ਆਈਫੋਨ ਖੋਹਣ ਵਾਲਿਆਂ ਦੇ ਸ਼ੱਕ ''ਚ ਪੀੜਤ ਨੇ 2 ਸ਼ੱਕੀਆਂ ਨੂੰ ਦਬੋਚਿਆ

10/14/2019 5:29:03 PM

ਜਲੰਧਰ (ਜ. ਬ.)— ਟਾਂਡਾ ਫਾਟਕ ਦੇ ਕੋਲੋਂ ਇਕ ਵਿਅਕਤੀ ਨੇ 2 ਨੌਜਵਾਨਾਂ ਨੂੰ ਲੁਟੇਰੇ ਹੋਣ ਦੇ ਸ਼ੱਕ 'ਚ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਦੋਵੇਂ ਨੌਜਵਾਨਾਂ ਨਾਲ ਕਈ ਘੰਟੇ ਤਕ ਪੁੱਛਗਿਛ ਕੀਤੀ ਪਰ ਸ਼ਾਮ ਨੂੰ ਦੋਵਾਂ ਨੂੰ ਕਲੀਨ ਚਿੱਟ ਦੇ ਕੇ ਰਿਹਾਅ ਕਰ ਦਿੱਤਾ। ਪੁਲਸ ਨੇ ਕਿਹਾ ਕਿ ਫੜਨ ਵਾਲੇ ਨੌਜਵਾਨ ਨੂੰ ਗਲਤੀ ਲੱਗੀ ਸੀ। ਟਾਂਡਾ ਰੋਡ ਦੇ ਰਹਿਣ ਵਾਲੇ ਸੁਮਿਤ ਕੁਮਾਰ ਨੇ ਦੱਸਿਆ ਕਿ 29 ਸਤੰਬਰ ਨੂੰ ਪਲੈਟੀਨਾ ਬਾਈਕ 'ਤੇ ਸਵਾਰ 2 ਨੌਜਵਾਨਾਂ ਨੂੰ ਸ਼ਾਹ ਸ਼ਿਕੰਦਰ ਰੋਡ 'ਤੇ ਉਸ ਦਾ 50,000 ਦਾ ਕੀਮਤੀ ਆਈਫੋਨ ਖੋਹ ਲਿਆ ਸੀ।

ਇਸ ਸਬੰਧੀ ਥਾਣਾ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਲੁਟੇਰਿਆਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ। ਸੁਮਿਤ ਨੇ ਦੱਸਿਆ ਕਿ ਐਤਵਾਰ ਦੀ ਸਵੇਰੇ ਪਲੈਟਿਨਾ ਸਵਾਰ 2 ਨੌਜਵਾਨਾਂ ਨੂੰ ਉਸ ਨੇ ਦੇਖਿਆ ਅਤੇ ਉਹ ਉਹੀ ਨੌਜਵਾਨ ਸਨ, ਜਿਨ੍ਹਾਂ ਨੇ ਉਸ ਦਾ ਮੋਬਾਇਲ ਖੋਹਿਆ ਸੀ। ਸੁਮਿਤ ਨੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਥਾਣਾ 8 ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਤਰਸੇਮ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨ ਟਾਂਡਾ ਫਾਟਕ ਦੇ ਕੋਲ ਹੀ ਕੰਮ ਕਰਦੇ ਹਨ। ਉਨ੍ਹਾਂ ਤੋਂ ਕਾਫੀ ਸਮੇਂ ਤਕ ਪੁੱਛਗਿਛ ਕੀਤੀ ਗਈ ਪਰ ਸਨੈਚਿੰਗ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ। ਪੁਲਸ ਨੇ ਕੋਈ ਸਬੂਤ ਨਾ ਮਿਲਣ ਕਰਕੇ ਦੋਨਾ ਨੂੰ ਛੱਡ ਦਿੱਤਾ ਹੈ। ਜਲਦ ਹੀ ਅਸਲ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


shivani attri

Content Editor

Related News