ਨਸ਼ੀਲੇ ਪਾਊਡਰ ਸਮੇਤ 3 ਨੌਜਵਾਨ ਚੜ੍ਹੇ ਪੁਲਸ ਅੜਿੱਕੇ

04/06/2020 5:49:30 PM

ਟਾਂਡਾ ਉੜਮੁੜ (ਪੰਡਿਤ, ਮੋਮੀ)— ਟਾਂਡਾ ਪੁਲਸ ਦੀ ਟੀਮ ਨੇ ਕਰਫਿਊ ਦੌਰਾਨ ਗਸ਼ਤ ਕਰਦਿਆਂ ਟਾਂਡਾ-ਖੱਖ ਰੋਡ 'ਤੇ ਪਿੰਡ ਝਾਂਸ ਨਜ਼ਦੀਕ ਤਿੰਨ ਨੌਜਵਾਨਾਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਐੱਸ. ਆਈ. ਸਾਹਿਲ ਚੌਧਰੀ ਅਤੇ ਥਾਣੇਦਾਰ ਜਸਪਾਲ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਸਤਨਾਮ ਸਿੰਘ ਨਿਵਾਸੀ ਖੱਖ, ਵਰਿੰਦਰ ਸਿੰਘ ਬਿੰਦਰੀ ਪੁੱਤਰ ਕਰਨੈਲ ਸਿੰਘ ਨਿਵਾਸੀ ਬੱਸੀ ਜਲਾਲ ਅਤੇ ਹਰਜੀਤ ਸਿੰਘ ਮਿੰਟੂ ਪੁੱਤਰ ਬਲਦੇਵ ਸਿੰਘ ਨਿਵਾਸੀ ਬੈਂਚਾਂ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੈਟਰੋਲ ਬੰਬ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲਾ

ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ

ਥਾਣਾ ਮੁਖੀ ਨੇ ਦੱਸਿਆ ਕਿ ਕਰਫਿਊ ਦੌਰਾਨ ਟਾਂਡਾ ਪੁਲਸ ਦੀ ਟੀਮ ਗਸ਼ਤ ਦੌਰਾਨ ਟਾਂਡਾ-ਖੱਖ ਰੋਡ 'ਤੇ ਮੌਜੂਦ ਸੀ ਤਾਂ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਟੀਮ ਨੇ ਝਾਂਸ ਨਜ਼ਦੀਕ ਮਾਰਬਲ ਸਟੋਰ ਦੀਆਂ ਦੁਕਾਨਾਂ 'ਤੇ ਜਾ ਕੇ ਛਾਪੇਮਾਰੀ ਕੀਤੀ ਤਾਂ ਉਕਤ ਮੁਲਜ਼ਮ ਗਾਹਕਾਂ ਦੀ ਉਡੀਕ ਕਰਦੇ ਪੁਲਸ ਅੜਿੱਕੇ ਆਏ।

ਇਹ ਵੀ ਪੜ੍ਹੋ:  ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ
ਤਲਾਸ਼ੀ ਲੈਣ 'ਤੇ ਟਾਂਡਾ ਪੁਲਸ ਦੀ ਟੀਮ ਨੇ ਹਰਪ੍ਰੀਤ ਸਿੰਘ ਹੈਪੀ ਕੋਲੋਂ 122 ਗ੍ਰਾਮ ਨਸ਼ੇ ਵਾਲਾ ਪਾਊਡਰ, ਸਰਿੰਜਾਂ, ਲਾਈਟਰ ਆਦਿ ਬਰਾਮਦ ਕੀਤੇ। ਜਦਕਿ ਵਰਿੰਦਰ ਸਿੰਘ ਕੋਲੋਂ 135 ਗ੍ਰਾਮ ਨਸ਼ੇ ਵਾਲਾ ਪਾਊਡਰ, ਸਰਿੰਜਾਂ, ਡਿਜ਼ੀਟਲ ਕੰਡਾ ਅਤੇ ਹਰਜੀਤ ਸਿੰਘ ਕੋਲੋਂ 105 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਨਸ਼ਾ ਵਿਰੋਧੀ ਐਕਟ ਅਤੇ ਕਰਫਿਊ ਦੀ ਉਲੰਘਣਾ ਕਰਨ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, ਫਲ ਤੇ ਸਬਜ਼ੀਆਂ ਖਰੀਦਣ ਲਈ ਡਾਊਨਲੋਡ ਕਰੋ ਇਹ ਐਪ
ਇਹ ਵੀ ਪੜ੍ਹੋ: ਵੱਡੀ ਖਬਰ : ਲੁਧਿਆਣਾ 'ਚ ਇਕ ਹੋਰ ਮਰੀਜ਼ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ


shivani attri

Content Editor

Related News