8 ਸਾਲਾ ਬੱਚੇ ਨੇ ਸਾਢੇ 3 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਨਾਹ

02/27/2020 1:52:38 AM

ਜਲੰਧਰ,(ਵਰੁਣ)- ਸ਼ਹਿਰ 'ਚ 8 ਸਾਲਾ ਬੱਚੇ ਨੇ ਸਾਢੇ 3 ਸਾਲਾ ਬੱਚੀ ਨੂੰ ਆਪਣੇ ਕੁਆਰਟਰ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਸ ਨੇ ਨਾਬਾਲਗ 'ਤੇ ਕੇਸ ਦਰਜ ਕਰ ਲਿਆ ਹੈ। ਸੂਤਰਾਂ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਦੋਵੇਂ ਪਰਿਵਰਾਂ ਦੇ ਮੈਂਬਰ ਕੰਮਾਂ 'ਤੇ ਗਏ ਹੋਏ ਸਨ। ਜਦੋਂ ਉਹ ਘਰ ਆਏ ਤਾਂ ਬੱਚੀ ਨੂੰ ਖੂਨ ਨਾਲ ਲਿਬੜੀ ਹੋਈ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।ਜਿਸ ਦੌਰਾਨ ਉਨ੍ਹਾਂ ਨੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 7 ਦੀ ਪੁਲਸ ਮੌਕੇ 'ਤੇ ਪਹੁੰਚੀ। ਥਾਣਾ ਨੰ.7 ਦੇ ਇੰਚਾਰਜ ਨੇ ਦੱਸਿਆ ਕਿ ਦੋਵੇਂ ਪਰਿਵਾਰ ਇਕੋ ਹੀ ਮੁਹੱਲੇ 'ਚ ਰਹਿੰਦੇ ਹਨ ਅਤੇ ਦੁਪਹਿਰ 1 ਵਜੇ 8 ਸਾਲਾ ਬੱਚਾ ਉਕਤ ਬੱਚੀ ਨੂੰ ਕੁਆਰਟਰ 'ਚ ਲੈ ਗਿਆ ਅਤੇ ਫਿਰ ਉਸ ਨਾਲ ਜਬਰ-ਜ਼ਨਾਹ ਕੀਤਾ। 8 ਸਾਲਾ ਬੱਚਾ ਪੁਲਸ ਦੀ ਨਿਗਰਾਨੀ ਹੇਠ ਹੈ।


Related News