ਧਨਤੇਰਸ 'ਤੇ ਬਦਲ ਦਿਓ ਆਪਣੀ ਰਸੋਈ ਦੀ ਇਹ ਚੀਜ਼, ਸਾਰਾ ਸਾਲ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ

11/13/2020 11:45:51 AM

ਜਲੰਧਰ: ਧਨਤੇਰਸ ਇਕ ਅਜਿਹਾ ਦਿਨ ਹੈ ਜਿਸ ਨਾਲ ਤਿੰਨ ਦਿਨ ਦੀ ਦੀਵਾਲੀ ਦੀ ਸ਼ੁਰੂਆਤ ਹੁੰਦੀ ਹੈ। ਮਾਨਤਾ ਹੈ ਕਿ ਧਨਤੇਰਸ 'ਤੇ ਤੁਹਾਨੂੰ ਅਜਿਹੇ ਤਾਲੇ ਦੀ ਚਾਬੀ ਲੈਣੀ ਹੁੰਦੀ ਹੈ ਜੋ ਦੀਵਾਲੀ 'ਤੇ ਤੁਹਾਡੇ ਲਈ ਧਨ ਦੇ ਦੁਆਰ ਖੋਲ੍ਹਦੀ ਹੈ। ਇਸ ਦਿਨ ਲੋਕ ਸੋਨਾ-ਚਾਂਦੀ, ਭਾਂਡੇ, ਕਲਸ਼, ਸੁੱਕਾ ਧਨੀਆ ਅਤੇ ਝਾੜੂ ਆਦਿ ਖਰੀਦਦੇ ਹਨ ਪਰ ਸਿਰਫ ਸੋਨਾ-ਚਾਂਦੀ ਹੀ ਨਹੀਂ ਸਗੋਂ ਸਿਹਤ ਨਾਲ ਵੀ ਧਨਤੇਰਸ ਦਾ ਡੂੰਘਾ ਸੰਬੰਧ ਹੈ। 
ਕਿਉਂ ਮਨਾਉਂਦੇ ਹਨ ਧਨਤੇਰਸ?
ਪੌਰਾਣਿਕ ਕਥਾਵਾਂ ਮੁਤਾਬਕ, ਸਮੁੰਦਰ ਮੰਥਨ ਦੇ 13ਵੇਂ ਦਿਨ ਭਗਵਾਨ ਧਨਵੰਤਰੀ ਹੱਥ 'ਚ ਕਲਸ਼ ਅਤੇ ਆਯੁਰਵੈਦ ਲੈ ਕੇ ਪ੍ਰਗਟ ਹੋਏ ਸਨ ਇਸ ਲਈ ਉਨ੍ਹਾਂ ਨੂੰ ਧਨ ਦਾ ਦੇਵਤਾ ਹੀ ਨਹੀਂ ਔਸ਼ਦੀ ਦਾ ਜਨਕ ਵੀ ਕਿਹਾ ਜਾਂਦਾ ਹੈ। ਅਜਿਹੇ 'ਚ ਇਹ ਸਿਰਫ ਧਨ ਨਹੀਂ ਸਗੋਂ ਸਿਹਤ ਦਾ ਦਿਨ ਵੀ ਹੁੰਦਾ ਹੈ। ਜੇਕਰ ਅਸੀਂ ਇਸ ਦਿਨ ਦੀ ਉੂਰਜਾ ਨੂੰ ਸਹੀ ਤਰੀਕੇ ਨਾਲ ਲੈ ਲਈਏ ਤਾਂ ਅਸੀਂ ਸਾਰੀ ਉਮਰ ਰੋਗਾਂ ਤੋਂ ਮੁਕਤ ਰਹਿ ਸਕਦੇ ਹਾਂ। 

