Vastu Tips: ਘਰ ਦਾ ਵਾਸਤੂ ਦੋਸ਼ ਦੂਰ ਕਰਦੀ ਹੈ ' ਗੁੱਗਲ ਦੀ ਧੂਣੀ'

09/24/2022 12:40:50 PM

ਨਵੀਂ ਦਿੱਲੀ- ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਮੇਂ ਦੀਪਕ ਜਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਭਗਵਾਨ ਦੀ ਭਗਤੀ 'ਚ ਓਨਾ ਹੀ ਮਹੱਤਵ ਹੈ ਅਗਰਬੱਤੀ ਅਤੇ ਧੂਪ ਦਾ। ਮਾਨਤਾ ਹੈ ਕਿ ਧੂਪ ਦੀ ਖੁਸ਼ਬੂ ਨਾਲ ਵਾਤਾਵਰਣ ਸ਼ੁੱਧ ਹੋ ਜਾਂਦਾ ਹੈ ਅਤੇ ਭਗਵਾਨ ਜਲਦ ਖੁਸ਼ ਹੁੰਦੇ ਹਨ। ਘਰਾਂ 'ਚ ਧੁੰਨੀ ਦੇਣ ਲਈ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਧੂਣੀ 'ਚ ਪਾਈਆਂ ਗਈਆਂ ਵੱਖ-ਵੱਖ ਵਸਤੂਆਂ ਸਾਨੂੰ ਵੱਖ-ਵੱਖ ਤਰ੍ਹਾਂ ਦੇ ਫ਼ਲ ਦਿੰਦੀਆਂ ਹਨ। ਇਨ੍ਹਾਂ 'ਚੋਂ ਇਕ ਹੈ ਗੁੱਗਲ ਦੀ ਧੂਣੀ। ਆਓ ਜਾਣਦੇ ਹਾਂ ਕਿ ਘਰ 'ਚ ਗੁੱਗਲ ਦੀ ਧੂਣੀ ਜਲਾਉਣ ਦੇ ਫ਼ਾਇਦੇ...
ਤਣਾਅ ਤੋਂ ਮੁਕਤੀ
ਗੁੱਗਲ ਦੀ ਧੂਣੀ ਨੂੰ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਜੇਕਰ ਘਰ-ਪਰਿਵਾਰ 'ਚ ਆਏ ਦਿਨ ਕਲੇਸ਼ ਹੁੰਦੇ ਰਹਿੰਦੇ ਹਨ। ਪਤੀ-ਪਤਨੀ ਦੇ ਵਿਚਾਲੇ ਹਮੇਸ਼ਾ ਝਗੜੇ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਰੋਜ਼ਾਨਾ ਕੰਡੇ 'ਚ ਗੁੱਗਲ ਪਾ ਕੇ ਧੂਣੀ ਦੇਣਾ ਚਾਹੀਦੀ ਹੈ। ਇਸ ਨਾਲ ਘਰ 'ਚ ਨਕਾਰਾਤਮਕਤਾ ਊਰਜਾ ਖਤਮ ਹੋਵੇਗੀ ਅਤੇ ਮਾਹੌਲ ਤਣਾਅ ਮੁਕਤ ਹੋ ਜਾਵੇਗਾ।
ਟੋਟਕਿਆਂ ਦਾ ਨਾਸ਼
