ਨਾਜਾਇਜ਼ ਸ਼ਰਾਬ ਦੀਆਂ 18 ਬੋਤਲਾਂ ਸਣੇ 2 ਔਰਤਾਂ ਕਾਬੂ

06/20/2019 10:30:30 AM

ਜਲੰਧਰ (ਕਮਲੇਸ਼)— ਥਾਣਾ ਪਤਾਰਾ ਦੀ ਪੁਲਸ ਨੇ ਪੂਰਨਪੁਰ ਤੇ ਤੱਲ੍ਹਣ ਦੀਆਂ 2 ਔਰਤਾਂ ਨੂੰ ਵੱਖ-ਵੱਖ ਮਾਮਲਿਆਂ 'ਚ ਨਾਜਾਇਜ਼ ਸ਼ਰਾਬ ਦੀਆਂ 18 ਬੋਤਲਾਂ ਸਣੇ ਕਾਬੂ ਕੀਤਾ ਹੈ। ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਅਤੇ ਗਰੇਵਾਲ ਨੇ ਦੱਸਿਆ ਕਿ ਪੁਲਸ ਨੇ ਪੂਰਨਪੁਰ ਦੀ ਸੁਨੀਤਾ ਪਤਨੀ ਸਵ. ਰਮੇਸ਼ ਕੁਮਾਰ ਕੋਲੋਂ ਨਾਜਾਇਜ਼ ਸ਼ਰਾਬ ਦੀਆਂ 9 ਬੋਤਲਾਂ ਬਰਾਮਦ ਕੀਤੀਆਂ। ਦੂਜੇ ਮਾਮਲੇ 'ਚ ਪੁਲਸ ਨੇ ਤੱਲ੍ਹਣ ਦੀ ਰਹਿਣ ਵਾਲੀ ਨਰਿੰਦਰ ਕੌਰ ਪਤਨੀ ਨਿਰਮਲ ਦਾਸ ਕੋਲੋਂ ਵੀ ਨਾਜਾਇਜ਼ ਸ਼ਰਾਬ ਦੀਆਂ 9 ਬੋਤਲਾਂ ਬਰਾਮਦ ਕੀਤੀਆਂ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

shivani attri

This news is Content Editor shivani attri