Vastu Tips: ਬੱਚਾ ਪੜ੍ਹਾਈ 'ਚ ਨਹੀਂ ਕਰ ਪਾ ਰਿਹਾ ਸਹੀ ਪ੍ਰਦਰਸ਼ਨ ਤਾਂ ਅਪਣਾਓ ਇਹ ਨੁਸਖ਼ੇ

10/21/2021 10:19:45 AM

ਨਵੀਂ ਦਿੱਲੀ - ਸਾਲਾਨਾ ਪ੍ਰੀਖਿਆਵਾਂ ਲਈ ਹੁਣ ਕੁਝ ਮਹੀਨੇ ਹੀ ਬਚੇ ਹਨ ਜ਼ਿਆਦਾਤਰ ਬੱਚੇ ਤਿਆਰੀ ਵਿੱਚ ਰੁੱਝੇ ਹੋਏ ਹਨ। ਬੱਚੇ ਦਿਨ ਵਿਚ ਕਈ-ਕਈ ਘੰਟੇ ਮਿਹਨਤ ਕਰਦੇ, ਪਰ ਕਈ ਵਾਰ ਬੱਚੇ ਇਕਾਗਰਤਾ ਭੰਗ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਮਾਪਿਆਂ ਨੂੰ ਬੱਚੇ ਦੀ ਸਮੱਸਿਆ ਸਮਝਦੇ ਹੋਏ ਗੁੱਸਾ ਕਰਨ ਦੀ ਬਜਾਏ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਅਜਿਹਾ ਕਿਸੇ ਵਾਸਤੂ ਦੋਸ਼ ਕਾਰਨ ਹੋ ਰਿਹਾ ਹੋਵੇ। ਬੱਚਿਆਂ ਦੀਆਂ ਕਿਤਾਬਾਂ ਦੀ ਸਾਂਭ -ਸੰਭਾਲ ਅਤੇ ਕੁਝ ਵਾਸਤੂ ਟਿਪਸ ਵੱਲ ਥੋੜ੍ਹਾ ਧਿਆਨ ਦਿੰਦੇ ਹੋਏ ਉਨ੍ਹਾਂ ਦੀ ਸਫਲਤਾ ਵਿੱਚ ਹਰ ਤਰ੍ਹਾਂ ਦੀਆਂ ਰੁਕਾਵਟਾਂ ਦੂਰ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਜਾਣੋ ਕਦੋਂ ਮਨਾਈ ਜਾਂਦੀ ਹੈ ਸ਼ਰਦ ਪੁੰਨਿਆ ਅਤੇ ਕਿਉਂ ਰੱਖੀ ਜਾਂਦੀ ਹੈ ਅਸਮਾਨ ਹੇਠਾਂ ਖ਼ੀਰ

ਰੱਖੋ ਕੁਝ ਖ਼ਾਸ ਗੱਲਾਂ ਦਾ ਧਿਆਨ

ਪੜ੍ਹਾਈ ਲਈ ਸਹੀ ਦਿਸ਼ਾ ਦਾ ਰੱਖੋ ਧਿਆਨ

ਵਾਸਤੂ ਸ਼ਾਸਤਰ ਮੁਤਾਬਕ ਬੱਚਿਆਂ ਦੀ ਪੜ੍ਹਾਈ ਲਈ ਕਿਤਾਬਾਂ ਨੂੰ ਹਮੇਸ਼ਾ ਪੱਛਮ-ਦੱਖਣ ਦਿਸ਼ਾ ਵਿਚ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਦੋਂ ਵੀ ਬੱਚਾ ਪੜ੍ਹਾਈ ਕਰੇ ਤਾਂ ਧਿਆਨ ਰੱਖੋ ਕਿ ਬੱਚੇ ਦਾ ਚਿਹਰਾ ਪੂਰਬ ਜਾਂ ਉੱਤਰ ਦਿਸ਼ਾ ਵਿਚ ਹੋਵੇ। ਅਜਿਹਾ ਕਰਨ ਨਾਲ ਉਸ ਦੀ ਇਕਾਰਗਤਾ ਬਣੇਗੀ।

ਇਹ ਵੀ ਪੜ੍ਹੋ : Vastu Tips : ਸ਼ਮੀ ਦਾ ਬੂਟਾ ਲਗਾਉਣ ਨਾਲ ਘਰ 'ਚ ਆਉਂਦੀ ਹੈ ਬਰਕਤ, ਰੋਗ ਹੁੰਦੇ ਹਨ ਦੂਰ

ਕਿਤਾਬਾਂ ਨੂੰ ਵਿਵਸਥਿਤ ਰੱਖੋ

ਜੇਕਰ ਕਿਤਾਬਾਂ ਇੱਧਰ-ਓਧਰ ਫੈਲੀਆਂ ਰਹਿੰਦੀਆਂ ਹਨ ਤਾਂ ਇਸ ਨਾਲ ਪੜ੍ਹਾਈ ਵਿਚ ਨੁਕਸਾਨ ਹੋ ਸਕਦਾ ਹੈ। ਇਸ ਲਈ ਜਦੋਂ ਵੀ ਪੜ੍ਹ ਕੇ ਉੱਠੋ ਤਾਂ ਕਿਤਾਬਾਂ ਨੂੰ ਸੰਭਾਲ ਕੇ ਉੱਠੋ।

ਕਿਤਾਬਾਂ ਨੂੰ ਕਦੇ ਵੀ ਖੁੱਲ੍ਹਾ ਨਾ ਛੱਡੋ

ਵਾਸਤੂ ਅਨੁਸਾਰ ਕਿਤਾਬਾਂ ਨਹੀਂ ਪੜ੍ਹ ਰਹੇ ਹੋ, ਤਾਂ ਉਨ੍ਹਾਂ ਨੂੰ ਬੰਦ ਰੱਖੋ। ਕਿਤਾਬਾਂ ਨੂੰ ਜੇ ਤੁਸੀਂ ਪੜ੍ਹਨ ਤੋਂ ਬਾਅਦ ਖੁੱਲਾ ਛੱਡ ਦਿੰਦੇ ਹੋ , ਤਾਂ ਅਜਿਹਾ ਕਰਨ ਨਾਲ ਤੁਹਾਨੂੰ ਸਾਰਾ ਗਿਆਨ ਭੁੱਲ ਸਕਦਾ ਹੈ।

ਇਹ ਵੀ ਪੜ੍ਹੋ : ਘਰ ਨੂੰ ਖ਼ੁਸ਼ੀਆਂ ਨਾਲ ਭਰ ਦੇਣਗੀਆਂ ਫੇਂਗਸ਼ੁਈ ਦੀਆਂ ਇਹ ਚਮਤਕਾਰੀ ਚੀਜ਼ਾਂ

ਸਾਫ਼ ਰੱਖੋ

ਬੁੱਕ ਸ਼ੈਲਫ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ। ਉਨ੍ਹਾਂ ਨੂੰ ਧੂੜ ਅਤੇ ਸਿਓਂਕ ਤੋਂ ਬਚਾਓ। ਅਜਿਹਾ ਕਰਨ ਨਾਲ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।

ਕਿਤਾਬਾਂ ਦੀ ਗਿਣਤੀ

ਜੇ ਤੁਸੀਂ ਉਸ ਮੇਜ਼ 'ਤੇ ਬੈਠੇ ਹੋ ਜਿਸ 'ਤੇ ਤੁਸੀਂ ਬਹੁਤ ਜ਼ਿਆਦਾ ਕਿਤਾਬਾਂ ਰੱਖੀਆਂ, ਤਾਂ ਤੁਹਾਡੀ ਇਕਾਗਰਤਾ ਘੱਟ ਸਕਦੀ ਹੈ।

ਇਹ ਵੀ ਪੜ੍ਹੋ : Vastu Tips : ਘਰ ਦੀ ਸੁੱਖ-ਸ਼ਾਂਤੀ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਜ਼ਰੂਰ ਅਪਣਾਓ ਇਹ ਟਿਪਸ

ਦੱਖਣ ਵਿਚ ਲੈਪਟਾਪ

ਜੇ ਤੁਹਾਡੇ ਪੜ੍ਹਾਈ ਵਾਲੇ ਕਮਰੇ ਵਿੱਚ ਇੱਕ ਲੈਪਟਾਪ ਜਾਂ ਕੰਪਿਟਰ ਹੈ, ਤਾਂ ਇਸਨੂੰ ਹਮੇਸ਼ਾਂ ਦੱਖਣ ਦਿਸ਼ਾ ਵਿੱਚ ਰੱਖੋ।

ਲੇਟ ਕੇ ਨਾ ਪੜ੍ਹੋ

ਜੇ ਤੁਸੀਂ ਲੇਟ ਕੇ ਕਿਤਾਬਾਂ ਪੜ੍ਹ ਰਹੇ ਹੋ, ਤਾਂ ਇਹ ਵਾਸਤੂ ਦੇ ਅਨੁਸਾਰ ਸਹੀ ਨਹੀਂ ਮੰਨਿਆ ਜਾਂਦਾ। ਅਜਿਹਾ ਕਰਨ ਨਾਲ ਇਕਾਗਰਤਾ ਘੱਟ ਹੁੰਦੀ ਹੈ ਅਤੇ ਤੁਹਾਡਾ ਦਿਮਾਗ ਲੰਮੇ ਸਮੇਂ ਤੱਕ ਕਿਰਿਆਸ਼ੀਲ ਨਹੀਂ ਰਹਿੰਦਾ।

ਇਹ ਵੀ ਪੜ੍ਹੋ : ਜੀਵਨ ਦੇ ਕਲੇਸ਼ ਅਤੇ ਸੰਕਟ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ Vastu Tips

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur