ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਕਾਰਣ 2 ਦੀ ਮੌਤ, 14 ਪਾਜ਼ੇਟਿਵ

10/13/2020 11:42:18 PM

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਜ਼ਿਲ੍ਹਾ ਕਪੂਰਥਲਾ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਰਫਤਾਰ ’ਚ ਕਮੀ ਆਈ ਹੈ ਪਰ ਮੌਤ ਦਰ ’ਚ ਅਜੇ ਵੀ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਜ਼ਿਲੇ ’ਚ ਦੋ ਕੋਰੋਨਾ ਪਾਜ਼ੇਟਿਵ ਵਿਅਕਤੀਆ ਦੀ ਮੌਤ ਹੋ ਗਈ ਹੈ, ਜਿਸ ’ਚ 65 ਸਾਲਾ ਪੁਰਸ਼ ਨੰਗਲ ਖੇਡ਼ਾ ਬਲਾਕ ਪਾਂਛਟਾ, ਜਿਸਦੀ ਮੌਤ ਘਰ ’ਚ ਹੋਈ ਹੈ ਤੇ 80 ਸਾਲਾ ਪੁਰਸ਼ ਪਿੰਡ ਮਿਆਣੀ ਬਾਕਰਪੁਰ ਬਲਾਕ ਫੱਤੂਢੀਂਗਾ ਜਿਸਦੀ ਮੌਤ ਜੀ. ਐੱਮ. ਸੀ. ਹਸਪਤਾਲ ’ਚ ਹੋਈ ਹੈ। ਜ਼ਿਲੇ ’ਚ ਹੁਣ ਤੱਕ 161 ਲੋਕਾਂ ਦੀ ਮੌਤ ਹੋ ਚੁਕੀ ਹੈ।

ਜ਼ਿਲੇ ’ਚ 14 ਪਾਜ਼ੇਟਿਵ ਕੇਸ ਆਏ ਹਨ, ਜਿਸ ’ਚੋਂ 6 ਐਂਟੀਜਨ, 1 ਟਰੂਨਾਟ ਤੇ 7 ਹੋਰ ਲੈਬਾਂ ਤੋਂ ਪਾਜ਼ੇਟਿਵ ਪਾਏ ਗਏ। ਆਏ ਕੇਸਾਂ ’ਚ ਪ੍ਰਕਾਸ਼ ਐਵੀਨਿਊ ਕਪੂਰਥਲਾ, ਆਰ. ਸੀ. ਐੱਫ., ਆਦਰਸ਼ ਨਗਰ ਕਪੂਰਥਲਾ ਏਰੀਏ ਸ਼ਾਮਲ ਹਨ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਜ਼ਿਲੇ ’ਚ ਮੰਗਲਵਾਰ ਨੂੰ 1605 ਲੋਕਾਂ ਦੀ ਸੈਂਪਲਿੰਗ ਹੋਈ ਹੈ। ਜਿਸ ’ਚ ਕਪੂਰਥਲਾ ਤੋਂ 221, ਫਗਵਾਡ਼ਾ ਤੋਂ 210, ਭੁਲੱਥ ਤੋਂ 106, ਸੁਲਤਾਨਪੁਰ ਲੋਧੀ ਤੋਂ 110, ਸੀ. ਐੱਚ. ਸੀ. ਬੇਗੋਵਾਲ ਤੋਂ 143, ਸੀ. ਐੱਚ. ਸੀ. ਢਿਲਵਾਂ ਤੋਂ 212, ਸੀ. ਐੱਚ. ਸੀ. ਕਾਲਾ ਸੰਘਿਆਂ ਤੋਂ 140, ਸੀ. ਐੱਚ. ਸੀ. ਫੱਤੂਢੀਂਗਾ 123, ਸੀ. ਐੱਚ. ਸੀ. ਪਾਂਛਟਾ ਤੋਂ 208, ਸੀ. ਐੱਚ. ਸੀ. ਟਿੱਬਾ ਤੋਂ 132 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜ਼ਿਲੇ ’ਚ ਹੁਣ ਤੱਕ 3807 ਕੇਸ ਪਾਜ਼ੇਟਿਵ ਹਨ, ਐਕਟਿਵ ਕੇਸਾਂ ਦੀ ਗਿਣਤੀ 257, ਠੀਕ ਹੋਏ ਕੇਸ 3383 ਤੇ ਮੌਤਾਂ ਦੀ ਗਿਣਤੀ 161 ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ’ਤੇ ਜਿੱਤ ਹਾਸਿਲ ਕਰਨ ਵਾਲੇ 32 ਲੋਕਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

Bharat Thapa

This news is Content Editor Bharat Thapa