ਬਿਲਗਾ ''ਚ ਹੋਏ ਨੌਜਵਾਨ ਦੇ ਕਤਲ ਮਾਮਲੇ ''ਚ 4 ਵਿਅਕਤੀ ਗ੍ਰਿਫ਼ਤਾਰ

10/26/2023 12:28:07 PM

ਬਿਲਗਾ (ਮੁਨੀਸ਼, ਹੇਮੰਤ)- ਬਿਲਗਾ ’ਚ ਬੀਤੇ ਦਿਨੀਂ ਨੌਜਵਾਨ ਦੇ ਹੋਏ ਕਤਲ ਮਾਮਲੇ ’ਚ 5 ’ਚੋਂ ਇਕ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਸੀ। ਥਾਣਾ ਬਿਲਗਾ ਦੀ ਪੁਲਸ ਨੇ ਲੋੜੀਂਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਸਿਮਰਨਜੀਤ ਸਿੰਘ ਉੱਪ ਪੁਲਸ ਕਪਤਾਨ, ਸਬ-ਡਿਵੀਜ਼ਨ ਫਿਲੌਰ ਨੇ ਦੱਸਿਆ ਕਿ ਕਿ ਜਗਦੀਪ ਸਿੰਘ ਉਰਫ਼ ਜੱਗੀ ਦਾ ਕੁਝ ਨੌਜਵਾਨਾਂ ਕਤਲ ਕਰ ਦਿੱਤਾ ਸੀ।

ਇਸ ਮਾਮਲੇ ’ਚ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਸੀ, ਜੋ ਜੱਗੀ ਦੀ ਮਾਤਾ ਦੇ ਦਿੱਤੇ ਬਿਆਨਾਂ ’ਤੇ ਦਰਜ ਹੋਇਆ ਸੀ। ਵਜ੍ਹਾ ਰੰਜਿਸ਼ ਲੜਾਈ ਇਹ ਹੈ ਕਿ ਮ੍ਰਿਤਕ ਜਗਦੀਪ ਸਿੰਘ ਉਰਫ਼ ਜੱਗੀ ਦਾ ਮੋਟਰਸਾੀਕਲ ਦੋਸ਼ੀ ਗੁਰਪ੍ਰੀਤ ਉਰਫ਼ ਗੋਪੀ ਨੇ ਟੂਰ ਫਾਇਨਾਂਸ ਨੂਰਮਹਿਲ ਵਿਖੇ ਗਹਿਣੇ ਰਖਵਾਇਆ ਸੀ ਅਤੇ ਬਾਅਦ ’ਚ ਗੁਰਪ੍ਰੀਤ ਉਰਫ਼ ਗੋਪੀ ਨੇ ਆਪਣਾ ਮੋਟਰਸਾਈਕਲ ਉਕਤ ਫਾਇਨਾਂਸ ਕੰਪਨੀ ਵਿਖੇ ਗਹਿਣੇ ਰੱਖ ਕੇ ਮ੍ਰਿਤਕ ਜਗਦੀਪ ਸਿੰਘ ਉਰਫ਼ ਜੱਗੀ ਦਾ ਮੋਟਰਸਾਈਕਲ ਛੁਡਵਾ ਦਿੱਤਾ ਸੀ ਅਤੇ ਮ੍ਰਿਤਕ ਜਗਦੀਪ ਸਿੰਘ ਨੇ ਗੁਰਪ੍ਰੀਤ ਦੇ ਗਹਿਣੇ ਰੱਖੇ ਮੋਟਰਸਾਈਕਲ ਦੇ 10,000 ਰੁਪਏ ਲੈ ਲਏ ਸਨ, ਜਿਸ ਕਰ ਕੇ ਮਿਤੀ 19- 10- 2023 ਨੂੰ ਗੁਰਪ੍ਰੀਤ ਉਰਫ਼ ਗੋਪੀ ਅਤੇ ਸਾਜਨ ਉਰਫ਼ ਘਈ ਮ੍ਰਿਤਕ ਜਗਦੀਪ ਸਿੰਘ ਦੇ ਘਰ ਆਪਣੇ ਪੈਸੇ ਲੈਣ ਗਏ ਸਨ।

ਇਹ ਵੀ ਪੜ੍ਹੋ:  ਲੁਧਿਆਣਾ ਵਿਖੇ ਹੋਣ ਵਾਲੀ ਬਹਿਸ ਨੂੰ ਲੈ ਕੇ CM ਮਾਨ ਦਾ ਨਵਾਂ ਟਵੀਟ, ਪੰਜਾਬੀਆਂ ਨੂੰ ਦਿੱਤਾ ਖੁੱਲ੍ਹਾ ਸੱਦਾ

ਇਸ ਦੌਰਾਨ ਜਗਦੀਪ ਸਿੰਘ ਉਰਫ ਜੱਗੀ ਘਰ ’ਚ ਨਹੀਂ ਮਿਲਿਆ। ਉਸ ਦੀ ਮਾਤਾ ਘਰ ਮਿਲੀ, ਜਿਸ ਨੂੰ ਇਨ੍ਹਾਂ ਦੋਵਾਂ ਨੇ ਪੈਸੇ ਨਾ ਦੇਣ ’ਤੇ ਗੁਰਪ੍ਰੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸੇ ਰੰਜਿਸ਼ ਕਰਕੇ ਇਨ੍ਹਾਂ ਨੇ ਜਗਦੀਪ ਸਿੰਘ ਉਰਫ਼ ਜੱਗੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ’ਤੇ ਉਕਤ ਦੋਸ਼ੀਆਨ ਖ਼ਿਲਾਫ਼ ਥਾਣਾ ਬਿਲਗਾ ’ਚ ਮਾਮਲਾ ਦਰਜ ਕੀਤਾ ਗਿਆ। ਤਫ਼ਤੀਸ਼ ਦੌਰਾਨ ਮਿਤੀ 23-10-2023 ਨੂੰ ਸਾਜਨ ਉਰਫ਼ ਘਈ ਪੁੱਤਰ ਪ੍ਰਸ਼ੋਤਮ ਲਾਲ ਅਤੇ ਮਿਤੀ 24-10-2023 ਨੂੰ ਸਾਜਨ ਉਰਫ਼ ਘਈ ਪੁੱਤਰ ਪ੍ਰਸ਼ੋਤਮ ਲਾਲ ਤੇ ਗੁਰਪ੍ਰੀਤ ਉਰਫ਼ ਗੋਪੀ ਪੁੱਤਰ ਕਮਲਜੀਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪੁੱਛਗਿੱਛ ’ਚ ਦੱਸਿਆ ਕਿ ਉਨ੍ਹਾਂ ਨਾਲ ਵਿੱਕੀ ਪੁੱਤਰ ਹਰਬੰਸ ਉਰਫ਼ ਬੰਸੂ ਨੇ ਵੀ ਰਲ ਕੇ ਜਗਦੀਪ ਸਿੰਘ ਉਰਫ਼ ਜੱਗੀ ਦੀ ਕੁੱਟਮਾਰ ਕੀਤੀ ਸੀ, ਜਿਸ ’ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੀ ਜੜ੍ਹ ਹੈ ਅੱਤਵਾਦੀ ਪੰਨੂ, ਭਾਰਤ ਖ਼ਿਲਾਫ਼ ਕਰ ਰਿਹੈ ਗਲਤ ਪ੍ਰਚਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri