ਗੜ੍ਹਸ਼ੰਕਰ ਪੁਲਸ ਨੇ 3 ਗੱਡੀਆਂ, 8 ਲੱਖ ਦੀ ਡਰੱਗ ਮਨੀ ਸਣੇ 3 ਵਿਅਕਤੀਆਂ ਨੂੰ ਕੀਤਾ ਕਾਬੂ

06/15/2021 2:11:44 PM

ਗੜ੍ਹਸ਼ੰਕਰ (ਸੰਜੀਵ ਕੁਮਾਰ) - ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਪਿੰਡ ਚੱਕ ਰੋਤਾਂ ਤੋਂ ਤਿੰਨ ਗੱਡੀਆਂ, 8 ਲੱਖ ਦੀ ਮਨੀ ਡਰੱਗ ਅਤੇ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ ਗੜ੍ਹਸ਼ੰਕਰ ਇਕਬਾਲ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਮਾਹਲ ਪੀ.ਪੀ.ਐੱਸ. ਐੱਸ.ਐੱਸ.ਪੀ. ਸਾਹਿਬ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਰਮਾਂ ਨਾਲ ਨਿਜੱਠਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਸ ਮੁਹਿੰਮ ਤਹਿਤ ਤੁਸ਼ਾਰ ਗੁਪਤਾ ਸਹਾਇਕ ਕਪਤਾਨ ਪੁਲਸ ਸਬ, ਡਵੀਜਨ ਗੜ੍ਹਸ਼ੰਕਰ ਦੀ ਸੁਪਰਵੀਜ਼ਨ ਅਧੀਨ ਇਕਬਾਲ ਸਿੰਘ ਇੰਨ:ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਸਮੇਤ ਪੁਲਸ ਪਾਰਟੀ ਗਸ਼ਤ ’ਤੇ ਸੀ। 

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

ਉਨ੍ਹਾਂ ਦੱਸਿਆ ਕਿ ਪੁਲਸ ਸ਼ੱਕੀ ਪੁਰਸ਼ਾਂ ਦੀ ਭਾਲ ਲਈ ਅੱਡਾ ਸ਼ਾਹਪੁਰ ਮੌਜੂਦ ਸੀ ਤਾਂ ਮੁੱਖਬਰ ਨੇ ਉਨ੍ਹਾਂ ਇਤਲਾਹ ਦਿੱਤੀ ਕਿ ਪਿੰਡ ਚੱਕ ਰੋਤਾਂ ਵਿਖੇ ਨਰਿੰਦਰ ਕੁਮਾਰ ਉਰਫ ਨਿੰਦਰ ਪੁੱਤਰ ਬਿਕਰਮਜੀਤ, ਵਿਕਾਸ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਨਸ਼ੀਲਾ ਪਾਊਡਰ ਵੇਚਣ ਦਾ ਗੈਰ ਕਾਨੂੰਨੀ ਕੰਮ ਕਰਦੇ ਹਨ। ਉਕਤ ਵਿਅਕਤੀ ਹੁਣ ਵੀ ਪਿੰਡ ਚੱਕ ਰੋਤਾਂ ਵਿਖੇ ਆਪਣੀਆਂ ਗੱਡੀਆਂ ਵਿੱਚ ਨਸ਼ਾ ਰੱਖ ਕੇ ਜਾਣ ਦੀ ਤਿਆਰੀ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝਝੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਲੱਗਾ ਰਿਹੈ ਸਬਜ਼ੀ ਦੀ ਰੇਹੜੀ (ਵੀਡੀਓ)

ਇਸ ਸੂਚਨਾ ’ਤੇ ਉਨ੍ਹਾਂ ਨੇ ਪਿੰਡ ਚੱਕ ਰੋਤਾਂ ਵਿੱਚ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਦੋ ਕਾਰਾਂ ਮਾਰਕਾ XUV 500, ਇੱਕ ਕਾਰ ਮਾਰਕਾ i-20 ਅਤੇ ਇੱਕ ਕਾਰ ਮਾਰਕਾ ਹੌਂਡਾਂ ਸਿਟੀ ਬਰਾਮਦ ਹੋਈ। ਇਸ ਤੋਂ ਇਲਾਵਾ ਪੁਲਸ ਨੇ 200 ਗ੍ਰਾਮ ਹੈਰੋਇਨ ਤੇ 8 ਲੱਖ ਦੀ ਡੱਰਗ ਮਨੀ ਰਿਕਵਰ ਕਰਕੇ ਮੁੱਕਦਮਾ ਨੰ 75 ਮਿਤੀ 13.06.21 ਅ:ਧ 21(ਬੀ)-61-85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ
  


rajwinder kaur

Content Editor

Related News