ਕਪੂਰਥਲਾ ਵਿਖੇ ਛਾਪੇਮਾਰੀ ਦੌਰਾਨ ਤੇਜ਼ਧਾਰ ਹਥਿਆਰਾਂ ਸਣੇ ਵਿਅਕਤੀ 2 ਗ੍ਰਿਫ਼ਤਾਰ, 8 ਫਰਾਰ

Saturday, Apr 30, 2022 - 02:00 PM (IST)

ਕਪੂਰਥਲਾ (ਭੂਸ਼ਣ/ਮਹਾਜਨ)-ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਥਾਨਕ ਮਾਲ ਰੋਡ ਖੇਤਰ ’ਚ ਲੜਾਈ ਝਗੜਾ ਕਰਨ ਦੀ ਤਿਆਰੀ ਕਰ ਰਹੇ ਦੋ ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਾਬੂ ਕਰਕੇ ਕੁੱਲ 10 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਰਾਰ ਹੋਏ 8 ਮੁਲਜ਼ਮਾਂ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਹੁਕਮਾਂ ’ਤੇ ਜ਼ਿਲ੍ਹਾ ਭਰ ’ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਅਤੇ ਡੀ. ਐੱਸ. ਪੀ. (ਡੀ.) ਅੰਮ੍ਰਿਤ ਸਰੂਪ ਡੋਗਰਾ ਦੀ ਨਿਗਰਾਨੀ ’ਚ ਐੱਸ. ਐੱਚ. ਓ. ਸਿਟੀ ਇੰਸਪੈਕਟਰ ਸੁਰਜੀਤ ਸਿੰਘ ਪੱਤਡ਼ ਨੇ ਮਾਲ ਰੋਡ ਖੇਤਰ ’ਚ ਨਾਕਾਬੰਦੀ ਕੀਤੀ ਹੋਈ ਸੀ। 

ਇਸ ਦੌਰਾਨ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਮਾਲ ਰੋਡ ਖੇਤਰ ’ਚ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮਿੱਠਾ ਥਾਣਾ ਫੱਤੂਢੀਂਗਾ, ਮੰਨਾ ਪੁੱਤਰ ਵਜਿੰਦਰ ਸਿੰਘ, ਸੱਤੂ ਵਾਸੀ ਪਿੰਡ ਮਿੱਠਾ, ਕਿਸ਼ਨ ਪੁੱਤਰ ਪੱਪੂ ਵਾਸੀ ਨਾਮਦੇਵ ਕਲੋਨੀ ਕਪੂਰਥਲਾ, ਦੀਪੂ ਵਾਸੀ ਕਪੂਰਥਲਾ, ਸਾਗਰ ਪੁੱਤਰ ਸੁੱਖਾ ਵਾਸੀ ਕਡ਼ਾਲਾਂ, ਮਨੋਜ ਵਾਸੀ ਮਹਿਤਾਬਗੜ੍ਹ ਅਤੇ 3-4 ਹੋਰ ਅਣਪਛਾਤੇ ਵਿਅਕਤੀ ਸ਼ਹਿਰ ’ਚ ਖ਼ਤਰਨਾਕ ਹਥਿਆਰ ਲੈ ਕੇ ਘੁੰਮ ਰਹੇ ਹਨ ਤੇ ਹੁਲੱਡ਼ਬਾਜ਼ੀ ਕਰ ਰਹੇ ਹਨ। ਉਕਤ ਵਿਅਕਤੀ ਸ਼ੋਰ ਸ਼ਰਾਬਾ ਕਰਨ ਦੇ ਨਾਲ-ਨਾਲ ਇਕ ਦੂਜੇ ਨੂੰ ਸ਼ਰੇਆਮ ਪਬਲਿਕ ਵਿਚ ਗਾਲਾਂ ਕੱਢ ਰਹੇ ਹਨ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ

ਉਕਤ ਸੂਚਨਾ ’ਤੇ ਐੱਸ. ਐੱਚ. ਓ. ਪੱਤੜ ਨੇ ਮੌਕੇ ’ਤੇ ਛਾਪੇਮਾਰੀ ਕਰ ਕੇ ਦੋ ਮੁਲਜ਼ਮਾਂ ਹਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਿੱਠਾ ਥਾਣਾ ਫੱਤੂਢੀਂਗਾ ਕਪੂਰਥਲਾ ਤੇ ਕਿਸ਼ਨ ਪੁੱਤਰ ਪੱਪੂ ਵਾਸੀ ਨਾਮਦੇਵ ਕਲੋਨੀ ਕਪੂਰਥਲਾ ਨੂੰ ਕਾਬੂ ਕਰ ਲਿਆ, ਜਦਕਿ ਬਾਕੀ 8 ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਦੋਹਾਂ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ’ਚ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਫਰਾਰ ਹੋਏ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ: ਰੂਪਨਗਰ ਦੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri