‘ਨਰੇਸ਼ ਗੁਜਰਾਲ ਨੇ ਪ੍ਰਸ਼ਾਸਨ ਨੂੰ ਇਕ ਕਰੋੜ ਦਾ ਫੰਡ ਜਾਰੀ ਕਰ ਕੇ ਆਪਣਾ ਨੈਤਿਕ ਧਰਮ ਨਿਭਾਇਆ’

03/27/2020 1:44:00 AM

ਕਪੂਰਥਲਾ, (ਮੱਲ੍ਹੀ)- ਹਲਕਾ ਇੰਚਾਰਜ ਕਪੂਰਥਲਾ ਐਡਵੋਕੇਟ ਪਰਮਜੀਤ ਸਿੰਘ ਪੰਮਾ, ਜ਼ਿਲਾ ਪ੍ਰਧਾਨ ਜਗੀਰ ਸਿੰਘ ਵਡਾਲਾ, ਐੱਸ. ਜੀ. ਪੀ. ਸੀ. ਮੈਂਬਰ ਜਰਨੈਲ ਸਿੰਘ ਡੋਗਰਾਂਵਾਲ, ਸਾਬਕਾ ਚੇਅਰਮੈਨ ਅਮਰਬੀਰ ਸਿੰਘ ਲਾਲੀ, ਸਰਕਲ ਪ੍ਰਧਾਨ ਕੋਤਵਾਲੀ ਬਖਸ਼ੀਸ਼ ਸਿੰਘ ਧੰਮ, ਸਰਕਲ ਪ੍ਰਧਾਨ ਕਪੂਰਥਲਾ ਇੰਦਰਜੀਤ ਸਿੰਘ ਮੰਨਣ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਜ਼ਿਲਾ ਕਪੂਰਥਲਾ ਦੇ ਅਕਾਲੀ ਆਗੂਆਂ ਨੇ ਮੈਂਬਰ ਰਾਜ ਸਭਾ ਨਰੇਸ਼ ਗੁਜਰਾਲ ਵਲੋਂ ਆਪਣੇ ਅਖਤਿਆਰੀ ਫੰਡ ’ਚੋਂ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਨੂੰ ‘ਕੋਰੋਨਾ ਵਾਇਰਸ’ ਤੋਂ ਖਾਤਮੇ ਲਈ ਫੰਡ ਜਾਰੀ ਕਰ ਕੇ ਆਪਣਾ ਨੈਤਿਕ ਧਰਮ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਆਪਣੀ ਅਤੇ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰ ਕੁਮਾਰ ਗੁਜਰਾਲ ਦੀ ਕਪੂਰਥਲਾ ਨਿਵਾਸੀਆਂ ਨਾਲ ਸਿਆਸੀ ਅਤੇ ਸਮਾਜਿਕ ਸਾਂਝ ਦਾ ਮਾਣ ਵਧਾਇਆ ਹੈ। ਸੀਨੀਅਰ ਅਕਾਲੀ ਆਗੂ ਜਥੇ. ਦਵਿੰਦਰ ਸਿੰਘ ਢੱਪਈ, ਕ੍ਰਿਸ਼ਨ ਕੁਮਾਰ ਟੰਡਨ, ਜਥੇ. ਇੰਦਰਜੀਤ ਸਿੰਘ ਜੁਗਨੂੰ, ਅਜੇ ਬਬਲਾ, ਦਵਿੰਦਰਬੀਰ ਸਿੰਘ ਚਾਹਲ, ਅਜੀ ਰਾਜਪੂਤ, ਇੰਦਰਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਵਾਲੀਆ, ਜਗਜੀਤ ਸਿੰਘ ਸ਼ੰਮੀ, ਸੁਖਵਿੰਦਰ ਸਿੰਘ, ਜਰਨੈਲ ਸਿੰਘ ਬਾਜਵਾ ਆਦਿ ਨੇ ਕਿਹਾ ਕਿ ਵਿਸ਼ਵ ਭਰ ’ਚ ਮਹਾਮਾਰੀ ਦਾ ਰੂਪ ਧਾਰਨ ਕਰ ਕੇ ਚੁੱਕੇ ‘ਕੋਰੋਨਾ ਵਾਇਰਸ’ ਖਿਲਾਫ ਜੰਗ ਲਡ਼ਨ ਲਈ ਜੋ ਮੈਂਬਰ ਰਾਜ ਸਭਾ ਨਰੇਸ਼ ਗੁਜਰਾਲ ਨੇ ਆਰਥਿਕ ਉਤਸ਼ਾਹ ਵਿਖਾਇਆ ਹੈ ਵਾਂਗੂੰ ਹਰੇਕ ਐੱਮ. ਪੀ., ਹਰੇਕ ਐੱਮ. ਐੱਲ. ਏ. ਅਤੇ ਹਰੇਕ ਕੈਬਨਿਟ ਮੰਤਰੀ ਨੂੰ ਵੀ ਆਰਥਿਕ ਉਤਸ਼ਾਹ ਵਿਖਾਉਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ, ਜਿਸ ਤੋਂ ਸਾਨੂੰ ਕਦੇ ਵੀ ਭੱਜਣਾ ਨਹੀਂ ਚਾਹੀਦਾ, ਸਗੋਂ ਦੇਸ਼ ਅਤੇ ਦੇਸ਼ ਵਾਸੀਆਂ ’ਤੇ ਆਉਣ ਵਾਲੇ ਹਰੇਕ ਸੰਕਟ ਦਾ ਮਿਲ ਜੁਲ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

Bharat Thapa

This news is Content Editor Bharat Thapa