ਕੋਟਾ ''ਚ ਫਸੇ ਜਲੰਧਰ ਦੇ 11 ਵਿਦਿਆਰਥੀਆਂ ਦੀ ਹੋਈ ਘਰ ਵਾਪਸੀ

04/28/2020 12:44:45 AM

ਜਲੰਧਰ, (ਚੋਪੜਾ)— ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਦੇਸ਼ਵਿਆਪੀ ਕਰਫ਼ਿਊ ਕਰ ਕੇ ਜਲੰਧਰ ਨਾਲ ਸਬੰਧਿਤ 11 ਵਿਦਿਆਰਥੀ ਕੋਟਾ ਰਾਜਸਥਾਨ 'ਚ ਫਸ ਗਏ ਸਨ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਏ ਸੰਜੀਦਾ ਯਤਨਾਂ ਤਹਿਤ ਸੁਰੱਖਿਅਤ ਵਾਪਸ ਲਿਆਂਦਾ ਗਿਆ।
11 ਵਿਦਿਆਰਥੀ, ਜਿਨ੍ਹਾਂ 'ਚ ਰਾਹੁਲ, ਅਮਨ ਬਾਬੂ, ਸੁਬਰਤ ਬਹੇੜਾ, ਹਿਮਾਂਸ਼ੂ ਤਿਵਾੜੀ, ਮੋਹਿਤ ਕੁਮਾਰ, ਅੰਕੁਰ ਕੁਮਾਰ, ਸਨੇਹ ਗੁਪਤਾ, ਸੰਚੀਕਾ ਸ਼ਰਮਾ, ਤਾਮਿਨੀ, ਅਨਮੋਲ ਓਹਜਾ ਅਤੇ ਸੰਜੀਵ ਸ਼ਾਮਲ ਸਨ। ਸੋਮਵਾਰ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਵਿਸ਼ੇਸ਼ ਬੱਸਾਂ ਰਾਹੀਂ ਕੋਟਾ ਤੋਂ ਵਾਪਸ ਪਹੁੰਚੇ। ਵਿਦਿਆਰਥੀਆਂ ਨੂੰ ਦੇਰ ਰਾਤ ਜਲੰਧਰ ਪ੍ਰਸ਼ਾਸਨ ਦੀ ਟੀਮ ਵਲੋਂ ਪ੍ਰਾਪਤ ਕੀਤਾ ਗਿਆ। ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਡਾਕਟਰੀ ਜਾਂਚ ਲਈ ਭੇਜਿਆ ਗਿਆ।
ਇਹ ਵਿਦਿਆਰਥੀ ਕੋਟਾ 'ਚ ਪੜ੍ਹਾਈ ਕਰ ਰਹੇ ਸਨ ਤੇ ਕਰਫ਼ਿਊ ਦੌਰਾਨ ਉਥੇ ਫਸ ਗਏ ਸਨ। ਇਸ ਮੌਕੇ ਵਿਦਿਆਰਥੀਆਂ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਵਾਪਸ ਲਿਆਉਣ 'ਤੇ ਧੰਨਵਾਦ ਕੀਤਾ ਗਿਆ।


KamalJeet Singh

Content Editor

Related News