ਕੱਪੜੇ ਸੁੱਕਣੇ ਪਾਉਣ ਗਈ 10 ਸਾਲਾ ਲੜਕੀ ਨਾਲ ਜਬਰ-ਜ਼ਨਾਹ

06/15/2019 5:51:30 AM

ਫਗਵਾੜਾ, (ਹਰਜੋਤ)- ਅੱਜ ਇਥੋਂ ਦੀ ਇਕ 10 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਿਟੀ ਵਿਜੈਕੰਵਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਇਕ ਦੁਕਾਨ ’ਤੇ ਕੰਮ ਕਰਦੀ ਹੈ ਅਤੇ ਅੱਜ ਸਵੇਰੇ 9 ਵਜੇ ਕੰਮ ’ਤੇ ਚੱਲੇ ਗਈ ਅਤੇ ਉਸ ਦੀ 10 ਸਾਲਾ ਲੜਕੀ ਜੋ ਘਰ ’ਚ ਮੌਜੂਦ ਸੀ, ਜਦੋਂ ਉਹ ਦੁਪਹਿਰ ਕੱਪੜੇ ਧੋ ਕੇ ਸੁੱਕਣੇ ਪਾਉਣ ਗਈ ਤਾਂ ਇਕ ਨੌਜਵਾਨ ਨੇ ਉਸ ਨੂੰ ਜ਼ਬਰਦਸਤੀ ਫੜ ਲਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਸਬੰਧੀ ਪੁਲਸ ਨੇ ਉਕਤ ਮੁਲਜ਼ਮ ਨੌਜਵਾਨ ਖਿਲਾਫ ਧਾਰਾ 376, 506, 4, 6 ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Bharat Thapa

Content Editor

Related News