ਵਰਤ ਵਿਚ ਕਿਉਂ ਕੀਤੀ ਜਾ ਸਕਦੀ ਹੈ ਸੇਂਧਾ ਲੂਣ ਦੀ ਵਰਤੋਂ, ਜਾਣੋ ਕੀ ਹੈ ਵਿਗਿਆਨਕ ਅਧਾਰ

04/19/2021 6:04:42 PM

ਨਵੀਂ ਦਿੱਲੀ -  ਨਵਰਾਤਰੀ ਦਾ ਵਰਤ ਚੇਤਰ ਸ਼ੁਕਲ ਪ੍ਰਤਿਪਦਾ ਤਾਰੀਖ਼ ਤੋਂ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਨੌਂ ਦਿਨਾਂ ਦਰਮਿਆਨ ਸ਼ਰਧਾਲੂ ਪੂਰੀ ਸ਼ਰਧਾ ਨਾਲ ਮਾਂ ਦੇ 9 ਰੂਪਾਂ ਦੀ ਪੂਜਾ ਕਰਦੇ ਹਨ ਅਤੇ ਵਰਤ ਰੱਖਦੇ ਹਨ। ਨਵਰਾਤਰੀ ਵਿਚ ਸ਼ਰਧਾਲੂ ਫਲਾਹਾਰ ਅਤੇ ਨਿਰਜਲਾ ਦੋਵੇਂ ਤਰ੍ਹਾਂ ਦੇ ਵਰਤ ਵਿਚੋਂ ਕੋਈ ਵੀ ਵਰਤ ਰੱਖ ਸਕਦੇ ਹਨ। ਫਲਹਾਰੀ ਵਰਤ ਦੌਰਾਨ ਕਿਸੇ ਵੀ ਤਰਾਂ ਭੋਜਨ ਅਤੇ ਨਮਕ ਵਰਜਿਤ ਹੁੰਦਾ ਹੈ, ਪਰ ਕੁਝ ਲੋਕ ਜੋ ਵਰਤ ਰੱਖਣ ਦੌਰਾਨ ਸੇਂਧੇ ਲੂਣ ਦੀ ਵਰਤੋਂ ਕਰ ਲੈਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਸੇਂਧੇ ਲੂਣ ਦੀ ਵਰਤੋਂ ਕਿਉਂ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਕਿ ਵਰਤ ਸੇਂਧਾ ਲੂਣ ਖਾਣ ਦੀ ਆਗਿਆ ਬਾਰੇ ਧਾਰਮਿਕ ਅਤੇ ਵਿਗਿਆਨਕ ਅਧਾਰ ਕੀ ਹੈ।

ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਸ਼ਨੀ ਦੇਵ ਨੂੰ ਕਿਉਂ ਚੜ੍ਹਾਇਆ ਜਾਂਦਾ ਹੈ ਤੇਲ, ਜਾਣੋ ਇਸ ਦੇ ਪਿੱਛੇ ਦੀ ਕਥਾ

ਵਰਤ ਰੱਖਣ ਵੇਲੇ ਸ਼ੁੱਧਤਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸੇਂਧਾ ਲੂਣ ਪੂਰੀ ਤਰ੍ਹਾਂ ਸ਼ੁੱਧ ਹੁੰਦਾ ਹੈ, ਇਸ ਲਈ ਵਰਤ ਦੇ ਆਹਾਰ ਵਿਚ ਸੇਂਧੇ ਲੂਣ ਦੀ ਵਰਤੋਂ ਲਈ ਛੋਟ ਹੈ। ਸੇਂਧਾ ਲੂਣ ਚੱਟਾਨ(ਪਹਾੜ) ਜ਼ਰੀਏ ਪ੍ਰਾਪਤ ਹੁੰਦਾ ਹੈ ਅਤੇ ਇਹ ਪੂਰੀ ਤਰ੍ਹਾਂ ਕੁਦਰਤੀ ਸੋਮਾ ਹੈ। ਇਸ ਵਿਚ ਕਿਸੇ ਵੀ ਕਿਸਮ ਦੀ ਮਿਲਾਵਟ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ : ਬੱਚੇ ਦੇ ਨਾਮਕਰਨ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲਾਂ , ਧਿਆਨ ਰੱਖਣਾ ਹੈ ਬਹੁਤ ਜ਼ਰੂਰੀ

