Vastu Tips : ਘਰ ਵਿਚ ਰੱਖੀਆਂ ਇਹ ਚੀਜ਼ਾਂ ਬਣਦੀਆਂ ਹਨ ਬਦਕਿਸਮਤੀ ਦਾ ਕਾਰਨ

05/15/2021 2:16:14 PM

ਨਵੀਂ ਦਿੱਲੀ - ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਅਸੀਂ ਆਪਣੇ ਕੰਮ ਦਾ 100% ਦਿੰਦੇ ਹਾਂ, ਫਿਰ ਵੀ ਸਾਨੂੰ ਆਪਣੀ ਮਿਹਨਤ ਦੇ ਪੂਰੇ ਨਤੀਜੇ ਨਹੀਂ ਮਿਲਦੇ। ਕਈ ਵਾਰ ਇਕ ਛੋਟੀ ਜਿਹੀ ਚੀਜ਼ ਤੋਂ ਹੀ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ ਕੁਝ ਚੀਜ਼ਾਂ ਘਰ ਦੇ ਅੰਦਰ ਚੰਗਿਆਈ ਲਿਆਉਂਦੀਆਂ ਹਨ, ਇਸ ਲਈ ਕੁਝ ਚੀਜ਼ਾਂ ਘਰ ਵਿਚ ਹੋਣ ਕਾਰਨ ਘਰ ਵਿਚ ਨਕਾਰਾਤਮਕ ਊਰਜਾ ਵਧਦੀ ਹੈ ਅਤੇ ਪਰਿਵਾਰਕ ਝਗੜਾ, ਕਰਜ਼ੇ ਵਿਚ ਵਾਧਾ, ਵਿੱਤੀ ਸੰਕਟ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿੰਦਗੀ ਮੁਸੀਬਤਾਂ ਨਾਲ ਘਿਰੀ ਹੋਈ ਮਹਿਸੂਸ ਹੁੰਦੀ ਹੈ ਅਤੇ ਕੋਈ ਰਸਤਾ  ਨਹੀਂ ਸੁੱਝਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਆਪਣੇ ਘਰ ਦੀਆਂ ਪਈਆਂ ਚੀਜ਼ਾਂ 'ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ।

ਇਹ ਯਾਦ ਰੱਖੋ ਕਿ ਘਰ ਦੇ ਅੰਦਰ ਪਈਆਂ ਕੁਝ ਬੇਕਾਰ ਚੀਜ਼ਾਂ ਨਾਕਾਰਾਤਮਕਤਾ ਫੈਲਾਉਂਦੀਆਂ ਹਨ। ਜੇ ਕਿਸੇ ਕੰਮ ਵਿਚ ਨਿਰੰਤਰ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ, ਤੁਹਾਨੂੰ ਅਸਫਲਤਾ ਮਿਲ ਰਹੀ ਹੈ ਅਤੇ ਤੁਸੀਂ ਨਿਰਾਸ਼ਾ ਵਿਚ ਘਿਰੇ ਹੋਏ ਹੋ, ਤਾਂ ਤੁਹਾਡੇ ਘਰ ਵਿਚ ਇਕ ਵਾਸਤੂ ਦੋਸ਼ ਹੋ ਸਕਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ਜਿਨ੍ਹਾਂ ਨੂੰ ਘਰ ਵਿਚ ਨਹੀਂ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਜਾਣੋ ਕੁੰਡਲੀ ਦੇ ਕਿਹੜੇ ਗ੍ਰਹਿ ਹੁੰਦੇ ਹਨ ਮਾਂ ਦੇ ਦੁੱਖਾਂ ਲਈ ਜ਼ਿੰਮੇਵਾਰ, ਇਨ੍ਹਾਂ ਉਪਾਵਾਂ ਨਾਲ ਮਿਲੇਗਾ ਲਾਭ

ਬੇਕਾਰ ਦਵਾਈਆਂ ਨਾ ਰੱਖੋ

ਜਦੋਂ ਅਸੀਂ ਬੀਮਾਰ ਹੁੰਦਾ ਹੈ ਤਾਂ ਅਸੀਂ ਬਹੁਤ ਸਾਰੀਆਂ ਦਵਾਈਆਂ ਘਰ ਲੈ ਆਉਂਦੇ ਹਾਂ ਅਤੇ ਠੀਕ ਹੋਣ ਦੇ ਬਾਅਦ ਵੀ ਕਈ ਕਿਸਮਾਂ ਦੀਆਂ ਦਵਾਈਆਂ ਸਾਡੇ ਘਰਾਂ ਵਿਚ ਹੀ ਪਈਆਂ ਰਹਿੰਦੀਆਂ ਹਨ। ਉਨ੍ਹਾਂ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਬੇਕਾਰ ਦਵਾਈਆਂ ਬਿਮਾਰੀਆਂ ਨੂੰ ਵਧਾਉਂਦੀਆਂ ਹਨ। ਇਸ ਲਈ ਬੇਕਾਰ ਦਵਾਈਆਂ ਘਰ ਵਿਚ ਨਾ ਰੱਖੋ।

