ਕਰਵਾਚੌਥ ਵਾਲੇ ਦਿਨ ਛਾਣਨੀ ’ਚੋਂ ਕਿਉਂ ਵੇਖਿਆ ਜਾਂਦਾ ਹੈ ‘ਚੰਦਰਮਾ’, ਜਾਣੋ ਇਸ ਨਾਲ ਜੁੜੀ ਪੌਰਾਣਿਕ ਕਥਾ

10/13/2022 1:11:29 PM

ਜਲੰਧਰ (ਬਿਊਰੋ) - ਹਰ ਸਾਲ ਜਨਾਨੀਆਂ ਸਿਰਫ਼ ਇੱਕ ਦਿਨ ਦੀ ਉਡੀਕ ਕਰਦੀਆਂ ਹਨ ਅਤੇ ਉਹ ਹੈ ‘ਕਰਵਾ ਚੌਥ’। ਸਨਾਤਨ ਪਰੰਪਰਾ ਅਨੁਸਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਇਸ ਸਾਲ ਕਰਵਾ ਚੌਥ ਦਾ ਵਰਤ 13 ਅਕਤੂਬਰ ਯਾਨੀ ਅੱਜ ਹੈ। ਹਿੰਦੂ ਧਰਮ ਅਨੁਸਾਰ, ਇਸ ਦਿਨ ਜਨਾਨੀਆਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। 16 ਸ਼ਿੰਗਾਰ ਕਰਨ ਤੋਂ ਬਾਅਦ ਸੁਹਾਗਣਾਂ ਪੂਜਾ ਕਰਦੀਆਂ ਹਨ ਅਤੇ ਰਾਤ ਦੇ ਸਮੇਂ ਛਾਨਣੀ ’ਚੋਂ ਚੰਦਰਮਾ ਵੇਖ ਕੇ ਉਸ ਨੂੰ ਅਰਘ ਦਿੰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਵਿਆਹੁਤਾ ਜਨਾਨੀਆਂ ਚੰਦਰਮਾ ਦੇਵਤਾ ਨੂੰ ਅਰਘ ਦਿੰਦੇ ਸਮੇਂ ਛਾਨਣੀ ’ਚੋਂ ਚੰਦਰਮਾ ਨੂੰ ਕਿਉਂ ਵੇਖਦੀਆਂ ਹਨ? ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਇਸ ਮਿਥਿਹਾਸਕ ਰਿਵਾਜ ਦੇ ਬਾਰੇ ਦੱਸਾਂਗੇ... 

ਇਸ ਲਈ ਛਾਨਣੀ ’ਚੋਂ ਵੇਖਿਆ ਜਾਂਦਾ ਹੈ ਚੰਦਰਮਾ
ਮੰਨਿਆ ਜਾਂਦਾ ਹੈ ਕਿ ਸ਼ਾਹੂਕਾਰ ਦੀ ਧੀ ਨੇ ਧੋਖੇ ਨਾਲ ਆਪਣੀ ਵਰਤ ਖੋਲ੍ਹਣ ਲਈ ਮਾਂ ਕਰਵਾ ਤੋਂ ਮੁਆਫ਼ੀ ਮੰਗੀ ਸੀ ਅਤੇ ਆਪਣੀ ਗ਼ਲਤੀ ਨੂੰ ਸੁਧਾਰਨ ਲਈ ਅਗਲੇ ਸਾਲ ਕਰਵਾ ਚੌਥ ਦਾ ਵਰਤ ਪੂਰੇ ਰੀਤੀ-ਰਿਵਾਜ ਨਾਲ ਰੱਖਿਆ। ਦੂਜੀ ਵਾਰ ਰੱਖੇ ਕਰਵਾਚੌਥ ਦੇ ਵਰਤ ਦੌਰਾਨ ਉਸ ਨੇ ਹੱਥ ਵਿੱਚ ਛਾਨਣੀ ਅਤੇ ਦੀਵਾ ਲੈ ​​ਕੇ ਚੰਦਰਮਾ ਦੇਵਤਾ ਦੇ ਦਰਸ਼ਨ ਕੀਤੇ ਅਤੇ ਉਸ ਨੂੰ ਅਰਘ ਦਿੱਤਾ। ਧੋਖੇ ਤੋਂ ਬਚਣ ਲਈ ਉਸ ਨੇ ਵਰਤ ਵਾਲੇ ਦਿਨ ਛਾਨਣੀ ’ਚੋਂ ਚੰਦਰਮਾ ਦੇ ਦਰਸ਼ਨ ਕੀਤੇ ਸਨ। ਇਸੇ ਕਰਕੇ ਕਰਵਾ ਚੌਥ 'ਤੇ ਚੰਦਰਮਾ ਨੂੰ ਛਾਨਣੀ ਰਾਹੀਂ ਦੇਖਿਆ ਜਾਂਦਾ ਹੈ। ਸ਼ਾਹੂਕਾਰ ਦੀ ਧੀ ਵਲੋਂ ਕੀਤੀ ਗਈ ਪੂਜਾ ਤੋਂ ਮਾਤਾ ਕਰਵਾ ਖੁਸ਼ ਹੋ ਗਈ ਅਤੇ ਉਸਨੇ ਆਪਣੀ ਧੀ ਦੇ ਪਤੀ ਨੂੰ ਮੁੜ ਜੀਵਤ ਕਰ ਦਿੱਤਾ। 

