66 ਹਜ਼ਾਰ ਦੀ ਜਾਅਲੀ ਕਰੰਸੀ ਸਣੇ ਦੋ ਦਬੋਚੇ, ਯੂ-ਟਿਊਬ ਤੋਂ ਸਿੱਖਿਆ ਨੋਟ ਬਣਾਉਣ ਦਾ ਤਰੀਕਾ

01/16/2020 6:10:14 PM

ਜਲੰਧਰ (ਸੋਨੂੰ)— ਜਲੰਧਰ ਦਿਹਾਤੀ ਪੁਲਸ ਨੇ ਜਾਅਲੀ ਕਰੰਸੀ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਭੋਗਪੁਰ ਦੀ ਪੁਲਸ ਨੇ ਭੋਗਵਤੀ ਪੁਆਇੰਟ 'ਤੇ ਨਾਕਾ ਲਗਾਇਆ ਹੋਇਆ ਸੀ, ਜਿਸ ਦੌਰਾਨ ਇਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਟਰਸਾਈਕਲ 'ਤੇ ਦੋ ਲੋਕ ਆ ਰਹੇ ਹਨ, ਜਿਨ੍ਹਾਂ ਦੇ ਕੋਲ 66200 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਜਾਅਲੀ ਕਰੰਸੀ 'ਚ 100 ਦੇ 571 ਨੋਟ 200 ਦੇ 38 ਅਤੇ 500 ਦੇ 3 ਨੋਟ ਸਨ।

ਜਾਣਕਾਰੀ ਦਿੰਦੇ ਹੋਏ ਐੱਸ. ਪੀ. ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਨੋਟ ਬਣਾਉਣ ਦਾ ਤਰੀਕਾ ਯੂ-ਟਿਊਬ ਤੋਂ ਸਿੱਖਿਆ ਹੈ, ਜਿਸ ਤੋਂ ਬਾਅਦ ਲੁਧਿਆਣਾ 'ਚ ਕਿਰਾਏ ਦਾ ਕਮਰਾ ਲੈ ਕੇ ਉਥੇ ਨੋਟ ਛਾਪਦੇ ਸਨ। ਦੋਹਾਂ ਦੀ ਪਛਾਣ ਅਸ਼ਵਨੀ ਕੁਮਾਰ ਵਾਸੀ ਲੁਧਿਆਣਾ ਅਤੇ ਗੌਰਵ ਵਾਸੀ ਜਲੰਧਰ ਦੇ ਰੂਪ 'ਚ ਹੋਈ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਨਸ਼ਾ ਵੀ ਕਰਦੇ ਹਨ ਅਤੇ ਸਹਾਰਨਪੁਰ 'ਚ ਇਨ੍ਹਾਂ ਖਿਲਾਫ ਮਾਮਲੇ ਵੀ ਦਰਜ ਹਨ। ਅਸ਼ਵਨੀ ਕੁਮਾਰ 'ਤੇ 307 ਦਾ ਮਾਮਲਾ ਯੂ.ਪੀ. 'ਚ ਦਰਜ ਹੈ, ਜਿਸ 'ਚ ਉਹ ਭਗੋੜਾ ਹੈ।


shivani attri

Content Editor

Related News