ਕਰਫਿਊ ਦੌਰਾਨ ਵਿਅਕਤੀ ਦੇ ਘਰ ਗੋਲੀਆਂ ਚਲਾਉਣ ਵਾਲੇ ਨਾਮਜ਼ਦ 4 ਨੌਜਵਾਨ ਗ੍ਰਿਫਤਾਰ

04/09/2020 12:14:22 PM

ਜਲੰਧਰ (ਜ. ਬ.)— ਥਾਣਾ ਡਿਵੀਜ਼ਨ 4 ਦੀ ਪੁਲਸ ਨੇ ਲਾਕਡਾਊਨ ਕਰਫਿਊ ਦੌਰਾਨ ਬਸਤੀਆਂ ਇਲਾਕੇ 'ਚ ਇਕ ਵਿਅਕਤੀ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ 'ਚ ਨਾਮਜ਼ਦ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਨ੍ਹਾਂ ਕੋਲੋਂ ਇਕ ਪਿਸਤੌਲ, 2 ਜ਼ਿੰਦਾ ਕਾਰਤੂਸ ਅਤੇ 120 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ:  2 ਸਾਲਾ ਪੁੱਤ ਦੀ ਰਿਪੋਰਟ ਨੈਗੇਟਿਵ ਆਉਣ ਦੀ ਖਬਰ ਸੁਣ ਰੋ ਪਈ ਮਾਂ, ਕੀਤਾ ਪਰਮਾਤਮਾ ਦਾ ਧੰਨਵਾਦ

ਡੀ. ਸੀ. ਪੀ. ਬਲਕਾਰ ਸਿੰਘ ਤੇ ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਥਾਣਾ ਨੰਬਰ 4 ਦੇ ਇੰਚਾਰਜ ਜਸਪਾਲ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਮਨਜਿੰਦਰ ਿਸੰਘ ਪੁਲਸ ਪਾਰਟੀ ਸਣੇ ਕਰਫਿਊ ਦੌਰਾਨ ਅਲੀ ਮੁਹੱਲੇ ਵਿਚ ਗਸ਼ਤ 'ਤੇ ਸਨ ਕਿ ਪੁਲਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਗੁਰਦੁਆਰਾ ਸ਼ਿਵ ਨਗਰ ਨੂੰ ਕਾਬੂ ਕੀਤਾ। ਥਾਣੇ ਲਿਜਾ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮਾਂ ਨੇ 25 ਅਪ੍ਰੈਲ ਨੂੰ ਆਪਣੇ ਸਾਥੀ ਸ਼ਿਵਮ ਸੋਢੀ ਪੁੱਤਰ ਵਰਿੰਦਰ ਕੁਮਾਰ ਅਤੇ ਮੋਹਿਤ ਮਲਹੋਤਰਾ ਉਰਫ ਕਾਕਾ ਨਾਲ ਮਿਲ ਕੇ ਬਸਤੀ ਬਾਵਾ ਖੇਲ 'ਚ ਤਰਸੇਮ ਦੇ ਲੜਕੇ ਨਾਲ ਕੁੱਟਮਾਰ ਕਰ ਹਵਾਈ ਫਾਇਰ ਕੀਤੇ ਸਨ। 
ਕਾਬੂ ਕੀਤੇ ਨੌਜਵਾਨਾਂ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਉਹ ਲਵਪ੍ਰੀਤ ਦੇ ਗੜ੍ਹਾ ਸਥਿਤ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਪੁਲਸ ਪਾਰਟੀ ਨੇ ਕਾਬੂ ਕੀਤੇ ਨੌਜਵਾਨਾਂ ਦੀ ਨਿਸ਼ਾਨਦੇਹੀ 'ਤੇ ਜਦੋਂ ਲਵਪ੍ਰੀਤ ਦੇ ਗੜ੍ਹਾ ਸਥਿਤ ਮਕਾਨ ਵਿਚ ਛਾਪੇਮਾਰੀ ਕੀਤੀ ਤਾਂ ਉਥੇ ਮੌਜੂਦ ਸ਼ਿਵਮ ਸੋਢੀ ਉਰਫ ਸ਼ਿਵਾ ਪੁੱਤਰ ਰਵਿੰਦਰ ਕੁਮਾਰ ਵਾਸੀ ਕਾਹਨਦਾਸ ਨਗਰ ਅਤੇ ਮੋਹਿਤ ਮਲਹੋਤਰਾ ਉਰਫ ਕਾਕਾ ਪੁੱਤਰ ਵਿਜੇ ਮਲਹੋਤਰਾ ਵਾਸੀ ਅਮਨ ਨਗਰ ਗੁਲਾਬ ਦੇਵੀ ਰੋਡ ਨੂੰ ਵੀ ਕਾਬੂ ਕਰ ਲਿਆ। ਪੁਲਸ ਨੇ ਕਾਬੂ ਕੀਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ 3 ਸ਼ੱਕੀ ਔਰਤਾਂ ਦੀ ਇਲਾਜ ਦੌਰਾਨ ਮੌਤ, ਸਿਹਤ ਵਿਭਾਗ 'ਚ ਮਚੀ ਹਲਚਲ

ਮੁਲਜ਼ਮਾਂ ਉੱਪਰ ਪਹਿਲਾਂ ਵੀ ਸੰਗੀਨ ਮਾਮਲੇ ਦਰਜ ਹਨ
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰੇ ਨੌਜਵਾਨਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਹਨ। ਅਕਾਸ਼ਦੀਪ ਖਿਲਾਫ 5, ਲਵਪ੍ਰੀਤ ਖਿਲਾਫ 2, ਮੋਹਿਤ ਮਲਹੋਤਰਾ ਖਿਲਾਫ 1 ਅਸਲਾ ਐਕਟ ਅਤੇ ਸ਼ਿਵਮ ਦੇ ਖਿਲਾਫ ਵੀ ਅਸਲਾ ਐਕਟ ਦੇ ਤਹਿਤ ਇਕ ਮਾਮਲਾ ਦਰਜ ਹੈ। ਗ੍ਰਿਫਤਾਰ ਕੀਤੇ ਸਾਰੇ ਨੌਜਵਾਨ 20 ਤੋਂ 25 ਸਾਲ ਉਮਰ ਦੇ ਹਨ। ਥਾਣਾ ਨੰਬਰ 4 ਦੀ ਪੁਲਸ ਨੇ ਮੁਲਜ਼ਮਾਂ ਨੂੰ ਲਾਕਡਾਊਨ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕਾਬੂ ਕੀਤਾ ਸੀ ਪਰ ਮੁਖਬਰ ਖਾਸ ਨੇ ਇਤਲਾਹ ਦੇ ਕੇ ਪੁਲਸ ਨੂੰ ਉਕਤ ਨੌਜਵਾਨਾਂ ਬਾਰੇ ਦੱਸਿਆ ਤਾਂ ਬਾਵਾ ਖੇਲ ਵਿਚ ਹਵਾਈ ਫਾਇਰ ਕਰਨ ਵਾਲਾ ਮੁਕੱਦਮਾ ਥਾਣਾ ਨੰਬਰ 4 ਦੀ ਪੁਲਸ ਕੋਲੋਂ ਟਰੇਸ ਹੋ ਗਿਆ।

ਇਹ ਵੀ ਪੜ੍ਹੋ: ਫਤਿਹ ਸਿੰਘ ਤੋਂ ਬਾਅਦ ਨਵਾਂਸ਼ਹਿਰ 'ਚ 7 ਹੋਰ ਮਰੀਜ਼ਾਂ ਨੇ ਹਾਸਲ ਕੀਤੀ ਕੋਰੋਨਾ 'ਤੇ 'ਫਤਿਹ'

shivani attri

This news is Content Editor shivani attri