ਕਰਵਾਚੌਥ ਦੀ ਕਥਾ
ਬਹੁਤ ਸਮਾਂ ਪਹਿਲਾਂ ਦੀ ਗਲ ਹੈ ਕਿ ਇਕ ਸ਼ਾਹੂਕਾਰ ਦੇ 7 ਪੁੱਤਰ ਅਤੇ 1 ਧੀ ਸੀ। ਸੱਤੇ ਭਰਾ ਆਪਣੀ ਇਕਲੌਤੀ ਭੈਣ ਨਾਲ ਬਹੁਤ ਪਿਆਰ ਕਰਦੇ ਸਨ। ਉਹ ਭੋਜਨ ਕਰਨ ਤੋਂ ਪਹਿਲਾਂ ਉਸ ਨੂੰ ਦਿੰਦੇ ਸਨ। ਇਕ ਵਾਰ ਉਨ੍ਹਾਂ ਦੀ ਭੈਣ ਪੇਕੇ ਘਰ ਆਈ ਹੋਈ ਸੀ। ਵਰਤ ਰੱਖਣ ਕਾਰਨ ਉਸਨੇ ਕੁਝ ਨਹੀਂ ਖਾਧਾ ਤੇ ਨਾ ਪਾਣੀ ਪੀਤਾ। ਆਥਣ ਵੇਲੇ ਜਦੋਂ ਉਸਦੇ ਭਰਾ ਘਰ ਆਏ ਤਾਂ ਉਹ ਆਪਣੀ ਭੈਣ ਦੀ ਹਾਲਤ ਦੇਖ ਕੇ ਚਿੰਤਤ ਹੋ ਗਏ। ਉਨ੍ਹਾਂ ਨੂੰ ਪਤਾ ਲੱਗਿਆ ਕਿ ਭੈਣ ਨੇ ਕਰਵਾ ਚੌਥ ਦਾ ਵਰਤ ਰੱਖਿਆ ਹੋਇਆ ਹੈ। ਚੰਦਰਮਾ ਨਾ ਨਿਕਲਣ ਕਾਰਨ ਉਸ ਦੀ ਭੈਣ ਦੀ ਇਹ ਹਾਲਤ ਹੋਈ ਹੈ। ਭੈਣ ਦੀ ਇਹ ਹਾਲਤ ਭਰਾਵਾਂ ਤੋਂ ਸਹਾਰੀ ਨਾ ਗਈ ਅਤੇ ਉਨ੍ਹਾਂ ਨੇ ਇਕ ਤਰਕੀਬ ਸੋਚੀ। ਉਨ੍ਹਾਂ ਨੇ ਛਾਣਨੀ ਲਈ ਅਤੇ ਪਿੱਪਲ ਦੇ ਪੇੜ ’ਤੇ ਟੰਗ ਦਿੱਤੀ। ਉਸਦੇ ਪਿਛਲੇ ਪਾਸੇ ਇਕ ਦੀਪਕ ਇਸ ਤਰ੍ਹਾਂ ਟਿਕਾ ਕੇ ਜਲਾ ਦਿੱਤਾ ਹੈ ਕਿ ਉਹ ਬਿਲਕੁਲ ਚੰਦਰਮਾ ਵਾਂਗ ਲਗਦਾ ਸੀ। ਭਰਾਵਾਂ ਨੇ ਆਪਣੀ ਭੈਣ ਨੂੰ ਦੱਸਿਆ ਕਿ ਚੰਦਰਮਾ ਨਿਕਲ ਗਿਆ ਹੈ। ਭੈਣ ਨੇ ਨਕਲੀ ਚੰਦਰਮਾ ਦੇ ਦਰਸ਼ਨ ਕਰਕੇ ਵਰਤ ਖੋਲਦੀ ਹੈ ਤਾਂ ਪਹਿਲੀ ਬੁਰਕੀ ਵੇਲੇ ਉਹਨੂੰ ਛਿਕ ਆ ਗਈ। 

