ਮਾਂ ਲਕਸ਼ਮੀ ਦੀ ਪੂਜਾ ਨਾਲ ਨਹੀਂ ਰਹੇਗੀ ਧੰਨ ਦੀ ਕਮੀ, ਬਣਨਗੇ ਸਾਰੇ ਕੰਮ

09/17/2019 1:59:27 PM

ਜਲੰਧਰ (ਬਿਊਰੋ) — ਸਾਡੇ ਭਾਰਤ 'ਚ ਹਰ ਦਿਨ ਇਕ ਵੱਖਰੇ ਭਗਵਾਨ ਦਾ ਹੁੰਦਾ ਹੈ, ਜਿਸ ਦੇ ਅਨੁਸਾਰ ਅਸੀਂ ਹਰ ਦਿਨ ਇਕ ਭਗਵਾਨ ਦੀ ਪੂਜਾ ਕਰਦੇ ਹਾਂ ਪਰ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੇ ਦਿਨ ਕਿਸ ਤਰ੍ਹਾਂ ਦੇ ਉਪਾਅ ਕੀਤੇ ਜਾਣ, ਜਿਸ ਨਾਲ ਭਗਵਾਨ ਸਾਡੇ ਤੋਂ ਖੁਸ਼ ਹੋ ਜਾਣ। ਸ਼ੁੱਕਰਵਾਰ ਦਾ ਦਿਨ ਮਹਾਲਕਸ਼ਮੀ ਦਾ ਮੰਨਿਆ ਜਾਂਦਾ ਹੈ। ਇਸ ਦਿਨ ਲਕਸ਼ਮੀ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਮਾਤਾ ਲਕਸ਼ਮੀ ਧੰਨ ਦੀ ਦੇਵੀ ਹੁੰਦੀ ਹੈ। ਜੇਕਰ ਤੁਸੀਂ ਮਾਂ ਲਕਸ਼ਮੀ ਨੂੰ ਖੁਸ਼ ਕਰਨ ਦੇ ਕੁਝ ਉਪਾਅ ਜਾਣ ਲਵੋ ਤਾਂ ਤੁਹਾਨੂੰ ਧੰਨ ਦੀ ਕਦੇ ਕਮੀ ਨਹੀਂ ਹੋਵੇਗੀ।


ਮਾਂ ਲਕਸ਼ਮੀ ਨੂੰ ਖੁਸ਼ ਕਰਨ ਦੇ ਉਪਾਅ :-


1. ਧੰਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕਰਨ ਨਾਲ ਕੋਰੜਪਤੀ ਬਣ ਜਾਂਦੇ ਹਨ। ਜਿਹੜੇ ਲੋਕ ਮਾਂ ਲਕਸ਼ਮੀ ਦੀ ਸੱਚੇ ਮਨ ਨਾਲ ਪੂਜਾ ਕਰਦੇ ਹਨ, ਉਨ੍ਹਾਂ ਦੇ ਘਰ 'ਚ ਕਦੇ ਵੀ ਧੰਨ ਦੀ ਕਮੀ ਨਹੀਂ ਹੁੰਦੀ।


2. ਸ਼ੁੱਕਰ ਗ੍ਰਹਿ ਦਾ ਸਾਡੇ ਜੀਵਨ 'ਚ ਬਹੁਤ ਮਹੱਤਵ ਹੁੰਦਾ ਹੈ, ਇਸ ਲਈ ਸ਼ੁੱਕਰ ਗ੍ਰਹਿ ਨੂੰ ਸੰਤੁਸ਼ਟ ਕਰਨ ਲਈ ਮਾਤਾ ਲਕਸ਼ਮੀ ਦੀ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਰੋਜ਼ਾਨਾ ਪੂਜਾ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ।


3. ਜੇਕਰ ਤੁਸੀਂ ਧੰਨ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਨਹਾਉਣ ਵਾਲੇ ਪਾਣੀ 'ਚ ਚੰਦਨ ਮਿਲ ਕੇ ਉਸ ਪਾਣੀ ਨਾਲ ਹੀ ਇਸ਼ਨਾਨ ਕਰੋ।


4. ਸ਼ੁੱਕਰਵਾਰ ਦੇ ਦਿਨ ਦਾ ਚੰਗਾ ਲਾਭ ਪਾਉਣ ਲਈ ਚਾਂਦੀ, ਚਾਵਲ, ਦੁੱਧ, ਦਹੀਂ, ਸਫੈਦ ਚੰਦਨ, ਸਫੈਦ ਕੱਪੜੇ ਤੇ ਖੁਸ਼ਬੂਦਾਰ ਚੀਜ਼ਾਂ ਕਿਸੇ ਪੰਡਿਤ ਦੀ ਪਤਨੀ ਨੂੰ ਦਾਨ ਕਰੋ।


5. ਅੱਜ ਦੇ ਦਿਨ ਗਾਂ ਨੂੰ ਆਟਾ ਖਿਵਾਓ ਤੇ ਦੁੱਧ ਨਾਲ ਬਣੀਆਂ ਚੀਜ਼ਾਂ ਦਾ ਹੀ ਦਾਨ ਕਰੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਖੁਦ ਉਨ੍ਹਾਂ ਸਫੈਦ ਚੀਜ਼ਾਂ ਦਾ ਗ੍ਰਹਿਣ ਨਹੀਂ ਕਰਨਾ।


6. ਜੇਕਰ ਤੁਹਾਡੇ ਘਰ 'ਚ ਕੋਈ ਆਰਥਿਕ ਸੰਕਟ ਹੈ ਤਾਂ ਉਸ ਦੇ ਉਪਾਅ ਲਈ 21 ਕੰਨਿਆਂ ਨੂੰ ਖੀਰ ਤੇ ਮਿਸ਼ਰੀ ਖਵਾਉਣਾ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਕਿਸੇ ਸੁਹਾਗਨ ਮਹਿਲਾ ਨੂੰ ਸ਼ਿੰਗਾਰ ਦੀਆਂ ਚੀਜ਼ਾਂ ਦੇਣੀਆਂ ਬਹੁਤ ਸ਼ੁੱਭ ਮੰਨੀਆਂ ਜਾਂਦੀਆਂ ਹਨ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+91 98566-00786 'ਤੇ ਜ਼ਰੂਰ ਫੋਨ ਕਰੋ।