04:34 PM

ਨੰਗਲ, (ਗੁਰਭਾਗ)— ਨੰਗਲ ਦੇ ਬਿਲਕੁਲ ਨਾਲ ਲਗਦੇ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਊਨਾ ਦੇ ਪਿੰਡ ਬਰਨੋਹ 'ਚ ਟਰੈਕਟਰ ਹੇਠਾਂ ਦੱਬਣ ਨਾਲ ਇਕ 4 ਸਾਲ ਦੀ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮਹਿਮਾ ਠਾਕੁਰ, ਪੁੱਤਰੀ ਰਾਜ ਕੁਮਾਰ ਵਾਸੀ ਬਰਨੋਹ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਊਨਾ 'ਚ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਰਾਜ ਕੁਮਾਰ ਸ਼ਨਿਵਾਰ ਸਵੇਰੇ ਆਪਣੇ ਘਰ ਨੇੜੇ ਟਰੈਕਟਰ ਚਲਾ ਰਿਹਾ ਸੀ। ਉਸਦੀ 4 ਸਾਲ ਦੀ ਧੀ ਵੀ ਉਸਦੇ ਨਾਲ ਸੀ। ਇਸੇ ਦੌਰਾਨ ਟਰੈਕਟਰ ਅਚਾਨਕ ਹੀ ਬੇਕਾਬੂ ਹੋ ਕੇ ਖੇਤਾਂ 'ਚ ਪਲਟ ਗਿਆ ਤੇ ਮਹਿਮਾ ਟਰੈਕਟਰ ਦੇ ਹੇਠਾਂ ਆ ਗਈ ਤੇ ਉਸਦੀ ਮੌਤ ਹੋ ਗਈ। ਡੀ.ਐੱਸ.ਪੀ. ਅਸ਼ੋਕ ਵਰਮਾ ਨੇ ਕਿਹਾ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh