ਲੁੱਟਾਂ-ਖੋਹਾਂ ਕਰਨ ਵਾਲੀਆਂ ਔਰਤਾਂ ਦੇ ਗਿਰੋਹ ਦਾ ਪਰਦਾਫਾਸ਼

03/04/2020 5:27:26 PM

ਜਲੰਧਰ (ਮਹੇਸ਼)— ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਦੇ ਗਿਰੋਹ ਦਾ ਥਾਣਾ ਜਲੰਧਰ ਕੈਂਟ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਜਲੰਧਰ ਕੈਂਟ ਦੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਰਾਮਾਮੰਡੀ ਚੌਕ 'ਚ ਬੱਸ 'ਚ ਚੜ੍ਹਨ ਲੱਗੀ ਔਰਤ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ 4 ਔਰਤਾਂ ਨੇ ਉਸ ਦੇ ਹੱਥ 'ਚ ਪਾਈ ਸੋਨੇ ਦੀ ਵੰਗ ਨੂੰ ਕਟਰ ਨਾਲ ਕੱਟ ਲਿਆ ਹੈ। ਜਿਸ 'ਤੇ ਐੱਸ. ਐੱਚ. ਓ. ਕੈਂਟ ਰਾਮਪਾਲ ਦੀ ਅਗਵਾਈ 'ਚ ਏ. ਐੱਸ. ਆਈ. ਰੁਪਿੰਦਰ ਕੌਰ ਅਤੇ ਏ. ਐੱਸ. ਆਈ. ਕੁਲਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਰੰਗੇ ਹੱਥੀਂ ਚਾਰਾਂ ਔਰਤਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਔਰਤਾਂ ਦੀ ਪਛਾਣ ਭੂਰੀ ਪਤਨੀ ਵਿੱਕੂ, ਗੁਰਮੇਲ ਕੌਰ ਪਤਨੀ ਪ੍ਰੀਤਮ ਸਿੰਘ, ਗੁਰਨਾਮ ਕੌਰ ਪਤਨੀ ਸੁੱਚਾ ਸਿੰਘ, ਅੱਕੀ ਪਤਨੀ ਤਰਸੇਮ ਸਿੰਘ ਸਾਰੀਆਂ ਵਾਸੀ ਛਾਬੜਾ ਕਾਲੋਨੀ ਪੱਖੋਵਾਲ ਰੋਡ ਲੁਧਿਆਣਾ ਦੇ ਤੌਰ 'ਤੇ ਹੋਈ ਹੈ। ਉਨ੍ਹਾਂ ਕੋਲੋਂ ਸੋਨੇ ਦੀ ਵੰਗ ਅਤੇ ਕਟਰ ਵੀ ਬਰਾਮਦ ਕਰ ਲਿਆ ਗਿਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਹੋਈਆਂ ਸਾਰੀਆਂ ਔਰਤਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ 'ਚ ਬੈਠ ਕੇ ਲੁਧਿਆਣਾ ਚਲੀਆਂ ਜਾਂਦੀਆਂ ਸਨ। ਉਨ੍ਹਾਂ ਖਿਲਾਫ ਥਾਣਾ ਜਲੰਧਰ ਕੈਂਟ 'ਚ ਕੇਸ ਦਰਜ ਕਰ ਲਿਆ ਗਿਆ ਹੈ। ਬੁੱਧਵਾਰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।

shivani attri

This news is Content Editor shivani attri