ਰੂਪਨਗਰ ਜ਼ਿਲ੍ਹੇ ’ਚ ਕੋਰੋਨਾ ਕਾਰਣ 1 ਦੀ ਮੌਤ,15 ਪਾਜ਼ੇਟਿਵ

11/08/2020 2:50:03 AM

ਰੂਪਨਗਰ, (ਵਿਜੇ ਸ਼ਰਮਾ)- ਜ਼ਿਲ੍ਹੇ ’ਚ ਕੋਰੋਨਾ ਪੀੜਤ ਇਕ 62 ਸਾਲਾ ਔਰਤ ਦੀ ਮੌਤ ਹੋ ਗਈ ਅਤੇ 15 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲੇ ’ਚ 66276 ਸੈਂਪਲ ਲਏ ਗਏ ਜਿਨ੍ਹਾਂ ’ਚੋਂ 63432 ਦੀ ਰਿਪੋਰਟ ਨੈਗੇਟਿਵ ਆਈ ਅਤੇ 884 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ ’ਚ 2560 ਲੋਕ ਕੋਰੋਨਾ ਤੋਂ ਸੰਕ੍ਰਮਿਤ ਹੋਏ ਜਿਨ੍ਹਾਂ ’ਚ 2284 ਰਿਕਵਰ ਹੋਏ।

ਅੱਜ ਵੀ ਕੋਰੋਨਾ ਤੋਂ 7 ਲੋਕ ਜੋ ਠੀਕ ਹੋਏ ਹਨ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਜ਼ਿਲੇ ’ਚ 155 ਕੋਰੋਨਾ ਐਕਟਿਵ ਕੇਸ ਹਨ। ਜ਼ਿਲੇ ’ਚ ਕੋਰੋਨਾ ਕਾਰਣ ਹੋਈ ਇਕ ਮੌਤ ਨਾਲ ਹੁਣ ਤੱਕ ਕੋਰੋਨਾ ਸੰਕ੍ਰਮਿਤ ਕਾਰਣ ਹੋਈਆਂ ਮੌਤਾਂ ਦਾ ਆਂਕਡ਼ਾ 121 ਹੈ। ਸਿਹਤ ਵਿਭਾਗ ਦੁਆਰਾ ਅੱਜ 422 ਸੈਂਪਲ ਲਏ ਗਏ। ਜਿਹਡ਼ੇ ਲੋਕਾਂ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਉਨ੍ਹਾਂ ’ਚ ਰੂਪਨਗਰ ਤੋਂ 5, ਸ੍ਰੀ ਚਮਕੌਰ ਸਾਹਿਬ ਤੋਂ 4, ਨੰਗਲ ਤੋਂ 3, ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 3 ਵਿਅਕਤੀ ਸ਼ਾਮਲ ਹਨ। ਜ਼ਿਲੇ ’ਚ ਅੱਜ ਜੋ ਕੋਰੋਨਾ ਸੰਕ੍ਰਮਿਤ ਇਕ ਮੌਤ ਹੋਈ ਉਸ ’ਚ ਸਨਸਿਟੀ-1 ਰੂਪਨਗਰ ਤੋਂ 62 ਸਾਲਾ ਮਹਿਲਾ ਦੀ ਮੌਤ ਹੋਈ ਜੋ ਕਿਡਨੀ ਅਤੇ ਹੋਰ ਰੋਗਾਂ ਤੋਂ ਪੀਡ਼ਤ ਸੀ ਰੂਪਨਗਰ ਦੇ ਹਸਪਤਾਲ ’ਚ ਜ਼ੇਰੇ ਇਲਾਜ ਸੀ।

Bharat Thapa

This news is Content Editor Bharat Thapa