ਲੁੱਟ-ਖੋਹ ਤੇ ਲੜਾਈ-ਝਗੜੇ ਦੀਆਂ ਵਾਰਦਾਤਾਂ ਕਰਨ ਵਾਲੇ 4 ਬਦਮਾਸ਼ ਹਥਿਆਰਾਂ ਸਣੇ ਕਾਬੂ

06/23/2020 1:42:43 PM

ਜਲੰਧਰ (ਮਹੇਸ਼) - ਦਿਹਾਤ ਪੁਲਸ ਦੇ ਸੀ. ਆਈ. ਏ. ਸਟਾਫ ਨੇ ਥਾਣਾ ਪਤਾਰਾ ਦੇ ਏਰੀਆ ਤੋਂ ਪਿਸਤੌਲਾਂ ਅਤੇ ਹੋਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਅਤੇ ਲੜਾਈ-ਝਗੜਿਆਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਡੀ. ਐੱਸ. ਪੀ. ਇਨਵੈਸਟੀਗੇਸ਼ਨ ਰਣਜੀਤ ਸਿੰਘ ਬਦੇਸ਼ਾ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ ਕੰਗਣੀਵਾਲ ਪੁਲੀ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਫੜੇ ਗਏ ਉਕਤ ਗੈਂਗਸਟਰਾਂ ਕੋਲੋਂ 32 ਬੋਰ ਅਤੇ 315 ਬੋਰ ਦੇ ਦੋ ਦੇਸੀ ਪਿਸਤੌਲ, 11 ਜ਼ਿੰਦਾ ਕਾਰਤੂਸ, 2 ਦਾਤਰ ਅਤੇ ਆਲਟੋ ਕਾਰ ਬਰਾਮਦ ਕੀਤੀ ਹੈ।

ਮੁਲਜ਼ਮਾਂ ਦੀ ਪਛਾਣ ਜਸਬੀਰ ਸਿੰਘ ਜੱਸਾ ਪੁੱਤਰ ਸੁਖਦੇਵ ਰਾਜ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ, ਰੋਹਿਤ ਧੀਰ ਉਰਫ ਝਾੜੀਆ ਪੁੱਤਰ ਸਤੀਸ਼ ਕੁਮਾਰ ਧੀਰ ਵਾਸੀ ਅੱਡਾ ਮਹਿਤਪੁਰ ਰੇਲਵੇ ਰੋਡ ਥਾਣਾ ਸਿਟੀ ਨਕੋਦਰ, ਬਲਜਿੰਦਰ ਸਿੰਘ ਉਰਫ ਸ਼ਮਾ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਗਿੱਲਾਂ ਥਾਣਾ ਨਕੋਦਰ ਜਲੰਧਰ ਵਜੋਂ ਹੋਈ ਹੈ। ਮੁਲਜ਼ਮਾਂ ਖਿਲਾਫ ਥਾਣਾ ਪਤਾਰਾ ਵਿਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਓਲੰਪਿਕ ਦਿਹਾੜੇ ’ਤੇ ਵਿਸ਼ੇਸ਼ -‘ਸ਼ਾਂਤੀ ਦੀਆਂ ਦੂਤ ਤੇ ਖੇਡ ਸੱਭਿਆਚਾਰ ਦੇ ਫੈਲਾਅ ਦਾ ਪ੍ਰਤੀਕ ਹਨ ਇਹ ਖੇਡਾਂ’

