ਨਸ਼ੇ ਦੀ ਹਾਲਤ ’ਚ 3 ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ’ਤੇ ਕੀਤਾ ਹਮਲਾ, ਗ੍ਰਿਫ਼ਤਾਰ

07/19/2023 12:46:29 AM

ਫਗਵਾੜਾ (ਜਲੋਟਾ)-ਫਗਵਾੜਾ ’ਚ ਨਸ਼ੇ ਦੀ ਹਾਲਤ ’ਚ ਤਿੰਨ ਨੌਜਵਾਨਾਂ ਵੱਲੋਂ ਇਕ ਪੁਲਸ ਮੁਲਾਜ਼ਮ ਦੀ ਵਰਦੀ ’ਤੇ ਹੱਥ ਪਾ ਕੇ ਉਸ ਦੀ ਵਰਦੀ ਦੇ ਬਟਨ ਤੋੜ ਕਾਲਰ ਤੋਂ ਵਰਦੀ ਪਾੜਨ ਅਤੇ ਹੋਰ ਪੁਲਸ ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰ ਪੁਲਸ ਟੀਮ ’ਤੇ ਹਮਲਾ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਗੱਲਬਾਤ ਕਰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਗੁਰਵਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਲੱਧੇਵਾਲੀ ਰੋਡ ਥਾਣਾ ਸੂਰਿਆ ਇਨਕਲੇਵ, ਜ਼ਿਲ੍ਹਾ ਜਲੰਧਰ, ਕਰਮਪਾਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਕੋਹਿਨੂਰ ਇਨਕਲੇਵ ਲੱਧੇਵਾਲੀ ਰੋਡ ਥਾਣਾ ਸੂਰਿਆ ਇਨਕਲੇਵ ਜਲੰਧਰ ਅਤੇ ਸਿਮਰਤ ਸਿੰਘ ਪੁੱਤਰ ਜਗਪ੍ਰੀਤ ਸਿੰਘ ਵਾਸੀ 30 ਬੀਬੀ ਸ਼ਿਵ ਵਿਹਾਰ ਨਜ਼ਦੀਕ ਪੈਟਰੋਲ ਪੰਪ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਖ਼ਿਲਾਫ਼ ਧਾਰਾ 354, 353, 186, 506 ਅਤੇ 509 ਤਹਿਤ ਮਾਮਲਾ ਦਰਜ ਕਰ ਲਿਆ ਹੈ।

 ਇਹ ਖ਼ਬਰ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਚਾਚੇ ਦੀ ਪ੍ਰੇਮਿਕਾ ਨੇ ਕੀਤਾ 10 ਸਾਲਾ ਭਤੀਜੇ ਦਾ ਕਤਲ

ਏ. ਐੱਸ. ਆਈ. ਦਰਸ਼ਨ ਸਿੰਘ ਦੀ ਸ਼ਿਕਾਇਤ ’ਤੇ ਦਰਜ ਮਾਮਲੇ ’ਚ ਦਿਵਿਆ ਪਤਨੀ ਆਸ਼ੂ ਵਾਸੀ ਅਲੀਪੁਰ ਜ਼ਿਲ੍ਹਾ ਜਲੰਧਰ ਨੇ ਪੁਲਸ ਨੂੰ ਫੋਨ ਕਰ ਕੇ ਸੂਚਿਤ ਕੀਤਾ ਸੀ ਕਿ ਦੋਸ਼ੀ ਗੁਰਵਿੰਦਰ ਸਿੰਘ, ਸਿਮਰਤ ਸਿੰਘ ਅਤੇ ਕਰਮਪਾਲ ਸਿੰਘ ਉਸ ਦੇ ਸੈਲੂਨ ’ਤੇ ਉਸ ਦੇ ਪਤੀ ਨੂੰ ਧਮਕੀਆਂ ਦੇ ਰਹੇ ਹਨ ਅਤੇ ਗੰਦੀਆਂ ਤੇ ਅਸ਼ਲੀਲ ਗੱਲਾਂ ਕਹਿ ਰਹੇ ਹਨ। ਇਸ ਤੋਂ ਬਾਅਦ ਜਦੋਂ ਪੁਲਸ ਟੀਮ ਮੌਕੇ ’ਤੇ ਪਹੁੰਚੀ ਤਾਂ ਦੋਸ਼ੀ ਉਥੋਂ ਫਰਾਰ ਹੋ ਗਏ ਅਤੇ ਜਦੋਂ ਪੀੜਤ ਦਿਵਿਆ ਮਾਮਲੇ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਰਹੀ ਸੀ ਤਾਂ ਤਿੰਨੋਂ ਦੋਸ਼ੀ ਫਿਰ ਮੌਕੇ ’ਤੇ ਪਹੁੰਚ ਗਏ ਅਤੇ ਪੁਲਸ ਟੀਮ ਦੀ ਮੌਜੂਦਗੀ ’ਚ ਦਿਵਿਆ ਅਤੇ ਉਸ ਦੇ ਪਤੀ ਨਾਲ ਗਾਲੀ-ਗਲੋਚ ਕਰਨ ਲੱਗ ਪਏ।

ਇਹ ਖ਼ਬਰ ਵੀ ਪੜ੍ਹੋ : ਕਰੰਟ ਲੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਸਿਪਾਹੀ ਹਰਮਨ ਸਿੰਘ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਸਿਪਾਹੀ ਹਰਮਨ ਸਿੰਘ ਦੀ ਪੁਲਸ ਦੀ ਵਰਦੀ ਦੇ ਬਟਨ ਖਿੱਚ ਕੇ ਤੋੜੇ ਅਤੇ ਕਾਲਰ ਤੋਂ ਵਰਦੀ ਪਾੜ ਦਿੱਤੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਨੇ ਪੁਲਸ ਟੀਮ ’ਤੇ ਹਮਲਾ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਪੁਲਸ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਸੀ। ਪੁਲਸ ਜਾਂਚ ਜਾਰੀ ਹੈ।

Manoj

This news is Content Editor Manoj