ਸੜਕ ਹਾਦਸੇ ''ਚ 1 ਦੀ ਮੌਤ, 2 ਜ਼ਖਮੀ

10/02/2019 11:13:46 PM

ਬਹਿਰਾਮ, (ਆਰ.ਡੀ.ਰਾਮਾ)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ ਪਿੰਡ ਚੱਕ ਮੰਡੇਰ ਗੇਟ ਕੋਲ ਸੜਕ ਹਾਦਸੇ 'ਚ 1 ਵਿਅਕਤੀ ਦੀ ਮੌਤ ਅਤੇ 2 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਜਿਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬਹਿਰਾਮ ਦੇ ਏ.ਐੱਸ.ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਇਕ ਬਲੈਰੋ ਗੱਡੀ ਜਿਸ ਨੂੰ ਗਿਆਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸਾਹਨੀ ਚਲਾ ਰਿਹਾ ਜੋ ਪ੍ਰਾਈਵੇਟ ਕੰਪਨੀ ਰਾਜਸਥਾਨ ਵਿਚ ਬਤੌਰ ਡਰਾਈਵਰ ਨੌਕਰੀ ਕਰਦਾ ਸੀ। ਕੰਪਨੀ ਨੇ ਫਗਵਾੜਾ ਤੋਂ ਰੋਪੜ ਤੱਕ ਸੜਕ ਬਣਾਉਣ ਦਾ ਠੇਕਾ ਲਿਆ ਹੋਇਆ ਸੀ। ਆਪਣੀ ਲੇਬਰ ਨੂੰ ਲੈ ਕੇ ਨਵਾਂਸ਼ਹਿਰ ਦੀ ਸਾਈਡ ਜਾ ਰਿਹਾ ਸੀ ਜਦੋਂ ਉਹ ਪਿੰਡ ਚੱਕ ਮੰਡੇਰ ਦੇ ਗੇਟ ਕੋਲ ਪੁੱਜੇ ਤਾਂ ਗੱਡੀ ਅੱਗੇ ਕਿਸੇ ਬੇਸਹਾਰਾ ਪਸ਼ੂ ਦੇ ਆ ਜਾਣ ਕਾਰਣ ਗੱਡੀ ਬਲੈਰੋ ਬੇਕਾਬੂ ਹੋਕੇ ਡਿਵਾਈਡਰ ਨਾਲ ਟਕਰਾਅ ਗਈ ਜਿਸ ਕਾਰਣ ਡਰਾਈਵਰ ਗਿਆਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸਾਹਨੀ ਦੀ ਮੌਤ ਹੋ ਗਈ ਤੇ ਮਜ਼ਦੂਰ ਰਜੇਸ਼ ਕੁਮਾਰ (ਬਿਹਾਰ) ਅਤੇ ਅਰਜਨ ਸਿੰਘ ਵਾਸੀ ਯੂ.ਪੀ. ਜ਼ਖਮੀ ਹੋ ਗਏ। ਥਾਣਾ ਬਹਿਰਾਮ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News