ਵਾਸਤੂ ਸ਼ਾਸਤਰ: ਰਸੋਈ ਘਰ ''ਚੋਂ ਕਦੇ ਨਾ ਖਤਮ ਹੋਣ ਦਿਓ ਇਹ ਚੀਜ਼ਾਂ, ਨਹੀਂ ਤਾਂ ਹੋਣ ਲੱਗੇਗੀ ਆਰਥਿਕ ਤੰਗੀ

03/29/2024 11:08:01 AM

ਮੁੰਬਈ- ਮਾਂ ਲਕਸ਼ਮੀ ਧੰਨ ਦੀ ਦੇਵੀ ਹੈ। ਇਨ੍ਹਾਂ ਦੀ ਕ੍ਰਿਪਾ ਨਾਲ ਵਿਅਕਤੀ ਦੇ ਜੀਵਨ 'ਚ ਸੁੱਖ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ ਤਾਂ ਉਧਰ ਜੇਕਰ ਮਾਂ ਲਕਸ਼ਮੀ ਗੁੱਸੇ ਹੋ ਜਾਵੇ ਤਾਂ ਘਰ 'ਚ ਗਰੀਬੀ ਦਾ ਵਾਸ ਹੋਣ ਲੱਗਦਾ ਹੈ ਅਤੇ ਮਨੁੱਖ ਨੂੰ ਹੌਲੀ-ਹੌਲੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਉਪਰ ਮਾਂ ਲਕਸ਼ਮੀ ਦੀ ਕ੍ਰਿਪਾ ਬਣੀ ਰਹੇ। ਲੋਕ ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਪੂਜਾ ਅਰਾਧਨਾ ਤੋਂ ਇਲਾਵਾ ਵੀ ਪਤਾ ਨਹੀਂ ਕੀ-ਕੀ ਉਪਾਅ ਕਰਦੇ ਹਨ। ਫਿਰ ਵੀ ਕਈ ਵਾਰ ਘਰ 'ਚ ਰੁਪਏ ਪੈਸਿਆਂ ਦੀ ਤੰਗੀ ਹੋਣ ਲੱਗਦੀ ਹੈ। ਸਾਡੇ ਘਰ ਦੇ ਸੁੱਖ ਅਤੇ ਖੁਸ਼ਹਾਲੀ ਦਾ ਸਬੰਧ ਸਾਡੀ ਰਸੋਈ ਨਾਲ ਵੀ ਹੁੰਦਾ ਹੈ ਕਿਉਂਕਿ ਰਸੋਈ ਮਾਂ ਅਨਪੂਰਨਾ ਸਥਾਨ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਕੁਝ ਅਜਿਹੀਆਂ ਚੀਜ਼ਾਂ ਦੇ ਖਤਮ ਹੋਣ ਨਾਲ ਨਾ-ਪੱਖੀ ਵੱਧਦੀ ਹੈ ਅਤੇ ਮਾਂ ਲਕਸ਼ਮੀ ਗੁੱਸੇ ਹੁੰਦੀ ਹੈ। ਇਸ ਕਾਰਨ ਤੁਹਾਡੇ ਘਰ 'ਚ ਆਰਥਿਕ ਤੰਗੀ ਹੋਣ ਲੱਗਦੀ ਹੈ ਤਾਂ ਚੱਲੋ ਜਾਣਦੇ ਹਾਂ ਕਿ ਕਿਨ੍ਹਾਂ ਚੀਜ਼ਾਂ ਨੂੰ ਕਦੇ ਪੂਰੀ ਤਰ੍ਹਾਂ ਖਤਮ ਨਹੀਂ ਹੋਣ ਦੇਣਾ ਚਾਹੀਦਾ।

ਆਟਾ

ਇਹ ਰਸੋਈ 'ਚ ਸਭ ਤੋਂ ਮਹੱਤਵਪੂਰਨ ਚੀਜ਼ ਹੁੰਦੀ ਹੈ। ਉਂਝ ਤਾਂ ਜ਼ਿਆਦਾਤਰ ਘਰਾਂ 'ਚ ਆਟਾ ਰੱਖਿਆ ਹੀ ਰਹਿੰਦਾ ਹੈ ਪਰ ਕਦੇ-ਕਦੇ ਅਸੀਂ ਕਿਸੇ ਕਾਰਨ ਤੋਂ ਬਾਹਰ ਨਹੀਂ ਜਾ ਪਾਉਂਦੇ ਹਨ ਜਿਸ ਦੀ ਵਜ੍ਹਾ ਨਾਲ ਆਟਾ ਖਤਮ ਹੋਣ ਲੱਗਦਾ ਹੈ। ਵਾਸਤੂ ਦੇ ਅਨੁਸਾਰ ਆਟਾ ਖਤਮ ਹੋਣ ਤੋਂ ਪਹਿਲਾਂ ਹੀ ਲਿਆ ਕੇ ਰੱਖ ਦੇਣਾ ਚਾਹੀਦਾ। ਆਟੇ ਦੇ ਭਾਂਡੇ ਨੂੰ ਕਦੇ ਵੀ ਪੂਰੀ ਤਰ੍ਹਾਂ ਨਾਲ ਖਾਲੀ ਨਹੀਂ ਹੋਣ ਦੇਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਨਾਲ ਤੁਹਾਡੇ ਘਰ 'ਚ ਭੋਜਨ ਅਤੇ ਪੈਸੇ ਦੀ ਹਾਨੀ ਹੋਣ ਲੱਗਦੀ ਹੈ ਅਤੇ ਮਾਣ ਸਨਮਾਨ ਦੀ ਹਾਨੀ ਵੀ ਹੋ ਸਕਦੀ ਹੈ।

