ਟਰੇਨ ਜ਼ਰੀਏ ਝਾਰਖੰਡ ਤੋਂ ਜਲੰਧਰ ਲਿਆਂਦੀ ਗਈ ਸੀ ਅਫੀਮ

02/19/2021 11:33:42 AM

ਜਲੰਧਰ (ਵਰੁਣ)– ਅਫੀਮ ਨਾਲ ਕਾਬੂ ਕੀਤੇ ਗਏ ਨੌਜਵਾਨਾਂ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਟਰੇਨ ਜ਼ਰੀਏ ਝਾਰਖੰਡ ਤੋਂ ਜਲੰਧਰ ਅਫੀਮ ਲੈ ਕੇ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਵਿਜੇ ਮਹਿਤੋ ਨਾਂ ਦੇ ਮੁਲਜ਼ਮ ਨੇ ਟਰੇਨ ਦੇ ਬਾਥਰੂਮ ਵਿਚ ਅਫੀਮ ਲੁਕੋ ਦਿੱਤੀ ਸੀ ਅਤੇ ਜਿਉਂ ਹੀ ਜਲੰਧਰ ਆਇਆ ਤਾਂ ਬਾਥਰੂਮ ਵਿਚੋਂ ਅਫੀਮ ਚੁੱਕ ਕੇ ਰੇਲਵੇ ਸਟੇਸ਼ਨ ਦੇ ਉਸ ਰਸਤਿਓਂ ਬਾਹਰ ਨਿਕਲ ਗਿਆ, ਜਿੱਥੇ ਨਾ ਤਾਂ ਚੈਕਿੰਗ ਹੁੰਦੀ ਹੈ ਅਤੇ ਨਾ ਹੀ ਪੁਲਸ ਮੌਜੂਦ ਹੁੰਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਬਰਾਮਦ

5 ਦਿਨਾਂ ਦੇ ਰਿਮਾਂਡ ’ਤੇ ਲਏ ਵਿਜੇ ਮਹਿਤੋ ਅਤੇ ਆਮਿਰ ਖਾਨ ਉਰਫ਼ ਆਮੀਨ ਕੋਲੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਝਾਰਖੰਡ ਤੋਂ ਲਿਆਂਦੀ 3 ਕਿਲੋ ਅਫੀਮ ਵਿਚੋਂ 300 ਗ੍ਰਾਮ ਉਨ੍ਹਾਂ ਗਦਈਪੁਰ ਦੇ ਇਕ ਵਿਅਕਤੀ ਨੂੰ ਵੇਚੀ ਸੀ। ਪੁਲਸ ਉਸ ਦੀ ਵੀ ਭਾਲ ਕਰ ਰਹੀ ਹੈ। ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਮਦਨ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਦੱਸਣਯੋਗ ਹੈ ਕਿ ਚੌਕੀ ਫੋਕਲ ਪੁਆਇੰਟ ਦੀ ਪੁਲਸ ਨੇ ਰਾਜਾ ਗਾਰਡਨ ਨਜ਼ਦੀਕ ਨਾਕਾਬੰਦੀ ਦੌਰਾਨ ਆਮਿਰ ਖ਼ਾਨ ਉਰਫ਼ ਆਮੀਨ ਅਤੇ ਵਿਜੇ ਮਹਿਤੋ ਦੋਵੇਂ ਨਿਵਾਸੀ ਪਿੰਡ ਸੀਕਨੀ (ਝਾਰਖੰਡ) ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਮੁਲਜ਼ਮ ਜਲੰਧਰ ਦੀਆਂ ਵੱਖ-ਵੱਖ ਫੈਕਟਰੀਆਂ ਵਿਚ ਲੇਬਰ ਵਜੋਂ ਕੰਮ ਕਰਦੇ ਹਨ ਅਤੇ ਗਦਈਪੁਰ ਵਿਚ ਕਿਰਾਏ ’ਤੇ ਰਹਿੰਦੇ ਹਨ। ਪੁਲਸ ਨੇ ਆਮਿਰ ਖਾਨ ਕੋਲੋਂ ਮੌਕੇ ’ਤੇ ਹੀ ਇਕ ਕਿਲੋ ਅਫੀਮ ਬਰਾਮਦ ਕੀਤੀ ਸੀ, ਜਦੋਂ ਕਿ ਵਿਜੇ ਮਹਿਤੋ ਦੇ ਘਰ ਵਿਚੋਂ 1 ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਫਰੀਦਕੋਟ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ


shivani attri

Content Editor

Related News