ਜਲੰਧਰ: ਅੱਗ ਲਗਾ ਕੇ ਜਿਊਂਦੇ ਸਾੜੇ ਸਨ ਇਕੋ ਪਰਿਵਾਰ ਦੇ 3 ਮੈਂਬਰ, ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

07/30/2022 1:24:28 PM

ਜਲੰਧਰ (ਜਤਿੰਦਰ, ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਵੱਲੋਂ ਇਕ ਹੀ ਪਰਿਵਾਰ ਦੇ 3 ਮੈਂਬਰਾਂ ਨੂੰ ਸਾੜ ਕੇ ਕਤਲ ਕਰਨ 'ਤੇ ਪਰਿਵਾਰ ਦੇ 4 ਲੋਕਾਂ ਦੀ ਅੱਗ ਦੀ ਲਪੇਟ ’ਚ ਆਉਣ ਦੇ ਮਾਮਲੇ ’ਚ ਹਰੀਪਾਲ ਉਰਫ਼ ਰਾਜੂ ਨਿਵਾਸੀ ਪਿੰਡ ਖੁਰਮਪੁਰ ਕਾਲੋਨੀ ਮਹਿਤਪੁਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾਈ। ਇਸ ਦੇ ਨਾਲ ਹੀ ਅਦਾਲਤ ਵੱਲੋਂ ਦੋਸ਼ੀ ਨੂੰ 41 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ ਇਕ ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ।

ਇਹ ਵੀ ਪੜ੍ਹੋ: ਪ੍ਰਤਾਪ ਬਾਜਵਾ ਦਾ ਵੱਡਾ ਦਾਅਵਾ, ਕੁਝ ਮਹੀਨਿਆਂ ਦੇ ਮਹਿਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ

ਇਸ ਮਾਮਲੇ ’ਚ ਸ਼ਿਕਾਇਤਕਰਤਾ ਨਸੀਬ ਨਿਵਾਸੀ ਖੁਰਮਪੁਰ ਵੱਲੋਂ ਝੁਲਸੀ ਹੋਈ ਹਾਲਤ ’ਚ 25-8-17 ਨੂੰ ਮੈਜਿਸਟ੍ਰੇਟ ਦੇ ਸਾਹਮਣੇ ਹਸਪਤਾਲ ’ਚ ਆਪਣਾ ਬਿਆਨ ਲਿਖਵਾਇਆ ਸੀ, ਜਿਸ ’ਚ ਉਸ ਨੇ ਦੱਸਿਆ ਕਿ ਉਸ ਦੇ ਗੁਆਂਢੀ ਹਰੀਪਾਲ ਉਰਫ਼ ਰਾਜੂ ਨੇ ਉਸ ਦੇ ਘਰ ’ਚ ਡੀਜ਼ਲ ਅਤੇ ਤੇਲ ਪਾ ਕੇ ਉਸ ਦੇ ਕਮਰੇ ਨੂੰ ਅੱਗ ਲਾ ਦਿੱਤੀ ਸੀ, ਜਿਸ ’ਚ ਉਸ ਦਾ ਸਾਰਾ ਪਰਿਵਾਰ ਝੁਲਸ ਗਿਆ ਅਤੇ ਉਹ ਖ਼ੁਦ ਉਸ ਦੀ ਪਤਨੀ ਸੋਨੀਆ, ਬੇਟੀਆਂ ਨੇਹਾ, ਪ੍ਰੀਆ, ਵੰਦਨਾ, ਰਹਿਮਤ ਅਤੇ ਸਾਨੀਆ ਸਮੇਤ ਪਰਿਵਾਰ ਦੇ 7 ਮੈਂਬਰ ਅੱਗ ਦੀ ਲਪੇਟ ’ਚ ਆ ਕੇ ਝੁਲਸ ਗਏ ਸਨ ਅਤੇ ਹਸਪਤਾਲ ’ਚ ਉਸ ਦੀ ਪਤਨੀ ਸੋਨੀਆ ਅਤੇ ਉਸ ਦੀਆਂ 2 ਬੇਟੀਆਂ ਸਾਨੀਆ ਅਤੇ ਰਹਿਮਤ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਮੋਰਿੰਡਾ ਵਿਖੇ ਬਰਾਤੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਪਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News