ਜਦ ਉਸ ਨੇ ਦੂਜੀ ਬੁਰਕੀ ਮੂੰਹ ’ਚ ਪਾਈ ਤਾਂ ਬਾਹਰ ਆ ਗਈ। ਤੀਸਰੀ ਬੁਰਕੀ ਮੂੰਹ ਵਿਚ ਪਾਉਣ ’ਤੇ ਉਸ ਨੂੰ ਖ਼ਬਰ ਮਿਲੀ ਕਿ ਉਸ ਦਾ ਪਤੀ ਮਰ ਗਿਆ ਹੈ। ਉਸਦੀ ਭਾਬੀ ਨੇ ਦੱਸਿਆ ਕਿ ਤੇਰੇ ਛੋਟੇ ਭਰਾ ਨੇ ਗ਼ਲਤ ਤਰੀਕੇ ਨਾਲ ਤੇਰਾ ਵਰਤ ਖੁਲਵਾਇਆ ਹੈ। ਇਸ ਸੁਣਕੇ ਕਰਵਾ ਸੌਂਹ ਖਾਂਦੀ ਹੈ ਕਿ ਆਪਣੀ ਪਤੀ ਨੂੰ ਮੁੜ ਤੋਂ ਜੀਵਤ ਕਰਕੇ ਹੀ ਹਟੇਗੀ। ਉਹ ਇਕ ਸਾਲ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਰਹਿੰਦੀ ਹੈ ਅਤੇ ਉਸਦੀ ਦੇਖਭਾਲ ਕਰਦੀ ਹੈ। ਕਰਵਾ ਆਪਣੇ ਪਤੀ ਦੀ ਦੇਹ ਕੋਲ ਉੱਗਣ ਵਾਲੀ ਸੂਈ ਵਾਲੀ ਬਾਰੀਕ ਘਾਹ ਨੂੰ ਇਕੱਠਾ ਕਰਦੀ ਰਹਿੰਦੀ ਹੈ। ਅਗਲੇ ਸਾਲ ਕਰਵਾ ਚੌਥ ਦੇ ਵਰਤਾਂ ਵੇਲੇ ਉਸਦੀਆਂ ਭਾਬੀਆਂ ਉਸ ਤੋਂ ਆਸ਼ੀਰਵਾਦ ਲੈਣ ਆਉਂਦੀਆਂ ਹਨ। ਉਹ ਆਪਣੀ ਹਰ ਭਾਬੀ ਨੂੰ ਕਹਿੰਦੀ ਹੈ ਕਿ, “ਯਮ ਸੂਈ ਲੇ ਲੋ, ਪੀਏ ਸੂਈ ਦੇ ਦੋ, ਮੁਝੇ ਅਪਨੀ ਜੈਸੇ ਸੁਹਾਗਣ ਬਣਾ ਦੋ” ਹਰ ਭਾਬੀ ਉਸਨੂੰ ਟਾਲਮਟੋਲ ਕਰ ਦਿੰਦੀ ਹੈ। ਜਦ ਉਹ ਛੇਵੀਂ ਭਾਬੀ ਨੂੰ ਇਹ ਗੱਲ ਕਹਿੰਦੀ ਹੈ ਤਾਂ ਉਹ ਉਸਨੂੰ ਕਹਿੰਦੀ ਹੈ ਕਿ ਤੇਰੇ ਛੋਟੇ ਭਰਾ ਕਾਰਨ ਹੀ ਸਭ ਮਾੜਾ ਵਾਪਰਿਆ ਹੈ। ਇਸ ਲਈ ਤੂੰ ਹੁਣ ਛੋਟੇ ਭਰਾ ਦੀ ਪਤਨੀ ਤੋਂ ਹੀ ਇਹ ਮੰਗ ਕਰ ਅਤੇ ਜਿਨ੍ਹਾਂ ਸਮਾਂ ਉਹ ਤੇਰੀ ਮੰਗ ਪੂਰੀ ਨਾ ਕਰੇ ਤੂੰ ਉਸਨੂੰ ਛੱਡੀ ਨਾ।

ਕਰਵਾ ਜਦੋਂ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਉਹ ਉਸਦੇ ਪਤੀ ਨੂੰ ਜਿਉਂਦਾ ਕਰ ਦੇਵੇ, ਤਾਂ ਉਹ ਉਸ ਨੂੰ ਪਹਿਲਾਂ ਟਾਲਦੀ ਰਹਿੰਦੀ ਹੈ। ਕਰਵਾ ਦੀ ਜਿੱਦ ਅਤੇ ਕਠੋਰ ਤਪ ਨੂੰ ਦੇਖਕੇ ਛੋਟੀ ਭਾਬੀ ਮੰਨ ਜਾਂਦੀ ਹੈ। ਉਹ ਆਪਣੇ ਹੱਥ ਦੀ ਛੋਟੀ ਉਂਗਲੀ ਕੱਟਕੇ ਅੰਮ੍ਰਿਤ ਕੱਢਦੀ ਹੈ ਅਤੇ ਕਰਵਾ ਦੇ ਪਤੀ ਦੇ ਮੂੰਹ ਵਿਚ ਪਾਉਂਦੀ ਹੈ। ਕਰਵਾ ਦਾ ਜੈ ਸ਼੍ਰੀ ਗਣੇਸ਼ ਕਹਿ ਕੇ ਉੱਠ ਪੈਂਦਾ ਹੈ। ਇਸੇ ਪ੍ਰਕਾਰ ਹੀ ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਉੱਤੇ ਮਾਤਾ ਪਾਰਵਤੀ ਪਾਰਵਤੀ ਦੀ ਕ੍ਰਿਪਾ ਹੁੰਦੀ ਹੈ ਅਤੇ ਉਹਨਾਂ ਨੂੰ ਸਦਾ ਸੁਹਾਗਣ ਦਾ ਵਰ ਮਿਲਦਾ ਹੈ।

rajwinder kaur

This news is Content Editor rajwinder kaur