CM ਮਾਨ ਦੀ ਗ੍ਰਾਂਟ ਨਾਲ ਜਲੰਧਰ ’ਚ ਚੱਲ ਰਹੇ 30 ਕਰੋੜ ਦੇ ਕੰਮਾਂ ਦੀ ਜਾਂਚ ਅੱਜ ਤੋਂ

08/19/2023 11:43:17 AM

ਜਲੰਧਰ (ਖੁਰਾਣਾ)–ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ ਕਈ ਮਹੀਨੇ ਪਹਿਲਾਂ ਜਲੰਧਰ ਸ਼ਹਿਰ ਦੇ ਵਿਕਾਸ ਲਈ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਗ੍ਰਾਂਟ ਜਾਰੀ ਕੀਤੀ ਸੀ। ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਸੀ. ਐੱਮ. ਦੀ ਗ੍ਰਾਂਟ ਦੇ ਕੰਮਾਂ ਦੇ ਟੈਂਡਰ ਲਾਉਣ ਵਿਚ ਹੀ ਕਾਫ਼ੀ ਦੇਰੀ ਕਰ ਦਿੱਤੀ ਅਤੇ ਇਸ ਤੋਂ ਬਾਅਦ ਲੋਕ ਸਭਾ ਦੀ ਜ਼ਿਮਨੀ ਚੋਣ ਦੀ ਪ੍ਰਕਿਰਿਆ ਕਾਰਨ ਇਹ ਕੰਮ ਕਾਫ਼ੀ ਦੇਰ ਤਕ ਲਟਕੇ ਰਹੇ। ਇਨ੍ਹਾਂ ਕੰਮਾਂ ਲਈ ਨਿਗਮ ਅਧਿਕਾਰੀਆਂ ਨੇ ਜੋ ਐਸਟੀਮੇਟ ਤਿਆਰ ਕੀਤੇ ਸਨ ਅਤੇ ਉਨ੍ਹਾਂ ਦੇ ਟੈਂਡਰ ਲਾਏ ਸਨ। ਉਨ੍ਹਾਂ ਵਿਚੋਂ ਜ਼ਿਆਦਾ ਕੰਮ ਅਜਿਹੇ ਸਨ, ਜਿਨ੍ਹਾਂ ਦੀ ਮੌਕੇ ’ਤੇ ਕੋਈ ਲੋੜ ਹੀ ਨਹੀਂ ਸੀ। ‘ਜਗ ਬਾਣੀ’ ਨੇ ਪਿਛਲੇ ਦਿਨੀਂ ਇਸ ਫਜ਼ੂਲਖ਼ਰਚੀ ਬਾਰੇ ਵਿਸਥਾਰ ਨਾਲ ਖ਼ਬਰ ਛਾਪ ਕੇ ਇਸ ਮਾਮਲੇ ਵਿਚ ਜਲੰਧਰ ਨਿਗਮ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਅਤੇ ਨਾਲਾਇਕੀ ਨੂੰ ਉਜਾਗਰ ਕੀਤਾ ਸੀ।

ਇਸ ਬਾਰੇ ਸ਼ਿਕਾਇਤਾਂ ਜਦੋਂ ਮੁੱਖ ਮੰਤਰੀ ਦਫ਼ਤਰ ਤਕ ਪਹੁੰਚੀਆਂ ਤਾਂ ਉਥੇ ਇਸ ਲਾਪ੍ਰਵਾਹੀ ਨੂੰ ਗੰਭੀਰਤਾ ਨਾਲ ਲਿਆ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਤਾਂ ਚੰਡੀਗੜ੍ਹ ਤੋਂ 2 ਚੀਫ਼ ਇੰਜੀਨੀਅਰਾਂ ਨੂੰ ਭੇਜ ਕੇ ਐਸਟੀਮੇਟਾਂ ਦੀ ਜਾਂਚ ਕਰਵਾਈ, ਜਿਸ ਵਿਚ ਕਾਫ਼ੀ ਗੜਬੜੀ ਫੜੀ ਗਈ। ਹੁਣ ਮੁੱਖ ਮੰਤਰੀ ਦਫ਼ਤਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸੀ. ਐੱਮ. ਦੀ ਗ੍ਰਾਂਟ ਨਾਲ ਜਲੰਧਰ ਸ਼ਹਿਰ ਵਿਚ ਜਿਹੜੇ ਵੀ ਵਿਕਾਸ ਕਾਰਜ ਚੱਲ ਰਹੇ ਹਨ, ਉਨ੍ਹਾਂ ਦੀ ਮੌਕੇ ’ਤੇ ਜਾ ਕੇ ਸੈਂਪਲਿੰਗ ਕੀਤੀ ਜਾਵੇ ਅਤੇ ਲੈਬ ਟੈਸਟ ਵੀ ਕਰਵਾਏ ਜਾਣ ਤਾਂ ਕਿ ਕੰਮਾਂ ਦੀ ਕੁਆਲਿਟੀ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਦੂਰ ਹੋ ਸਕਣ। ਇਸ ਬਾਰੇ ਰਿਪੋਰਟ ਵੀ ਚੰਡੀਗੜ੍ਹ ਤਲਬ ਕੀਤੀ ਗਈ।

ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ

ਪਤਾ ਲੱਗਾ ਹੈ ਕਿ ਚੰਡੀਗੜ੍ਹ ਤੋਂ ਆਏ ਨਿਰਦੇਸ਼ਾਂ ਤੋਂ ਬਾਅਦ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ 52 ਅਜਿਹੇ ਕੰਮਾਂ ਦੀ ਸੂਚੀ ਤਿਆਰ ਕੀਤੀ ਹੈ, ਜਿਹੜੇ ਕੁੱਲ 30 ਕਰੋੜ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਸਾਰੇ ਕੰਮਾਂ ਦੀ ਜਾਂਚ ਦਾ ਸਿਲਸਿਲਾ ਸ਼ਨੀਵਾਰ 19 ਅਗਸਤ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਿਗਮ ਦੇ ਸਬੰਧਤ ਠੇਕੇਦਾਰਾਂ ਵਿਚ ਤਰਥੱਲੀ ਜਿਹੀ ਮਚ ਗਈ ਹੈ। ਇਸ ਜਾਂਚ ਨੂੰ ਲੈ ਕੇ ਅੱਜ ਠੇਕੇਦਾਰਾਂ ਦੇ ਵ੍ਹਟਸਐਪ ਗਰੁੱਪ ਵਿਚ ਵੀ ਕਾਫ਼ੀ ਗਹਿਮਾ-ਗਹਿਮੀ ਅਤੇ ਸਹਿਮ ਦਾ ਮਾਹੌਲ ਦੇਖਿਆ ਗਿਆ।

ਠੇਕੇਦਾਰਾਂ ਵੱਲੋਂ ਇਨ੍ਹਾਂ ਥਾਵਾਂ ’ਤੇ ਕੀਤੇ ਕੰਮਾਂ ਦੀ ਜਾਂਚ ਦੇ ਹੁਕਮ
-ਮਿੱਠਾਪੁਰ ਰੋਡ (ਰਾਮ ਮੰਦਿਰ ਤੋਂ ਮਿੱਠਾਪੁਰ ਸਕੂਲ)
-ਮਾਡਲ ਟਾਊਨ ਅਤੇ ਆਲੇ-ਦੁਆਲੇ ਦਾ ਇਲਾਕਾ
-ਅਰਬਨ ਅਸਟੇਟ ਫੇਜ਼-2 ਬਲਾਕ ਸੀ
-ਅਰਬਨ ਅਸਟੇਟ ਫੇਸ-2
-ਅਰਬਨ ਅਸਟੇਟ ਤੋਂ ਵਡਾਲਾ ਚੌਕ (ਬਖਤਾਵਰ ਸਿੰਘ ਮਾਰਗ)
-ਸੰਸਾਰਪੁਰ ਅਤੇ ਸੋਫੀ ਪਿੰਡ
-ਪੀ. ਪੀ. ਆਰ. ਮਾਲ ਰੋਡ
-ਮੇਨ ਬਾਜ਼ਾਰ ਭਾਰਗੋ ਕੈਂਪ
-ਸੰਤ ਨਗਰ
-ਜੈਨਾ ਨਗਰ
-ਲਕਸ਼ਮੀਪੁਰਾ
-ਦਿਓਲ ਨਗਰ (ਨੇੜੇ ਲਵਲੀ ਮਾਰਬਲ)
-ਨਿਊ ਰਸੀਲਾ ਨਗਰ (ਸ਼ਿਵਪੁਰੀ ਬੈਕਸਾਈਡ)
-ਗੌਤਮ ਨਗਰ
-ਕਬੀਰ ਵਿਹਾਰ ਕਾਲੋਨੀ
-ਵੱਖ-ਵੱਖ ਚੌਕਾਂ ਦੇ ਕੰਮ
-ਗੁਰੂ ਗੋਬਿੰਦ ਸਿੰਘ ਐਵੇਨਿਊ
-ਪਿੰਡ ਢਿੱਲਵਾਂ
-ਪਿੰਡ ਦਕੋਹਾ,
-ਆਦਰਸ਼ ਨਗਰ ਪਾਰਟ-2
-ਮੁਹੱਲਾ ਇਸਲਾਮਗੰਜ
-ਟੈਗੋਰ ਨਗਰ ਨੇੜੇ ਸ਼ਹਿਨਾਈ ਪੈਲੇਸ
-ਗੁਰੂ ਨਾਨਕਪੁਰਾ ਏਕਤਾ ਨਗਰ
-ਗੋਪਾਲ ਨਗਰ ਕ੍ਰਿਸ਼ਨ ਮੁਰਾਰੀ ਮੰਦਿਰ
-ਆਦਰਸ਼ ਨਗਰ ਪਾਰਟ-1
-ਹੁਸ਼ਿਆਰਪੁਰ ਰੋਡ ਤੋਂ ਲੱਧੇਵਾਲੀ ਪਿੰਡ
-ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਆਲੇ-ਦੁਆਲੇ
-ਹੁਸ਼ਿਆਰਪੁਰ ਚੌਕ ਰੇਲਵੇ ਕਰਾਸਿੰਗ
-ਭਗਤ ਸਿੰਘ ਚੌਕ ਤੋਂ ਪ੍ਰਤਾਪ ਬਾਗ ਗੇਟ
-ਮਕਸੂਦਾਂ ਚੌਕ ਤੋਂ ਬਿਧੀਪੁਰ ਫਾਟਕ
-ਸਿੱਧ ਮੁਹੱਲਾ
-ਗਦਾਈਪੁਰ ਨੇੜੇ ਗੁਰਦੁਆਰਾ
-ਲੰਮਾ ਪਿੰਡ ਨੇੜੇ ਜਗਦੰਬੇ ਸਵੀਟਸ
-ਲੰਮਾ ਪਿੰਡ ਨੇੜੇ ਛੇਵੀਂ ਪਾਤਸ਼ਾਹੀ
-ਕਿਸ਼ਨਪੁਰਾ
-ਲਕਸ਼ਮੀਪੁਰਾ ਨੇੜੇ ਹਨੂਮਾਨ ਮੰਦਿਰ
-ਪਿੰਡ ਨਾਗਰਾ
-ਆਕਸਫੋਰਡ ਹਸਪਤਾਲ ਦੀ ਬੈਕਸਾਈਡ
-ਅਰਬਨ ਅਸਟੇਟ ਫੇਜ਼-1
-ਅਗਰਵਾਲ ਢਾਬਾ ਤੋਂ ਅਰਬਨ ਅਸਟੇਟ ਫੇਜ਼-2 ਮਾਰਕੀਟ
-ਗੁਰੂ ਬਾਜ਼ਾਰ ਗੁਰਦੁਆਰਾ ਰੋਡ

