ਨਵਾਂਸ਼ਹਿਰ ''ਚ 11 ਹੋਰ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, ਗਿਣਤੀ ਵੱਧ ਕੇ ਹੋਈ 414

08/12/2020 7:54:44 PM

ਨਵਾਂਸ਼ਹਿਰ, (ਤ੍ਰਿਪਾਠੀ,ਵਿਨੋਦ)- ਨਵਾਂਸ਼ਹਿਰ ਵਿਖੇ ਕੋਰੋਨਾ ਦੀ ਗਿਣਤੀ ’ਚ ਲਗਾਤਾਰ ਵਾਧਾ ਜਾਰੀ ਹੈ। ਅੱਜ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 414 ਹੋ ਗਈ ਹੈ। ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 4 ਮਹਿਲਾਵਾਂ ਸਣੇ ਕੁੱਲ 11 ਨਵੇਂ ਮਾਮਲੇ ਪਾਏ ਗਏ ਹਨ, ਜਿਸ ’ਚ ਨਵਾਂਸ਼ਹਿਰ ਦੇ ਵਿਕਾਸ ਨਗਰ, ਰਣਜੀਤ ਨਗਰ ਅਤੇ ਪ੍ਰਿੰਸ ਇਨਕਲੇਵ ਸਣੇ 3, ਰਾਹੋਂ ਦੇ 3, ਬੰਗਾ ਦੇ ਪਿੰਡ ਸੰਧਵਾ, ਠਠਿਹਾਲਾ ਢਾਹਾਂ ਅਤੇ ਬਲਾਚੌਰ ਦਾ 1-1 ਮਾਮਲਾ ਸਾਹਮਣੇ ਆਇਆ ਹੈ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤਕ 18,925 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਸ ’ਚੋਂ 48 ਦੀ ਸੈਂਪਲ ਰਿਪੋਰਟ ਅਵੇਟਿਡ ਹੈ, ਜਦਕਿ 18,563 ਵਿਅਕਤੀ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲੇ ’ਚ ਕੋਰੋਨਾ ਦੇ 408 ਮਰੀਜ਼ ਆਏ ਹਨ, ਜਿਸ ’ਚੋਂ 308 ਰਿਕਵਰ ਹੋ ਚੁੱਕੇ ਹਨ, 7 ਦੀ ਮੌਤ ਹੋਈ ਹੈ, ਜਦਕਿ 99 ਐਕਟਿਵ ਮਰੀਜ਼ ਹਨ। ਡਾ. ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ 44 ਵਿਅਕਤੀਆਂ ਨੂੰ ਹੋਣ ਕੁਆਰੰਟਾਈਨ ਅਤੇ 31 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।


Bharat Thapa

Content Editor

Related News