ਨਕੋਦਰ, ਤਰਨਤਾਰਨ, ਅੰਮ੍ਰਿਤਸਰ ਅਤੇ ਲੁਧਿਆਣਾ ’ਚ ਵੀ ਰੋਹਿਤ ਧੀਰ ’ਤੇ ਦਰਜ ਹਨ ਮਾਮਲੇ, ਅੰਬਾ ਦੇ ਕਤਲ ਦੀ ਬਣਾਈ ਸੀ ਯੋਜਨਾ
ਮੁਲਜ਼ਮ ਰੋਹਿਤ ਧੀਰ ਖਿਲਾਫ ਨਕੋਦਰ, ਅੰਮ੍ਰਿਤਸਰ, ਤਰਨਤਾਰਨ ਅਤੇ ਲੁਧਿਆਣਾ ਦੇ ਥਾਣਿਆਂ ਵਿਚ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਸ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਸ ਦੀ ਨਕੋਦਰ ਏਰੀਆ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਅੰਬਾ ਨਾਲ ਪੁਰਾਣੀ ਦੁਸ਼ਮਣੀ ਸੀ ਜਿਸ ਕਾਰਣ ਉਸ ਨੇ ਆਪਣੇ 6 ਹੋਰ ਸਾਥੀਆਂ ਨਾਲ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ 4 ਜਨਵਰੀ 2020 ਨੂੰ ਹਮਲਾ ਕੀਤਾ ਸੀ ਅਥੇ ਅੰਬਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸ ਦੇ ਬਾਅਦ ਅੰਬਾ ਦੇ ਬਿਆਨਾਂ ’ਤੇ ਥਾਣਾ ਸਿਟੀ ਨਕੋਦਰ ਵਿਚ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿਚ ਰੋਹਿਤ ਧੀਰ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ। ਰੋਹਿਤ ਧੀਰ ਨੇ ਦੱਸਿਆ ਕਿ ਉਨ੍ਹਾਂ ਨੇ ਅੰਬਾ ਨੂੰ ਦੋਬਾਰਾ ਮਾਰ ਦੇਣ ਦੀ ਯੋਜਨਾ ਬਣਾਈ ਸੀ। ਦਿਹਾਤ ਪੁਲਸ ਦੇ ਸੀ. ਆਈ. ਏ. ਸਟਾਫ ਨੇ ਦਾਅਵਾ ਕੀਤਾ ਹੈ ਕਿ ਜੇਕਰ ਇਸ ਗੈਂਗਸਟਰ ਨੂੰ ਅੱਜ ਨਾ ਫੜਿਆ ਜਾਂਦਾ ਤਾਂ ਇਹ ਅੰਬਾ ਨੂੰ ਜਾਨੋਂ ਮਾਰ ਸਕਦਾ ਸੀ। ਅਜਿਹੇ ਵਿਚ ਦਿਹਾਤ ਪੁਲਸ ਨੇ ਅੰਬਾ ਦਾ ਕਤਲ ਹੋਣ ਤੋਂ ਬਚਾਅ ਲਿਆ ਹੈ। ਹੋਰ ਤਿੰਨ ਮੁਲਜ਼ਮਾਂ ਜਸਬੀਰ ਸਿੰਘ, ਬਲਜਿੰਦਰ ਸਿੰਘ ਅਤੇ ਜਸਵੀਰ ਸਿੰਘ ਦੇ ਖਿਲਾਫ ਵੀ ਥਾਣਾ ਸਿਟੀ ਨਕੋਦਰ, ਨਈ ਬਾਰਾਂਦਰੀ ਜਲੰਧਰ ਅਤੇ ਥਾਣਾ ਰਾਮਾ ਮੰਡੀ ਜਲੰਧਰ ਵਿਚ ਅਪਰਾਧਕ ਮਾਮਲੇ ਦਰਜ ਹਨ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਆਲਮੀ ਵਿਧਵਾ ਜਾਗਰੂਕਤਾ ਦਿਹਾੜਾ: ‘ਪਤੀ ਪਤਨੀ ਇੱਕ ਗੱਡੀ ਦੇ ਦੋ ਪਹੀਏ’

ਨਾਕਾ ਦੇਖ ਭੱਜੇ ਗੈਂਗਸਟਰ ਗੁਰੂ ਨਾਨਕਪੁਰਾ ਤੋਂ ਫੜੇ
ਕੰਗਣੀਵਾਲ ਦੇ ਨੇੜੇ ਸੀ. ਆਈਯ ਏ. ਸਟਾਫ ਦਾ ਨਾਕਾ ਦੇਸ਼ ਕੇ ਗੈਂਗਸਟਰ ਤੇਜ਼ ਰਫਤਾਰ ਕਾਰ ਲੈ ਕੇ ਭੱਜ ਗਏ ਸਨ ਪ੍ਰੰਤੂ ਐੱਸ. ਆਈ. ਨਿਰਮਲ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਅਵਤਾਰ ਨਗਰ, ਗੁਰੂ ਨਾਨਕਪੁਰਾ ਦੇ ਨੇੜੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਅੱਗੇ ਗਲੀ ਤੰਗ ਹੋਣ ਕਾਰਨ ਉਨ੍ਹਾਂ ਦੀ ਕਾਰ ਉਥੇ ਫਸ ਗਈ ਸੀ।

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)


rajwinder kaur

Content Editor

Related News