ਟਰੱਕ-ਮੋਟਰਸਾਈਕਲ ਦੀ ਟੱਕਰ ’ਚ 1 ਦੀ ਮੌਤ, 3 ਜ਼ਖਮੀ

01/02/2019 6:42:06 AM

ਨੂਰਮਹਿਲ,   (ਸ਼ਰਮਾ)-  ਇਕ ਸਡ਼ਕ ਹਾਦਸੇ ’ਚ ਨੂਰਮਹਿਲ-ਤਲਵਣ ਸਡ਼ਕ ’ਤੇ ਸਥਿਤ ਪਿੰਡ ਕੰਦੋਲਾ ਕਲਾਂ ਦੇ ਇਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਅਤੇ ਇਕ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਬਿੰਦਰ ਵਾਸੀ ਪਿੰਡ ਕੰਦੋਲਾ ਕਲਾਂ ਇਕ 5-6 ਮਹੀਨਿਆਂ ਦੀ ਬੱਚੀ ਅਤੇ ਇਕ 5-6 ਸਾਲ ਦੇ ਬੇਟੇ ਨਾਲ ਪਿੰਡ ਪੱਬਵਾਂ ਤੋਂ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆਪਣੇ ਭਰਾ ਨਾਲ ਮੋਟਰਸਾਈਕਲ ’ਤੇ ਪਿੰਡ ਆ ਰਹੀ ਸੀ ਕਿ ਨੂਰਮਹਿਲ ਤੋਂ ਕਰੀਬ ਇਕ ਕਿਲੋਮੀਟਰ ਦੂਰ ਐੱਫ. ਸੀ. ਆਈ. ਦੇ ਗੋਦਾਮਾਂ ਦੇ ਨਜ਼ਦੀਕ ਇਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਨਤੀਜੇ ਵਜੋਂ ਬੇਟੇ ਦੀ ਮੌਤ ਹੋ ਗਈ ਅਤੇ ਬਾਕੀ ਤਿੰਨੋਂ ਜੀਅ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਸਰਬਜੀਤ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। 
ਪੁਲਸ ਅਨੁਸਾਰ ਟਰੱਕ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਡਰਾਈਵਰ ਫਰਾਰ ਦੱਸਿਆ ਗਿਆ ਹੈ।  ਏ. ਐੱਸ. ਆਈ. ਜਗਤਾਰ ਸਿੰਘ ਮੁਤਾਬਕ ਜ਼ਖਮੀਆਂ ’ਚੋਂ ਕੋਈ ਵੀ ਬਿਆਨ ਦੇਣ ਦੀ ਹਾਲਤ ’ਚ ਨਾ ਹੋਣ ਕਾਰਨ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਟਰੱਕ ਕਬਜ਼ੇ ’ਚ ਲੈ ਲਿਆ ਗਿਆ ਹੈ।