ਠੇਕੇ ਤੋਂ ਸ਼ਰਾਬ ਚੋਰੀ ਕਰਨ ਦੇ ਦੋਸ਼ ''ਚ ਤਿੰਨ ਗ੍ਰਿਫਤਾਰ

04/23/2020 7:28:26 PM

ਆਦਮਪੁਰ, (ਦਿਲਬਾਗੀ,ਚਾਂਦ)— ਪੁਲਸ ਵਲੋਂ ਪਿੰਡ ਚੋਮੋ 'ਚ ਸਥਿਤ ਸ਼ਰਾਬ ਦੇ ਠੇਕੇ ਤੋਂ ਤਿੰਨ ਲੱਖ ਤੋਂ ਵੱਧ ਰੁਪਏ ਦੀ ਸ਼ਰਾਬ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਸ. ਐੱਚ. ਓ. ਨਰੇਸ਼ ਜੋਸ਼ੀ ਨੇ ਦੱਸਿਆ ਕਿ ਪਿੰਡ ਚੋਮੋ ਦੇ ਠੇਕੇ ਦੇ ਇੰਚਾਰਜ ਹਰਦੀਪ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਪੰਜਾਬ 'ਚ ਕਰਫਿਊ ਲੱਗਣ ਤੋਂ ਬਾਅਦ ਉਨ੍ਹਾਂ ਨੇ ਸ਼ਰਾਬ ਦਾ ਠੇਕਾ ਬੰਦ ਕਰ ਦਿੱਤਾ ਸੀ ਤੇ ਰੂਟੀਨ ਚੈਕਿੰਗ ਦੌਰਾਨ ਉਸ ਨੇ ਦੇਖਿਆ ਕਿ ਚੋਮੋ ਦੇ ਠੇਕੇ ਦੀ ਕੰਧ ਪਾੜ ਕੇ 5 ਪੇਟੀਆਂ ਇਮਪੀਰੀਅਲ ਬਲੂ ਤੇ 16 ਪੇਟੀਆਂ ਵੱਖ-ਵੱਖ ਬ੍ਰਾਂਡਾਂ ਦੀ ਸ਼ਰਾਬ ਜਿਸ ਦੀ ਕੀਮਤ 3 ਲੱਖ ਤੋਂ ਵੱਧ ਰੁਪਏ ਹੈ, ਚੋਰੀ ਕਰ ਲਈਆਂ ਹਨ। ਜਿਸ ਦੀ ਜਾਂਚ ਕਰਦੇ ਹੋਏ ਪੁਲਸ ਨੇ ਅਜੈ ਕੁਮਾਰ ਪੁੱਤਰ ਸੱਤਪਾਲ, ਅਲੀਸ਼ਾ ਪੁੱਤਰ ਡੇਵਿਡ ਮਸੀਹ, ਲਵਲੀ ਪੁੱਤਰ ਜਸਪਾਲ, ਕਾਲੀ ਪੁੱਤਰ ਬਿੰਦੀ, ਬਲਰਾਜ ਉਰਫ ਲਾਖੀ ਪੁੱਤਰ ਕਸ਼ਮੀਰੀ ਲਾਲ ਸਾਰੇ ਵਾਸੀ ਚੋਮੋ ਤੇ ਕੇਸ਼ਾ ਵਾਸੀ ਮੁਹੱਲਾ ਸਗਰਾਂ ਨੂੰ ਸ਼ਰਾਬ ਚੋਰੀ ਕਰਨ ਦੇ ਕੇਸ 'ਚ ਨਾਮਜੰਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਅਜੈ ਕੁਮਾਰ, ਅਲੀਸ਼ਾ ਤੇ ਕਾਲੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਦਕਿ ਬਾਕੀ ਦੋਸ਼ੀ ਫਰਾਰ ਹੋ ਗਏ ਹਨ। ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ।  

KamalJeet Singh

This news is Content Editor KamalJeet Singh