ਮਾਨਤਾ ਹੈ ਕਿ ਗੁੱਗਲ 'ਚ ਬੁਰੀਆਂ ਸ਼ਕਤੀਆਂ ਨੂੰ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਦੇ ਧੁੰਏਂ ਨਾਲ ਨਕਾਰਾਤਮਕਤਾ ਊਰਜਾ ਦਾ ਨਾਸ਼ ਹੁੰਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ ਟੂਨੇ-ਟੋਟਕਿਆਂ ਤੋਂ ਬਚਾਅ ਲਈ 7 ਦਿਨ ਤੱਕ ਪਿੱਪਲ ਦੇ ਪੱਤਿਆਂ ਨਾਲ ਪੂਰੇ ਘਰ 'ਚ ਗੋਮੂਤਰ ਦਾ ਛਿੜਕਾਅ ਅਤੇ ਉਸ ਦੇ ਬਾਅਦ ਗੁੱਗਲ ਦੀ ਧੂਣੀ ਜਲਾਓ। ਇਸ ਨਾਲ ਬੁਰੀਆਂ ਸ਼ਕਤੀਆਂ ਦਾ ਅਸਰ ਖਤਮ ਹੋਣ ਲੱਗੇਗਾ। 
ਬਣ ਜਾਣਗੇ ਵਿਗੜੇ ਕੰਮ
ਕਈ ਵਾਰ ਵਾਸਤੂ ਦੋਸ਼, ਪਿਤਰੂ ਦੋਸ਼ ਦੀ ਵਜ੍ਹਾ ਨਾਲ ਵਿਅਕਤੀ ਆਪਣੀਆਂ ਹਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ 'ਚ ਸਫ਼ਲਤਾ ਹਾਸਲ ਨਹੀਂ ਕਰ ਪਾਉਂਦਾ। ਅਜਿਹੇ 'ਚ ਗੁੱਗਲ, ਪੀਲੀ ਸਰ੍ਹੋਂ, ਗਾਂ ਦਾ ਘਿਓ ਅਤੇ ਲੋਬਾਨ ਨੂੰ ਮਿਲਾ ਲਓ। ਹੁਣ ਸੰਧਿਆਕਾਲ 'ਚ ਗਾਂ ਦੇ ਗੋਬਰ 'ਤੇ ਰੋਜ਼ਾਨਾ 21 ਦਿਨ ਤੱਕ ਇਸ ਦੀ ਧੂਣੀ ਦਿਓ। ਮਾਨਤਾ ਹੈ ਕਿ ਇਸ ਨਾਲ ਬਿਨਾਂ ਰੁਕਾਵਟ ਦੇ ਸਾਰੇ ਕੰਮ ਠੀਕ ਹੋਣਗੇ।
ਬੀਮਾਰੀਆਂ ਤੋਂ ਬਚਾਅ 
ਗੁੱਗਲ 'ਚ ਕਈ ਗੁਣਕਾਰੀ ਤੱਤ ਹੁੰਦੇ ਹਨ। ਕਹਿੰਦੇ ਹਨ ਕਿ ਇਸ ਦੀ ਗੰਧ ਨਾਲ ਹਵਾ 'ਚ ਮੌਜੂਦ ਕੀਟਾਣੂ ਖਤਮ ਹੋ ਜਾਂਦੇ ਹਨ। ਮੀਂਹ 'ਚ ਜ਼ਿਆਦਾਤਰ ਬੀਮਾਰੀਆਂ ਬੈਕਟੀਰੀਆ-ਵਾਇਰਸ ਨਾਲ ਫੈਲਦੀਆਂ ਹਨ। ਗੰਭੀਰ ਰੋਗ ਤੋਂ ਬਚਣ ਲਈ ਪ੍ਰਤੀਦਿਨ ਗੁੱਗਲ ਦੀ ਧੂਣੀ ਦਿਓ। ਇਸ ਨਾਲ ਵਾਤਾਵਰਣ ਸ਼ੁੱਧ ਅਤੇ ਖ਼ੁਸ਼ਬੂਦਾਰ ਰਹੇਗਾ। ਇਸ ਧੂਣੀ ਦੀ ਖ਼ੁਸ਼ਬੂ ਨਾਲ ਨਾ ਸਿਰਫ਼ ਦੇਵੀ-ਦੇਵਤੇ ਖੁਸ਼ ਹੁੰਦੇ ਹਨ ਸਗੋਂ ਵਿਅਕਤੀ ਦੀ ਮਾਨਸਿਕ ਥਕਾਵਟ ਵੀ ਦੂਰ ਹੁੰਦੀ ਹੈ। 

Aarti dhillon

This news is Content Editor Aarti dhillon