ਪੁਲਸ ਕਾਂਸਟੇਬਲ ਤੋਂ ਕਾਰ ਖੋਹਣ ਵਾਲੇ 2 ਕਾਬੂ

02/26/2020 7:41:14 PM

ਨਵਾਂਸ਼ਹਿਰ, (ਮਨੋਰੰਜਨ)- ਸਕਾਰਪੀਓ ਗੱਡੀ ਵਿਚ ਸਵਾਰ ਨੌਜਵਾਨਾਂ ਵੱਲੋਂ ਪਿਛਲੀ 2 ਦਸੰਬਰ 2019 ਨੂੰ ਪੁਲਸ ਕਾਂਸਟੇਬਲ ਨੂੰ ਧੱਕਾ ਮਾਰ ਕੇ ਉਸ ਦੀ ਸਵਿਫਟ ਕਾਰ ਖੋਹਣ ਦੇ ਮਾਮਲੇ ਵਿਚ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। 2 ਮੁਲਜ਼ਮ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਦੋਵਾਂ ਮੁਲਜ਼ਮਾਂ ਨੂੰ 27 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਨ੍ਹਾਂ ਤੋਂ ਪੁੱਛਗਿੱਛ ਦੇ ਦੌਰਾਨ ਇਲਾਕੇ ਦੇ ਕਈ ਅਹਿਮ ਵਾਰਦਾਤਾਂ ਦੇ ਬਾਰੇ ਵਿਚ ਖੁਲਾਸਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਪੁਲਸ ਕਾਂਸਟੇਬਲ ਰਸ਼ਾਦ ਮੁਹੰਮਦ ਜਦੋਂ ਆਪਣੇ ਪਿੰਡ ਮੂਸਾਪੁਰ ਜਾ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਕਾਹਮਾ ਦੇ ਕੋਲ ਬਾਥਰੂਮ ਕਰਨ ਦੇ ਲਈ ਰੁਕਿਆ। ਇਸੇ ਦੌਰਾਨ ਇਕ ਸਕਾਰਪੀਓ ਗੱਡੀ ਵਿਚ ਸਵਾਰ ਚਾਰ ਨੌਜਵਾਨ ਆ ਗਏ। ਜਿਨ੍ਹਾਂ ਵਿਚੋਂ 2 ਨੌਜਵਾਨਾਂ ਨੇ ਉਸ ਨੂੰ ਪਿੱਛੇ ਤੋਂ ਧੱਕੇ ਦੇ ਦਿੱਤਾ ਅਤੇ ਉਹ ਸਡ਼ਕ ’ਤੇ ਡਿੱਗ ਪਿਆ। ਉਹ ਦੋਵੇਂ ਉਸ ਦੀ ਸਵਿਫਟ ਕਾਰ ਲੈ ਕੇ ਬੰਗਾ ਦੇ ਵੱਲ ਫਰਾਰ ਹੋ ਗਏ। 2 ਨੌਜਵਾਨ ਸਕਾਰਪੀਓ ਗੱਡੀ ਵਿਚ ਹੀ ਬੈਠੇ ਰਹੇ। ਇਸ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਕਰੀਬ ਚਾਰ ਦਿਨ ਬਾਅਦ ਪੁਲਸ ਕਾਂਸਟੇਬਲ ਦੀ ਸਵਿਫਟ ਕਾਰ ਗਰਚਾ ਦੇ ਨਜ਼ਦੀਕ ਲਾਵਾਰਸ ਹਾਲਤ ਵਿਚ ਮਿਲ ਗਈ ਸੀ। ਪਰ ਮੁਲਜ਼ਮ ਪੁਲਸ ਦੇ ਹੱਥ ਨਹੀਂ ਚਡ਼੍ਹੇ ਸੀ। ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੇ ਇੰਚਾਰਜ ਇੰਸਪੈਕਟਰ ਅਜੀਤ ਪਾਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਦੇ ਨਾਲ ਬੰਗਾ ਦੇ ਇਕ ਰੈਸਟੋਰੈਂਟ ਵਿਚ ਰੋਟੀ ਖਾਂਦੇ 5 ਸ਼ੱਕੀ ਨੌਜਵਾਨਾਂ ਨੂੰ ਚੁੱਕਿਆ ਸੀ, ਜਿਨ੍ਹਾਂ ’ਚੋਂ 3 ਨੌਜਵਾਨਾਂ ਨੂੰ ਪੁੱਛ-ਗਿੱਛ ਦੇ ਬਾਅਦ ਛੱਡ ਦਿੱਤਾ ਗਿਆ ਤੇ 2 ਮੁਲਜ਼ਮਾਂ ਨੇ ਕਬੂਲ ਕੀਤਾ ਕਿ ਪੁਲਸ ਕਾਂਸਟੇਬਲ ਤੋਂ ਕਾਰ ਖੋਹਣ ਦੀ ਵਾਰਦਾਤ ’ਚ ਉਹ ਸ਼ਾਮਲ ਸੀ। ਕਾਬੂ ਕੀਤੇ ਦੋਵੇਂ ਮੁਲਜ਼ਮਾਂ ’ਚ ਇਕ ਪਿੰਡ ਖਟਕਡ਼ ਕਲਾਂ ਨਾਲ ਸਬੰਧਤ ਹੈ ਅਤੇ ਦੂਸਰਾ ਪਿੰਡ ਘਾਗੋ ਰੋਡ ਮਜਾਰਾ ਨਾਲ ਸਬੰਧਤ ਹੈ। ਜਿਸ ’ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਕੀ ਕਹਿਣੈ ਐੱਸ.ਐੱਚ.ਓ. ਸਦਰ ਬੰਗਾ ਦਾ

ਐੱਸ.ਐੱਚ.ਓ. ਸਦਰ ਬੰਗਾ ਦਾ ਕਹਿਣਾ ਹੈ ਕਿ ਜਾਂਚ ਕਰ ਕੇ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਦੇ ਨਾਵਾਂ ਬਾਰੇ ਅਜੇ ਉਹ ਖੁਲਾਸਾ ਨਹੀਂ ਕਰ ਸਕਦੇ, ਜਾਂਚ ਜਾਰੀ ਹੈ। ਜਲਦ ਹੀ ਇਸਦੇ ਬਾਰੇ ਵਿਚ ਉੱਚ ਅਧਿਕਾਰੀਆਂ ਵੱਲੋਂ ਖੁਲਾਸਾ ਕੀਤਾ ਜਾਵੇਗਾ। ਦੂਸਰੇ ਪਾਸੇ ਇਨ੍ਹਾਂ ਦੋਵੇਂ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਬਾਰੇ ਵਿਚ ਕੋਈ ਉੱਚ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ।


Bharat Thapa

Content Editor

Related News