ਨਾ ਰੱਖੋ ਅਜਿਹੀਆਂ ਤਸਵੀਰਾਂ

ਵਾਸਤੂਸ਼ਾਸਤਰ ਮੁਤਾਬਕ ਸਾਨੂੰ ਆਪਣੇ ਘਰ ਵਿਚ ਡੁੱਬਦੇ ਹੋਏ ਜਹਾਜ ਦੀ ਤਸਵੀਰ ਨਹੀਂ ਰੱਖਣੀ ਚਾਹੀਦੀ। ਇਹ ਨਿਰਾਸ਼ਾ ਦਾ ਪ੍ਰਤੀਕ ਮੰਨੀ ਜਾਂਦੀ ਹੈ।। ਇਸ ਲਈ ਘਰ ਵਿਚ ਸਜਾਵਟ ਲਈ ਅਜਿਹੀਆਂ ਤਸਵੀਰਾਂ ਨਾ ਰੱਖੋ।

ਇਹ ਵੀ ਪੜ੍ਹੋ :  ਵਾਸਤੂਸ਼ਾਸਤਰ ਮੁਤਾਬਕ ਰਿਹਾਇਸ਼ ਲਈ ਪਲਾਟ ਖਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਨਾ ਰੱਖੋ ਅਜਿਹਾ ਸਮਾਨ

ਵਾਸਤੂ ਸ਼ਾਸਤਰ ਮੁਤਾਬਕ ਘਰ ਵਿਚ ਟੁੱਟੀਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਘਰ ਵਿਚ ਸੁੱਖ-ਸਕੂਨ ਨਹੀਂ ਰਹਿੰਦਾ। ਦੂਜੇ ਪਾਸੇ ਜੋਤਿਸ਼ ਸ਼ਾਸਤਰ ਮੁਤਾਬਕ ਇਸ ਨੂੰ ਸ਼ੁੱਭ ਲੱਛਣ ਨਹੀਂ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੇ ਮੈਂਬਰਾਂ ਦੀ ਬਦਕਿਸਮਤੀ ਸ਼ੁਰੂ ਹੋ ਜਾਂਦੀ ਹੈ।

ਘਰ ਵਿਚ ਰੱਖੋ ਸਾਫ਼-ਸਫ਼ਾਈ

ਵਾਸਤੂਸ਼ਾਸਤਰ ਮੁਤਾਬਕ ਘਰ ਵਿਚ ਸਾਫ਼-ਸਫ਼ਾਈ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਵਿਚ ਮੌਜੂਦ ਗੰਦਗੀ ਕਾਰਨ ਨਕਾਰਾਤਮਕਤਾ ਆਉਂਦੀ ਹੈ। ਇਸ ਕਾਰਨ ਘਰ ਦੇ ਮੈਂਬਰਾਂ ਦੀ ਕਿਸਮਤੀ 'ਤੇ ਅਸਰ ਪੈਂਦਾ ਹੈ।

ਸ਼ਾਮ ਦੇ ਸਮੇਂ ਘਰ ਵਿਚ ਰੋਸ਼ਨੀ ਦਾ ਪ੍ਰਬੰਧ ਜ਼ਰੂਰ ਕਰੋ

ਵਾਸਤੂ ਸ਼ਾਸਤਰ ਮੁਤਾਬਕ ਸ਼ਾਮ ਦੇ ਸਮੇਂ ਘਰ ਵਿਚ ਹਨ੍ਹੇਰਾ ਨਹੀਂ ਹੋਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਘਰ ਵਿਚ ਜਿੰਨੀ ਰੋਸ਼ਨੀ ਹੋਵੇਗੀ ਉਨੀਂ ਹੀ ਘਰ ਵਿਚ ਸਕਾਰਾਤਮਕਤਾ ਆਵੇਗੀ।

ਇਹ ਵੀ ਪੜ੍ਹੋ : ਮੰਦਿਰ ਵਿਚ ਨਹੀਂ ਹੋਣੀਆਂ ਚਾਹੀਦੀਆਂ ਅਜਿਹੀਆਂ ਵਸਤੂਆਂ, ਜਾਣੇ ਅਣਜਾਣੇ ਹੋਈ ਗ਼ਲਤੀ ਪੈ ਸਕਦੀ ਹੈ ਭਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


                              

Harinder Kaur

This news is Content Editor Harinder Kaur