ਕਾਰ ’ਚੋਂ 300 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

09/20/2019 2:08:53 AM

ਕਪੂਰਥਲਾ, (ਭੂਸ਼ਣ)- ਚੌਕੀ ਸਾਇੰਸ ਸਿਟੀ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ ’ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ, ਜਦਕਿ ਕਾਰ ਸਵਾਰ ਮੁਲਜ਼ਮ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸ. ਗੁਰਦਿਆਲ ਸਿੰਘ ਨੇ ਚੌਕੀ ਸਾਇੰਸ ਸਿਟੀ ਦੇ ਇੰਚਾਰਜ ਲਖਬੀਰ ਸਿੰਘ ਗੌਸਲ ਨਾਲ ਪਿੰਡ ਅਹਿਮਦਪੁਰ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਪੁਲਸ ਟੀਮ ਨੇ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਨੂੰ ਤੇਜ਼ੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਕਰਮਚਾਰੀਆਂ ਨੇ ਕਾਰ ਦਾ ਪਿੱਛਾ ਕਰ ਕੇ ਕਾਰ ਨੂੰ ਰੋਕ ਲਿਆ। ਇਸ ਦੌਰਾਨ ਕਾਰ ਚਾਲਕ ਕਾਰ ਵਿਚੋਂ ਉੱਤਰ ਕੇ ਝੋਨੇ ਦੇ ਖੇਤਾਂ ਦੇ ਰਸਤੇ ਭੱਜ ਨਿਕਲਿਆ। ਤਲਾਸ਼ੀ ਦੌਰਾਨ ਕਾਰ ਵਿਚੋਂ 25 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਜੋ ਕਿ ਗਿਣਤੀ ਕਰਣ ’ਤੇ 300 ਬੋਤਲਾਂ ਨਿਕਲੀਆਂ। ਬਰਾਮਦ ਅੰਗਰੇਜ਼ੀ ਸ਼ਰਾਬ ’ਤੇ ਸੇਲ ਫਾਰ ਅਰੁਣਾਚਲ ਪ੍ਰਦੇਸ਼ ਲਿਖਿਆ ਹੋਇਆ ਹੈ। ਫਰਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Bharat Thapa

This news is Content Editor Bharat Thapa