ਇਹ ਵੀ ਪੜ੍ਹੋ- ਜਲੰਧਰ ਦੇ ਇਸ ਮਸ਼ਹੂਰ ਮੰਦਿਰ 'ਚ ਡਰੈੱਸ ਕੋਡ ਲਾਗੂ, ਕੈਪਰੀ ਤੇ ਛੋਟੇ ਕੱਪੜਿਆਂ ਸਣੇ ਵੈਸਟਰਨ ਡਰੈੱਸ 'ਤੇ ਲੱਗੀ ਪਾਬੰਦੀ

ਕੰਮਾਂ ਨੂੰ ਲੈ ਕੇ ਚੰਡੀਗੜ੍ਹ ’ਚ ਹੋਈ ਉੱਚ ਪੱਧਰੀ ਮੀਟਿੰਗ
ਪਤਾ ਲੱਗਾ ਹੈ ਕਿ ਜਲੰਧਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਗ੍ਰਾਂਟ ਨਾਲ ਹੋਏ ਕੰਮਾਂ ਬਾਰੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਇਕ ਉੱਚ ਪੱਧਰੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਨੇ ਕੀਤੀ। ਚੰਡੀਗੜ੍ਹ ਦੇ ਮਿਊਂਸੀਪਲ ਭਵਨ ਵਿਚ ਹੋਈ ਇਸ ਮੀਟਿੰਗ ਦੌਰਾਨ ਲੋਕਲ ਬਾਡੀਜ਼ ਦੇ ਸੈਕਟਰੀ ਅਤੇ ਡਾਇਰੈਕਟਰ ਤੋਂ ਇਲਾਵਾ ਜਲੰਧਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਵੀ ਮੌਜੂਦ ਰਹੇ। ਰਸਮੀ ਮੀਟਿੰਗ ਤੋਂ ਬਾਅਦ ਚਾਰਾਂ ਨੇ ਵੱਖ ਇਕ ਮੀਟਿੰਗ ਕਰ ਕੇ ਵਿਕਾਸ ਕਾਰਜਾਂ ਦੀ ਕੁਆਲਿਟੀ ਅਤੇ ਕਈ ਹੋਰ ਮੁੱਦਿਆਂ ’ਤੇ ਵਿਚਾਰ ਕੀਤਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਸਣੇ ਕਈ ਪਾਬੰਦੀਆਂ ਦੇ ਹੁਕਮ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri