ਜ਼ਹਿਰੀਲੀ ਚੀਜ਼ ਖਾਣ ਨਾਲ ਤੜਫ਼-ਤੜਫ਼ ਕੇ ਮਰੀਆਂ 3 ਮੱਝਾਂ

07/23/2022 6:32:29 PM

ਬੇਗੋਵਾਲ (ਰਜਿੰਦਰ)-ਕਸਬਾ ਬੇਗੋਵਾਲ ਵਿਖੇ ਜ਼ਹਿਰੀਲੀ ਚੀਜ ਖਾਣ ਨਾਲ ਤੜਫ਼-ਤੜਫ਼ ਕੇ ਤਿੰਨ ਮੱਝਾ ਮਰ ਗਈਆਂ। ਪਲਵਿੰਦਰ ਸਿੰਘ ਉਰਫ ਸਾਬੀ ਪੁੱਤਰ ਸੇਵਾ ਸਿੰਘ ਵਾਸੀ ਵਾਰਡ ਨੰਬਰ 7 ਬੇਗੋਵਾਲ ਨੇ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਅਤੇ ਇਸ ਦੇ ਨਾਲ ਉਸ ਨੇ 5 ਮੱਝਾਂ ਹਵੇਲੀ ਵਿਚ ਰੱਖੀਆਂ ਹੋਈਆਂ ਹਨ। ਕੱਲ ਦੁਪਹਿਰ ਕਰੀਬ ਸਾਢੇ ਤਿੰਨ ਤੋਂ ਚਾਰ ਵਜੇ ਦੇ ਦਰਮਿਆਨ ਜਦੋਂ ਉਹ ਹਵੇਲੀ ਵੱਲ ਨੂੰ ਆਇਆ ਤਾਂ ਚਾਰ ਮੱਝਾਂ ਬਹੁਤ ਗੰਭੀਰ ਹਾਲਤ ਵਿਚ ਸਨ, ਜਦਕਿ ਮੱਝਾਂ ਦੀ ਖੁਰਲੀ ਵਿਚ ਜ਼ਹਿਰੀਲੀਆਂ ਰੋਟੀਆਂ ਪਈਆਂ ਸਨ ਤੇ ਰੋਟੀਆਂ ਵਾਲਾ ਲਿਫ਼ਾਫ਼ਾ ਵੀ ਇੱਥੇ ਖੁਰਲੀ ਵਿਚ ਹੀ ਪਿਆ ਸੀ। ਇਹ ਜ਼ਹਿਰੀਲੀਆਂ ਰੋਟੀਆਂ ਕੋਈ ਮਾੜਾ ਅਨਸਰ ਇਨ੍ਹਾਂ ਮੱਝਾਂ ਨੂੰ ਪਾ ਗਿਆ, ਜੋ ਚਾਰ ਮੱਝਾਂ ਨੇ ਖਾ ਲਈਆਂ ਤੇ ਇਨ੍ਹਾਂ ਚਾਰਾਂ ਮੱਝਾਂ ਦੀ ਹਾਲਤ ਖ਼ਰਾਬ ਹੋ ਗਈ।

ਇਹ ਵੀ ਪੜ੍ਹੋ: ਜਲੰਧਰ ਤੋਂ ਲਾਪਤਾ ਔਰਤ ਦੀ ਲਾਸ਼ ਲਸਾੜਾ ਦੇ ਖੂਹ ’ਚੋਂ ਹੋਈ ਬਰਾਮਦ, ਮਿਲੇ ਫੋਨ ਤੋਂ ਖੁੱਲ੍ਹਣਗੇ ਕਈ ਰਾਜ਼

ਮੌਕੇ ’ਤੇ ਵੈਟਰਨਰੀ ਡਾਕਟਰ ਨੂੰ ਸੂਚਿਤ ਕੀਤਾ ਗਿਆ। ਜਿਨ੍ਹਾਂ ਦੀ ਟੀਮ ਨੇ ਆ ਕੇ ਮੱਝਾਂ ਦੇ ਬਚਾਅ ਲਈ ਬਹੁਤ ਵਾਹ ਲਾਈ, ਪਰ ਵਾਰੋ-ਵਾਰੀ ਤਿੰਨ ਮੱਝਾਂ ਮਰ ਗਈਆਂ। ਜਦਕਿ ਚੌਥੀ ਮੱਝ ਦੀ ਹਾਲਤ ਹੁਣ ਠੀਕ ਹੈ, ਕਿਉਂਕਿ ਸ਼ਾਇਦ ਇਸ ਮੱਝ ਨੇ ਜ਼ਹਿਰੀਲੀ ਰੋਟੀ ਘੱਟ ਖਾਧੀ ਹੋਵੇਗੀ, ਜਿਸ ਕਰ ਕੇ ਇਲਾਜ ਤੋਂ ਬਾਅਦ ਇਹ ਠੀਕ ਹੈ। ਉਨ੍ਹਾਂ ਦੀ ਪੰਜਾਬ ਸਰਕਾਰ ਅਤੇ ਡੀ.ਸੀ. ਕਪੂਰਥਲਾ ਤੋਂ ਮੰਗ ਹੈ ਕਿ ਸਾਡੀ ਵਿੱਤੀ ਮਦਦ ਕੀਤੀ ਜਾਵੇ।

ਇਸ ਸਬੰਧੀ ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਮੱਝਾਂ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ। ਹੁਣ ਇਨ੍ਹਾਂ ਮ੍ਰਿਤਕ ਮੱਝਾਂ ਦਾ ਪੋਸਟਮਾਰਟਮ ਕਰਕੇ ਵਿਸਰਾ ਰਿਸਰਚ ਲੈਬ ਵਿਚ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਅਗਲੇ ਸੱਤ ਦਿਨਾਂ ਤੱਕ ਆਵੇਗੀ। ਜਦਕਿ ਪੋਸਟਮਾਰਟਮ ਦੀ ਰਿਪੋਰਟ ਇਕ ਤੋਂ ਦੋ ਦਿਨ ਵਿਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਿਪੋਰਟਾਂ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਮੱਝਾਂ ਦੀ ਮੌਤ ਕਿਹੜਾ ਜ਼ਹਿਰ ਖਾਣ ਨਾਲ ਹੋਈ ਅਤੇ ਮੱਝਾਂ ਨੇ ਜ਼ਹਿਰ ਦੀ ਕਿੰਨੀ ਮਾਤਰਾ ਖਾਧੀ ਹੈ।

ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News