ਹੈਰੋਇਨ ਤੇ ਪਾਬੰਦੀਸ਼ੁਦਾ ਟੀਕਿਆਂ ਸਮੇਤ 2 ਕਾਬੂ

10/16/2019 7:29:33 PM

ਨਵਾਸ਼ਹਿਰ,(ਮਨੋਰੰਜਨ )- ਥਾਣਾ ਸਦਰ ਬੰਗਾ ਪੁਲਸ ਨੇ ਗਸ਼ਤ ਦੇ ਦੌਰਾਨ ਕਾਰ 'ਚ ਸਵਾਰ ਦੋ ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕੋਲੋ 22 ਗ੍ਰਾਮ ਹੈਰੋਇਨ ਤੇ 15 ਨਸ਼ੇ ਦੇ ਤੌਰ ਤੇ ਪ੍ਰਯੋਗ ਹੋਣ ਵਾਲੇ ਨਸ਼ੀਲੇ ਟੀਕੇ ਬਰਾਮਦ ਕੀਤੇ। ਪੁਲਸ ਨੇ ਦੋਵੇਂ ਕਥਿਤ ਆਰੋਪੀਆ ਦੇ ਖਿਲਾਫ ਐਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।
ਮਾਮਲੇ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਤਾਰਾ ਰਾਮ ਨੇ ਦੱਸਿਆ ਕਿ ਏ.ਐੱਸ.ਆਈ. ਸੁਰਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਪਿੰਡ ਲੱਖਪੁਰ ਨਜਦੀਕ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਜੋ ਕਿ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਕਾਬੂ ਕੀਤਾ। ਤਲਾਸ਼ੀ ਲੈਣ ਤੇ ਉਨ੍ਹਾਂ ਦੇ ਕੋਲੋਂ 22 ਗ੍ਰਾਮ ਹੈਰੋਇਨ ਤੇ 15 ਨਸ਼ੇ ਦੇ ਤੌਰ ਤੇ ਪ੍ਰਯੋਗ ਹੋਣ ਵਾਲੇ ਨਸ਼ੀਲੇ ਟੀਕੇ ਬਰਾਮਦ ਹੋਏ। ਏ.ਐੱਸ.ਆਈ. ਤਾਰਾ ਰਾਮ ਨੇ ਦੱਸਿਆ ਕਿ ਦੋਨੇਂ ਕਾਬੂ ਕੀਤੇ ਕਥਿਤ ਆਰੋਪੀਆਂ ਦੀ ਪਹਿਚਾਣ ਮਨਜੀਤ ਤੇ ਹਰਦੇਵ ਸਿੰਘ ਦੇ ਰੂਪ ਵਿੱਚ ਹੋਈ।


Bharat Thapa

Content Editor

Related News