ਨਸ਼ੇ ਵਾਲੇ ਟੀਕਿਆਂ ਸਮੇਤ 1 ਕਾਬੂ

11/24/2019 11:52:45 PM

ਬਲਾਚੌਰ, (ਬੈਂਸ)- ਸਥਾਨਕ ਪੁਲਸ ਨੇ ਪਿੰਡ ਮਹਿਤਪੁਰ ਵਾਸੀ ਗੁਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੂੰ ਨਸ਼ੇ ਵਾਲੇ ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਜਾਂਚ ਦੌਰਾਨ ਮਹਿਤਪੁਰ ਉਲੱਦਵੀ ਨੇੜੇ ਸੰਘਾ ਗੋਤ ਜਠੇਰੇ ਕੋਲ ਇਕ ਸ਼ੱਕੀ ਨੌਜਵਾਨ ਨੂੰ ਰੋਕ ਕੇ ਏ. ਐੱਸ. ਅਾਈ. ਹੁਸਨ ਲਾਲ ਕਾਂਸਟੇਬਲ, ਕਾਂਸਟੇਬਲ ਨੋਨਾ ਸਿੰਘ, ਏ. ਐੱਸ. ਆਈ. ਰਜਿੰਦਰ ਪਾਲ ਸਿੰਘ ਅਤੇ ਏ. ਐੱਸ. ਅਾਈ. ਅਵਤਾਰ ਸਿੰਘ ਅਦਿ ਨੇ ਇਕ ਯੁਵਕ ਨੂੰ ਕਾਲੇ ਰੰਗ ਦੇ ਲਿਫਾਫੇ ’ਚ ਕੋਈ ਨਸ਼ੇ ਵਾਲੀ ਚੀਜ਼ ਹੋਣ ਜਾ ਸ਼ੱਕ ਜ਼ਾਹਰ ਕੀਤਾ। ਇਸ ਉਪਰੰਤ ਡੀ. ਐੱਸ. ਪੀ. ਜਤਿੰਦਰ ਜੀਤ ਸਿੰਘ ਦੀ ਹਾਜ਼ਰੀ ’ਚ ਨੌਜਵਾਨ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ 23 ਨਸ਼ੇ ਵਾਲੇ ਟੀਕੇ ਬਰਾਮਦ ਹੋਏ। ਅੱਜ ਸਦਰ ਪੁਲਸ ਵੱਲੋਂ ਕਥਿਤ ਦੋਸ਼ੀ ਨੂੰ ਨਵਾਂਸ਼ਹਿਰ ਵਿਖੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਅਾ। ਜਿਥੇ ਉਸ ਦਾ 1 ਰੋਜ਼ਾ ਪੁਲਸ ਰਿਮਾਂਡ ਪ੍ਰਾਪਤ ਹੋਇਅਾ। ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰ ਲਿਅਾ ਹੈ।


Bharat Thapa

Content Editor

Related News