ਆਲੂ ਦੇ ਚਿਪਸ ਨਾਲ ਭਰੇ ਟਰੱਕ ''ਚੋਂ 140 ਬੋਰੀਆਂ ਚੂਰਾ-ਪੋਸਤ ਬਰਾਮਦ, 2 ਤਸਕਰ ਗ੍ਰਿਫ਼ਤਾਰ

06/15/2023 12:58:51 PM

ਜਲੰਧਰ (ਸੋਨੂੰ)- ਜਲੰਧਰ ਦਿਹਾਤੀ ਪੁਲਸ ਨੇ ਟਰੱਕ ਅੰਦਰੋਂ ਆਲੂ ਦੇ ਚਿਪਸ ਦੀਆਂ ਬੋਰੀਆਂ ਹੇਠਾਂ 140 ਬੋਰੀਆਂ ਚੂਰਾ-ਪੋਸਤ, ਟਰੱਕ ਦੇ ਨਾਲ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿੰਦਾ ਅਤੇ ਦਲਜੀਤ ਵਜੋਂ ਹੋਈ ਹੈ। ਉਹ ਮੱਧ ਪ੍ਰਦੇਸ਼ ਤੋਂ ਭੁੱਕੀ ਚੋਰੀ ਕਰਕੇ ਲਿਆਏ ਸਨ, ਉਹ ਆਪਣੀ ਕਾਰ ਇੱਕ ਢਾਬੇ 'ਤੇ ਖੜ੍ਹੀ ਕਰ ਦਿੰਦੇ ਸਨ ਅਤੇ ਮਾਲ ਭਰ ਲੈਂਦੇ ਸਨ। ਹਰ ਗੇੜੇ ਲਈ 50 ਹਜ਼ਾਰ ਰੁਪਏ ਮਿਲਦੇ ਸਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਜਲੰਧਰ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਫਿਲੌਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਟਰੱਕ ਵਿੱਚ ਚੂਰਾ-ਪੋਸਤ ਆ ਰਿਹਾ ਸੀ। ਟੀਮ ਨੇ ਵਿਸ਼ੇਸ਼ ਨਾਕਾ ਲਗਾ ਕੇ ਇਨ੍ਹਾਂ ਨੂੰ ਕਾਬੂ ਕੀਤਾ। ਆਲੂ ਦੇ ਚਿਪਸ ਦੀਆਂ ਬੋਰੀਆਂ ਹੇਠੋਂ ਟਰੱਕ ਅੰਦਰੋਂ 140 ਬੋਰੀਆਂ ਚੂਰਾ-ਪੋਸਤ, 2 ਨਸ਼ਾ ਤਸਕਰ ਟਰੱਕ ਸਮੇਤ ਕਾਬੂ ਫੜੇ। ਦੋਸ਼ੀਆਂ ਦੀ ਪਛਾਣ ਸ਼ਿੰਦਾ ਅਤੇ ਦਲਜੀਤ ਵਜੋਂ ਹੋਈ ਹੈ। ਅੱਜ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 

shivani attri

This news is Content Editor shivani attri