ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਕਾਰਣ 2 ਵਿਅਕਤੀਆਂ ਦੀ ਮੌਤ, 9 ਪਾਜ਼ੇਟਿਵ

10/27/2020 12:40:09 AM

ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹਾ ਰੂਪਨਗਰ ’ਚ ਕੋਰੋਨਾ ਸੰਕ੍ਰਮਿਤ ਦੋ ਲੋਕਾਂ ਦੀ ਮੌਤ ਹੋਣ ਅਤੇ 9 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 61390 ਸੈਂਪਲ ਲਏ ਗਏ ਜਿਨ੍ਹਾਂ ’ਚੋਂ 58766 ਦੀ ਰਿਪੋਰਟ ਨੈਗੇਟਿਵ ਆਈ ਅਤੇ 741 ਲੋਕਾਂ ਦੀ ਕੋਰੋਨਾ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ ’ਚ 2433 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2158 ਠੀਕ ਹੋਏ ਹਨ। 9 ਲੋਕਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲੇ ’ਚ ਐਕਟਿਵ ਕੇਸਾਂ ਦੀ ਗਿਣਤੀ 162 ਹੋ ਗਈ। ਅੱਜ ਕੋਰੋਨਾ ਤੋਂ ਠੀਕ ਹੋ ਚੁੱਕੇ 6 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

ਅੱਜ ਹੋਈਆਂ ਦੋ ਮੌਤਾਂ ਨਾਲ ਹੁਣ ਤੱਕ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 113 ਹੋ ਗਈ। ਸਿਹਤ ਵਿਭਾਗ ਦੁਆਰਾ ਅੱਜ 502 ਸੈਂਪਲ ਵੀ ਲਏ ਗਏ। ਜਿਹਡ਼ੇ ਲੋਕਾਂ ਦੀ ਜ਼ਿਲੇ ’ਚ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਸ੍ਰੀ ਚਮਕੌਰ ਸਾਹਿਬ ਤੋਂ 3, ਭਰਤਗਡ਼੍ਹ ਤੋਂ 2 ਅਤੇ ਰੂਪਨਗਰ 1, ਸ੍ਰੀ ਅਨੰਦਪੁਰ ਸਾਹਿਬ ਤੋਂ 1, ਨੰਗਲ ਤੋਂ 1, ਨੂਰਪੁਰਬੇਦੀ ਤੋਂ 1 ਵਿਅਕਤੀ ਸ਼ਾਮਲ ਹੈ। ਜ਼ਿਲੇ ’ਚ ਕੋਰੋਨਾ ਸੰਕ੍ਰਮਿਤ ਹੋਈਆਂ 2 ਮੌਤਾਂ ’ਚ ਪਹਿਲੀ ਮੌਤ 63 ਸਾਲਾ ਵਿਅਕਤੀ ਸ੍ਰੀ ਅਨੰਦਪੁਰ ਸਾਹਿਬ ਦੀ ਹੋਈ ਜੋ ਰਜਿੰਦਰਾ ਹਸਪਤਾਲ ਪਟਿਆਲਾ ’ਚ ਜ਼ੇਰੇ ਇਲਾਜ ਸੀ ਦੂਜੀ ਮੌਤ 80 ਸਾਲਾ ਬਜ਼ੁਰਗ ਦੀ ਹੋਈ ਦੱਸੀ ਗਈ ਹੈ ਜੋ ਫਤਿਹਗਡ਼੍ਹ ਚਟੌਲੀ ਨਿਵਾਸੀ ਹੈ ਅਤੇ ਇਹ ਹੋਰ ਬੀਮਾਰੀਆਂ ਤੋਂ ਵੀ ਪੀਡ਼ਤ ਸੀ ਅਤੇ ਆਈ.ਵੀ. ਹਸਪਤਾਲ ਮੋਹਾਲੀ ’ਚ ਜ਼ੇਰੇ ਇਲਾਜ ਸੀ।


Bharat Thapa

Content Editor

Related News