2 ਬੰਗਲਾਦੇਸ਼ੀ 15 ਕਿਲੋ ਗਾਊਮਾਸ ਸਮੇਤ ਕਾਬੂ, ਪੁਲਸ ਨੇ ਦੋ ਦਿਨਾਂ ਰੀਮਾਂਡ ਕੀਤਾ ਹਾਸਲ

05/10/2022 1:01:23 PM

ਆਦਮਪੁਰ (ਦਿਲਬਾਗੀ, ਚਾਂਦ)- ਸਥਾਨਕ ਪੁਲਸ ਨੇ ਬ੍ਰਾਹਮਣ ਸਭਾ ਆਦਮਪੁਰ ਦੀ ਸ਼ਿਕਾਇਤ ’ਤੇ ਕਥਿਤ ਤੌਰ ’ਤੇ ਗਾਊ ਮਾਸ ਵੇਚਣ ਦੇ ਦੋਸ਼ ਵਿਚ 2 ਬੰਗਲਾਦੇਸ਼ੀ ਨੌਜਵਾਨਾਂ ਨੂੰ 15 ਕਿਲੋ ਮਾਸ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬ੍ਰਾਹਮਣ ਸਭਾ ਦੇ ਪ੍ਰਧਾਨ ਹਤਿੰਦਰ ਮਹਿਤਾ ਅਤੇ ਯੂਵਾ ਬ੍ਰਾਹਮਣ ਸਭਾ ਦੇ ਚੇਅਰਮੈਨ ਅਕਸ਼ੈਦੀਪ ਸ਼ਰਮਾ ਵੱਲੋਂ ਸ਼ਿਕਾਇਤ ਆਈ ਸੀ ਕਿ ਪਿੰਡ ਫਤਿਹਪੁਰ ਵਿਚ ਰਹਿ ਰਹੇ ਹਾਮੀਦ ਉਲ ਰਹਿਮਾਨ, ਰਸੀਲ ਉਲ ਅਤੇ ਹਨੀਫ ਹਾਲ ਵਾਸੀ ਫਤਿਹਪੁਰ  ਪਿਛਲੇ ਲੰਮੇ ਸਮੇਂ ਤੋਂ ਗਾਊ ਮਾਸ ਵੇਚ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਨਵੇਂ ਆਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਵਾਉਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ

ਏ. ਐੱਸ. ਆਈ. ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਫਤਿਹਪੁਰ ਵਿਚ ਰਹਿ ਰਹੇ ਉਕਤ ਨੌਜਵਾਨਾਂ ਦੀ ਭਾਲ ਵਿਚ ਛਾਪਾ ਮਾਰਿਆ ਤਾਂ ਉਸ ਥਾਂ ਤੋਂ 15 ਕਿਲੋ ਦੇ ਕਰੀਬ ਕਥਿਤ ਗਾਊ ਮਾਸ ਬਰਾਮਦ ਹੋਇਆ। ਹਾਮੀਦ ਉਲ ਰਹਿਮਾਨ ਤੇ ਰਸੀਲ ਉਲ ਨੂੰ ਪੁਲਸ ਨੇ ਮੌਕੇ ’ਤੇ ਕਾਬੂ ਕਰ ਲਿਆ, ਜਦਕਿ ਹਨੀਫ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ ਤਾਂ ਜੋ ਇਨ੍ਹਾਂ ਦੇ ਸਾਥੀਆਂ ਦਾ ਪਤਾ ਲਾਇਆ ਜਾ ਸੱਕੇ। 

ਪੜ੍ਹੋ ਇਹ ਵੀ ਖ਼ਬਰ: ਬਟਾਲਾ : ਭੇਤਭਰੀ ਹਾਲਤ ’ਚ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ

ਇਸ ਮੌਕੇ ਨਵਜੋਤ ਭਾਰਦਵਾਜ, ਸੁਨੀਲ ਵਾਸੂਦੇਵ, ਡਾ. ਮੋਹਿਤ ਗੋਤਮ, ਜਗਦੀਸ਼ ਵਾਸੂਦੇਵ, ਸੰਦੀਪ ਸ਼ਰਮਾ ਤੇ ਹੋਰਨਾਂ ਨੇ ਕਿਹਾ ਹੈ ਕਿ ਇਨ੍ਹਾਂ ਦੇ ਬੰਗਲਾਦੇਸ਼ੀ ਸਾਥੀ ਹਵਾਈ ਅੱਡਾ ਆਦਮਪੁਰ ਦੇ ਨੇੜੇ ਵੱਖ-ਵੱਖ ਦੁਕਾਨਾਂ ’ਤੇ ਗਾਊਮਾਸ ਵੇਚ ਰਹੇ ਹਨ। ਇਨ੍ਹਾਂ ਕਰ ਕੇ ਹਿੰਦੂ ਸਮਾਜ ਦੇ ਦਿਲਾਂ ਨੂੰ ਕਾਫੀ ਠੇਸ ਪਹੰਚੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕਰ ਕੇ ਇਨ੍ਹਾਂ ਦੇ ਹੋਰ ਸਾਥੀਆਂ ਨੂੰ ਫੜਿਆ ਜਾਵੇ ਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਪੜ੍ਹੋ ਇਹ ਵੀ ਖ਼ਬਰ: ਇੰਜੀਨੀਅਰ ਸੋਹਣਾ-ਮੋਹਣਾ ਦੀ ਮਾਨਾਂਵਾਲਾ ਹੋਈ ਬਦਲੀ, SSA ਦੀ ਪੋਸਟ ’ਤੇ ਕੀਤੇ ਤਾਇਨਾਤ


rajwinder kaur

Content Editor

Related News