ਰਾਮਾ ਮੰਡੀ ਪੁਲ 'ਤੇ ਵਾਪਰਿਆ ਦਰਦਨਾਕ ਹਾਦਸਾ, 2 ਜ਼ਖਮੀ

02/12/2020 2:36:57 AM

ਜਲੰਧਰ (ਵਿਕਰਮ) — ਜਲੰਧਰ ਦੇ ਰਾਮਾ ਮੰਡੀ ਪੁਲ ਦੇ ਉੱਪਰ ਮੰਗਲਵਾਰ ਦੇਰ ਰਾਤ ਕਰੀਬ 1 ਵਜੇ ਇਕ ਟਰੱਕ ਅਤੇ ਕਾਰ ਦਾ ਦਰਦਨਾਕ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿਚ ਕਾਰ ਸਵਾਰ ਬੂਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਜ਼ਖਮੀ ਹੋਣ ਵਾਲੇ ਵਿਅਕਤੀ ਦੀ ਪਛਾਣ ਜਿਤੇਸ਼ ਭਗਤ ਪੁੱਤਰ ਰਾਜ ਕੁਮਾਰ ਵਾਸੀ ਵਰਿਆਣਾ ਨਗਰ, ਜਲੰਧਰ ਦੇ ਰੂਪ ਵਿਚ ਹੋਈ ਹੈ ਉਸ ਦੇ ਨਾਲ ਇਕ ਮਹਿਲਾ ਵੀ ਸੀ, ਜਿਸ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ।

ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਐਂਬੁਲੈਂਸ ਨੂੰ ਫੋਨ ਕਰਕੇ ਦੋਵਾਂ ਜ਼ਖਮੀਆਂ ਨੂੰ ਜੋਹਲ ਹਸਪਤਾਲ 'ਚ ਦਾਖਲ ਕਰਵਾਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਮਦਦ ਲਈ ਹੈਲਪਲਾਈਨ ਨੰ 0181-2240609 'ਤੇ ਕੰਟਰੋਲ ਰੂਮ ਨੂੰ ਫੋਨ ਕੀਤਾ ਪਰ 1 ਘੰਟੇ ਬਾਅਦ ਵੀ ਕੋਈ ਪੁਲਸ ਵਾਲਾ ਨਹੀਂ ਪਹੁੰਚਿਆ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਕੰਟਰੋਲ ਰੂਮ ਨੂੰ ਫੋਨ ਕਰਦੇ ਤਾਂ ਉਨ੍ਹਾਂ ਨੂੰ ਅੱਗੋਂ ਇਹੀ ਜਵਾਬ ਮਿਲਦਾ ਕਿ 'ਅਜੇ ਤਕ ਪਹੁੰਚੀ ਨਹੀਂ ਪੁਲਸ ਅਜੇ ਤਕ ਪਹੁੰਚਿਆ ਨਹੀਂ ਬੰਦਾ'। ਫਿਲਹਾਲ ਦੋਵਾਂ ਜ਼ਖਮੀਆਂ ਦਾ ਜੋਹਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


Inder Prajapati

Content Editor

Related News