ਹਲਦੀ
ਹਲਦੀ ਦੀ ਵਰਤੋਂ ਜ਼ਿਆਦਾਤਰ ਖਾਣੇ ਦੀਆਂ ਚੀਜ਼ਾਂ ਨੂੰ ਬਣਾਉਣ 'ਚ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹਲਦੀ ਦੀ ਸ਼ੁੱਭ ਕੰਮਾਂ ਅਤੇ ਦੇਵ ਪੂਜਾ 'ਚ ਵਰਤੋਂ ਕੀਤੀ ਜਾਂਦੀ ਹੈ। ਹਲਦੀ ਦਾ ਸਬੰਧ ਗੁਰੂ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਰਸੋਈ 'ਚ ਪੂਰੀ ਤਰ੍ਹਾਂ ਨਾਲ ਹਲਦੀ ਦੀ ਘਾਟ ਹੋਣ ਨਾਲ ਗੁਰੂ ਦੋਸ਼ ਲੱਗਦਾ ਹੈ ਅਤੇ ਤੁਹਾਡੇ ਘਰ 'ਚ ਸੁੱਖ ਅਤੇ ਖੁਸ਼ਹਾਲੀ ਦੀ ਘਾਟ ਹੋ ਸਕਦੀ ਅਤੇ ਸ਼ੁੱਭ ਕੰਮਾਂ 'ਚ ਰੁਕਾਵਟ ਹੋ ਸਕਦੀ ਹੈ। ਇਸ ਲਈ ਕਦੇ ਵੀ ਹਲਦੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਹੋਣ ਦੇਣਾ ਚਾਹੀਦਾ।

ਚੌਲ
ਹਮੇਸ਼ਾ ਲੋਕ ਕਈ ਵਾਰ ਕੀੜੇ ਆਦਿ ਲੱਗਣ ਦੇ ਡਰ ਨਾਲ ਚੌਲ ਪੂਰੀ ਤਰ੍ਹਾ ਖਤਮ ਹੋਣ ਤੋਂ ਬਾਅਦ ਹੀ ਮੰਗਵਾਉਂਦੇ ਹਨ ਪਰ ਇਹ ਸਹੀ ਨਹੀਂ ਰਹਿੰਦਾ ਹੈ। ਚੌਲਾਂ ਨੂੰ ਸ਼ੁੱਕਰ ਦਾ ਪਦਾਰਥ ਮੰਨਿਆ ਜਾਂਦਾ ਹੈ ਅਤੇ ਸ਼ੁੱਕਰ ਨੂੰ ਭੌਤਿਕ ਸੁੱਖ ਸੁਵਿਧਾ ਦਾ ਕਾਰਕ ਮੰਨਿਆ ਜਾਂਦਾ ਹੈ। ਜੇਕਰ ਘਰ 'ਚ ਚੌਲ ਖਤਮ ਹੋਣ ਵਾਲੇ ਹੋਣ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਮੰਗਵਾ ਕੇ ਰੱਖ ਲੈਣ ਚਾਹੀਦੇ ਹਨ।

ਲੂਣ
ਉਂਝ ਤਾਂ ਲੂਣ ਹਰ ਘਰ 'ਚ ਰਹਿੰਦਾ ਹੈ ਕਿਉਂਕਿ ਲੂਣ ਦੇ ਬਿਨ੍ਹਾਂ ਹਰ ਚੀਜ਼ ਦਾ ਸੁਆਦ ਅਧੂਰਾ ਲੱਗਦਾ ਹੈ। ਫਿਰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਲੂਣ ਦਾ ਡੱਬਾ ਕਦੇ ਵੀ ਪੂਰੀ ਤਰ੍ਹਾਂ ਨਾਲ ਖਾਲੀ ਨਹੀਂ ਹੋਣਾ ਚਾਹੀਦਾ। ਇਸ ਨਾਲ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਕਦੇ ਵੀ ਦੂਜੇ ਦੇ ਘਰ 'ਚੋਂ ਲੂਣ ਨਹੀਂ ਮੰਗਣਾ ਚਾਹੀਦਾ।

Aarti dhillon

This news is Content Editor Aarti dhillon