PunjabKesari
ਕਿੰਝ ਕਰੀਏ ਸਿਹਤ ਦੀ ਐਨਰਜੀ ਨੂੰ ਐਕਟੀਵੇਟ
ਇਸ ਲਈ ਤੁਸੀਂ ਧਨਤੇਰਸ 'ਤੇ ਚਾਂਦੀ ਜਾਂ ਸਟੀਲ ਦਾ ਭਾਂਡਾ ਖਰੀਦ ਕੇ ਉਸ 'ਚ ਪਾਣੀ ਭਰੋ। ਫਿਰ ਉਸ ਨੂੰ ਸਵੇਰੇ ਦੇ ਸਮੇਂ ਉੱਤਰ-ਪੂਰਬ ਜਾਂ ਉੱਤਰ-ਪੱਛਮ ਦਿਸ਼ਾ 'ਚ ਰੱਖ ਦਿਓ। ਦੀਵਾਲੀ ਪੂਜਾ ਤੋਂ ਬਾਅਦ ਉਸ ਪਾਣੀ ਨੂੰ ਸਾਰੇ ਪਰਿਵਾਰ ਨੂੰ ਪਿਲਾਓ ਅਤੇ ਬਾਕੀ ਪਾਣੀ (ਜਲ) ਨੂੰ ਘਰ 'ਚ ਛਿੜਕ ਦਿਓ। ਇਸ ਨਾਲ ਤੁਸੀਂ ਸਾਰਾ ਸਾਲ ਬੀਮਾਰੀਆਂ ਤੋਂ ਬਚੇ ਰਹੋਗੇ। 
ਧਨਤੇਰਸ 'ਤੇ ਜ਼ਰੂਰ ਲਗਾਓ ਯਮ ਦੀਵਾ
ਸ਼ਾਮ ਦੇ ਸਮੇਂ ਚਾਰਮੁਖੀ (ਚਾਰ ਮੂੰਹ ਵਾਲਾ) ਦੀਵੇ 'ਚ ਸਰ੍ਹੋਂ ਦਾ ਤੇਲ ਪਾ ਕੇ ਉਸ ਨੂੰ ਜਗਾਓ ਪਰ ਧਿਆਨ ਰੱਖੋ ਕਿ ਦੀਵਾ ਜਗਾਉਂਦੇ ਸਮੇਂ ਤੁਹਾਡਾ ਮੂੰਹ ਦੱਖਣ ਦਿਸ਼ਾ ਵੱਲ ਹੋਵੇ ਅਤੇ ਫਿਰ ਭਗਵਾਨ ਨੂੰ ਪ੍ਰਾਥਨਾ ਕਰੋ। ਇਸ ਤੋਂ ਬਾਅਦ ਮੁੱਖ ਦਰਵਾਜੇ 'ਤੇ ਕਣਕ ਅਤੇ ਚੌਲ ਦੀ ਢੇਰੀ ਦੇ ਉੱਪਰ ਦੀਵਾ ਰੱਖ ਦਿਓ। ਇਸ ਨਾਲ ਅਕਾਲ ਮੌਤ ਤੋਂ ਮੁਕਤੀ ਮਿਲਦੀ ਹੈ।

PunjabKesari
ਮਾਂ ਲਕਸ਼ਮੀ ਨੂੰ ਕਿੰਝ ਕਰੋ ਆਕਰਸ਼ਿਤ
-ਸਭ ਤੋਂ ਪਹਿਲਾਂ ਘਰ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰੋ। ਧਿਆਨ ਰੱਖੋ ਕਿ ਘਰ ਦੇ ਕਿਸੇ ਵੀ ਦਰਵਾਜ਼ੇ 'ਚੋਂ ਆਵਾਜ਼ ਨਾ ਆਉਂਦੀ ਹੋਵੇ ਅਤੇ ਕੋਈ ਪਾਣੀ ਵਾਲੀ ਟੂਟੀ ਟਪਕਦੀ ਨਾ ਹੋਵੇ।
-ਹਲਦੀ ਨਾਲ ਮੇਨ ਗੇਟ ਦੇ ਬਾਹਰ ਸੁਵਾਸਤਿਕ ਬਣਾਓ ਕਿਉਂਕਿ ਇਸ ਦਿਨ ਦਰਵਾਜ਼ੇ ਤੋਂ ਐਨਰਜੀ ਘਰ ਦੇ ਅੰਦਰ ਆਉਂਦੀ ਹੈ। ਇਸ ਨਾਲ ਧਨ 'ਚ 108 ਗੁਣਾ ਵਾਧਾ ਆਉਂਦਾ ਹੈ।

PunjabKesari
-ਧਨਤੇਰਸ 'ਤੇ ਆਪਣੇ ਚੂਲ੍ਹੇ (ਗੈਸ) ਦੀ ਸਰਵਿਸ ਜ਼ਰੂਰ ਕਰਵਾਓ ਕਿਉਂਕਿ ਇਹ ਮੰਗਲ ਦੀ ਨੁਮਾਇੰਦਗੀ ਕਰਦਾ ਹੈ। ਜੇਕਰ ਬਰਨਰ ਜਾਂ ਲਾਈਟਰ ਖਰਾਬ ਹੋ ਚੁੱਕਾ ਹੈ ਤਾਂ ਉਸ ਨੂੰ ਵੀ ਨਵਾਂ ਲੈ ਕੇ ਆਓ। ਇਸ ਨਾਲ ਮੰਗਲ ਤੁਹਾਡੇ ਘਰ 'ਚ ਕਾਇਮ ਰਹੇਗਾ ਅਤੇ ਸਾਲ ਭਰ ਪੈਸਿਆਂ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।
ਸਭ ਤੋਂ ਪਹਿਲਾਂ ਆਪਣੇ ਕੀਤੇ ਜਾਣ ਵਾਲੇ ਕਰਮਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਕਰੋ। ਇਸ ਤੋਂ ਬਾਅਦ ਹੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਧਨਤੇਰਸ 'ਤੇ ਕੀਤੇ ਕਰਮਾਂ ਦਾ ਸਾਨੂੰ ਫਲ ਮਿਲੇਗਾ।


Aarti dhillon

Content Editor Aarti dhillon