ਭਗਤ ਸਿੰਘ ਚੌਂਕ ਨੇੜਿਓਂ 38 ਬੋਰ ਦੀ ਪਿਸਤੌਲ ਸਮੇਤ 2 ਗਿ੍ਰਫ਼ਤਾਰ

01/08/2021 1:20:41 PM

ਜਲੰਧਰ (ਸੁਧੀਰ)- ਥਾਣਾ ਨੰ. ਤਿੰਨ ਦੀ ਪੁਲਸ ਨੇ ਭਗਤ ਸਿੰਘ ਚੌਂਕ ਤੋਂ ਬਾਈਕ ’ਤੇ ਆ ਰਹੇ 2 ਨੌਜਵਾਨਾਂ ਨੂੰ 38 ਬੋਰ ਦੀ ਪਿਸਤੌਲ ਅਤੇ 6 ਗੋਲੀਆਂ ਸਮੇਤ ਗਿ੍ਰਫ਼ਤਾਰ ਕੀਤਾ। ਇਹ ਦੋਵੇਂ ਨੌਜਵਾਨ ਗਾਂਧੀ ਕੈਂਪ ਦੇ ਰਹਿਣ ਵਾਲੇ ਹਨ। ਮੁਲਜ਼ਮ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਪਿਸਤੌਲ ਰੱਖੇ ਜਾਣ ਦੇ ਕਾਰਨਾਂ ’ਤੇ ਚੁੱਪੀ ਸਾਧੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਕਤ ਮੁਲਜ਼ਮਾਂ ਦੇ ਸਾਥੀਆਂ ਨੂੰ ਅਜੇ ਗਿ੍ਰਫ਼ਤਾਰ ਕਰਨਾ ਬਾਕੀ ਹੈ।

ਇਹ ਵੀ ਪੜ੍ਹੋ :  ਇਨਸਾਨੀਅਤ ਸ਼ਰਮਸਾਰ: ਦੋਮੋਰੀਆ ਪੁਲ ਨੇੜੇ ਰੇਲਵੇ ਲਾਈਨਾਂ ਕੋਲ ਸੁੱਟਿਆ ਕਰੀਬ 6 ਮਹੀਨਿਆਂ ਦਾ ਭਰੂਣ

ਥਾਣਾ ਨੰ. 3 ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਸ਼ਸ਼ੀਪਾਲ ਨੇ ਭਗਤ ਸਿੰਘ ਚੌਕ ’ਤੇ ਨਾਕਾਬੰਦੀ ਕੀਤੀ ਸੀ। ਇਕ ਬਾਇਕ ’ਤੇ ਆ ਰਹੇ 2 ਨੌਜਵਾਨਾਂ ਨੂੰ ਰੋਕ ਲਿਆ। ਪੁੱਛਗਿੱਛ ਕਰਨ ’ਤੇ ਨੌਜਵਾਨਾਂ ਨੇ ਖੁਦ ਦੇ ਨਾਂ ਤੌਰਿਕ ਅਹਿਮਦ ਪੁੱਤਰ ਅਗਸਨ ਹੁਸੈਨ ਨਿਵਾਸੀ ਮੁਸਲਿਮ ਕਾਲੋਨੀ ਹਾਲ ਵਾਸੀ ਗਾਂਧੀ ਕੈਂਪ ਅਤੇ ਮੁਹੰਮਦ ਸ਼ਾਹਬੂਦੀਨ ਉਰਫ ਆਰਜ਼ੂ ਪੁੱਤਰ ਮੁਹੰਮਦ ਨਿਜ਼ਾਮੂਦੀਨ ਨਿਵਾਸੀ ਮਾੜੀ ਜ਼ਿਲਾ ਬਿਹਾਰ ਹਾਲ ਨਿਵਾਸੀ ਗਾਂਧੀ ਕੈਂਪ ਦੱਸਿਆ। ਜਾਂਚ ’ਚ ਪਤਾ ਲੱਗਾ ਹੈ ਕਿ ਉਕਤ ਨੌਜਵਾਨਾਂ ਕੋਲ 38 ਬੋਰ ਦਾ ਦੇਸੀ ਹਥਿਆਰ ਹਨ।

ਇਹ ਵੀ ਪੜ੍ਹੋ :  ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਪੁਲਸ ਨੇ ਜਾਂਚ ਅੱਗੇ ਵਧਾਈ ਤਾਂ ਦੋਵਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਤੌਰੀਕ ਅਹਿਮਦ ਦੇ ਘਰ ’ਚੋਂ 38 ਬੋਰ ਦੀ ਪਿਸਤੌਲ ਅਤੇ 6 ਗੋਲੀਆਂ ਬਰਾਮਦ ਕੀਤੀਆਂ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਚੋਰੀ ਅਤੇ ਲੁੱਟ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਪੁਲਸ ਨੇ ਦੋਵਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪਿਸਤੌਲ ਰੱਖੇ ਜਾਣ ਦੇ ਕਾਰਣ ਜਾਨਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। ਥਾਣਾ ਮੁਖੀ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਕੁਝ ਸਾਥੀ ਹਨ, ਜਿਨ੍ਹਾਂ ਨੂੰ ਜਲਦੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :  ਗੋਰਾਇਆ ’ਚ ਵੱਡੀ ਵਾਰਦਾਤ, ਲਿਫ਼ਟ ਦੇਣ ਦੇ ਬਹਾਨੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਇਕ ਨਾਮੀ ਕਾਲਜ ’ਚ ਬੀ. ਐੱਸ. ਈ. ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News