ਇਕ ਦਿਨ ਦੇ ਵਰਤ ਦੌਰਾਨ ਕੋਈ ਵਿਅਕਤੀ ਬਿਨਾਂ ਲੂਣ ਦੇ ਜ਼ਿਆਦਾ ਪਰੇਸ਼ਾਨੀ ਮਹਿਸੂਸ ਨਹੀਂ ਕਰਦਾ, ਪਰ ਜਦੋਂ ਪੂਰੇ ਨੌਂ ਦਿਨ ਵਰਤ ਰੱਖਦਾ ਹੈ, ਤਾਂ ਵਰਤ ਦੇ ਦੌਰਾਨ ਭੋਜਨ ਨਾ ਖਾਣ ਕਾਰਨ ਸਰੀਰ ਨੂੰ ਊਰਜਾ ਦੀ ਘਾਟ ਹੋਣ ਲੱਗਦੀ ਹੈ। ਉਸ ਸਮੇਂ ਸਾਡੇ ਸਰੀਰ ਨੂੰ ਲੂਣ ਦੀ ਜ਼ਰੂਰਤ ਹੁੰਦੀ ਹੈ। ਚਟਾਨ(Rock Salt) ਲੂਣ ਵਿਚ ਪੌਸ਼ਟਿਕ ਤੱਤਾਂ ਅਤੇ ਖਣਿਜ ਤੱਤਾਂ ਨੂੰ ਜਜ਼ਬ ਕਰਨ ਦੀ ਯੋਗਤਾ ਹੁੰਦੀ ਹੈ। ਇਸਦੇ ਨਾਲ ਇਹ ਸਾਡੀ ਪਾਚਨ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ। ਚੱਟਾਨ ਦੇ ਲੂਣ ਦਾ ਸੇਵਨ ਵਰਤ ਰੱਖਣ ਵਾਲੇ ਨੂੰ ਊਰਜਾਵਾਨ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਸ ਕਾਰਨ ਚੱਟਾਨ ਲੂਣ ਦੀ ਵਰਤੋਂ ਕਰਨ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ।

ਇਹ ਵੀ ਪੜ੍ਹੋ : ਆਪਣੇ ਘਰ ਦੇ ਮੰਦਰ 'ਚ ਰੱਖੋ ਇਹ 5 ਚੀਜ਼ਾਂ, ਕਦੇ ਨਹੀਂ ਹੋਵੇਗੀ ਧਨ-ਦੌਲਤ ਦੀ ਘਾਟ

ਨਵਰਾਤਰੇ ਸਾਲ ਵਿਚ ਦੋ ਵਾਰ ਆਉਂਦੇ ਹਨ। ਇਨ੍ਹਾਂ ਨਵਰਾਤਰਿਆਂ ਦੌਰਾਨ ਹੀ ਮੌਸਮ ਵਿਚ ਬਦਲਾਅ ਸ਼ੁਰੂ ਹੁੰਦਾ ਹੈ। ਇਸ ਮਿਆਦ ਦਰਮਿਆਨ ਹਲਕਾ ਅਤੇ ਸੰਤੁਲਿਤ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਸ਼ੇਂਧਾ ਲੂਣ ਖਾਣਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਸਾਧਾਰਣ ਲੂਣ ਦੇ ਮੁਕਾਬਲੇ ਸੋਡੀਅਮ ਦੀ ਮਾਤਾਰ ਘੱਟ ਹੁੰਦੀ ਹੈ ਜਦੋਂਕਿ ਇਸ ਵਿਚ ਆਇਰਨ, ਪੋਟਾਸ਼ਿਅਮ ਅਤੇ ਮੈਗਨੀਸ਼ਿਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਇਹ ਵੀ ਪੜ੍ਹੋ : ਜਾਣੋ ਕਿਸ ਦਿਨ ਕਿਹੜਾ ਨਵਾਂ ਕੰਮ ਸ਼ੁਰੂ ਕਰਨ 'ਚ ਮਿਲਦੀ ਹੈ ਸਫ਼ਲਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur